ਦੇਹਰਾਦੂਨ: ਉੱਤਰਾਖੰਡ ਵਿੱਚ ਪੰਜਵੇਂ ਧਾਮ ਵਜੋਂ ਮਸ਼ਹੂਰ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 20 ਮਈ ਨੂੰ ਖੁੱਲ੍ਹ ਰਹੇ ਹਨ। ਇਹ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਦਿੱਤੀ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕਮੇਟੀ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਸਬੰਧੀ ਮੁੱਖ ਸਕੱਤਰ ਐਸਐਸ ਸੰਧੂ ਨਾਲ ਮੁਲਾਕਾਤ ਕੀਤੀ। ਇਸ ਦਿਨ ਲੋਕਪਾਲ ਲਕਸ਼ਮਣ ਮੰਦਰ ਦੇ ਦਰਵਾਜ਼ੇ ਵੀ ਖੋਲ੍ਹੇ ਜਾਣਗੇ।
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਤਪ : ਦੱਸ ਦੇਈਏ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ। ਸ੍ਰੀ ਹੇਮਕੁੰਟ ਸਾਹਿਬ ਬਾਰੇ ਇੱਕ ਮਾਨਤਾ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਇੱਥੇ ਤਪੱਸਿਆ ਕੀਤੀ ਸੀ। ਉਨ੍ਹਾਂ ਨੇ ਰੱਬ ਦੇ ਹੁਕਮ 'ਤੇ ਪੁਨਰ ਜਨਮ ਲਿਆ ਸੀ, ਤਾਂ ਜੋ ਉਹ ਸਮਾਜ ਦਾ ਭਲਾ ਕਰ ਸਕਣ ਅਤੇ ਲੋਕਾਂ ਨੂੰ ਸਹੀ ਰਸਤਾ ਦਿਖਾ ਸਕਣ।
ਇਹ ਵੀ ਪੜ੍ਹੋ : PRTC Increased Bus Stand Fees : ਬਠਿੰਡਾ 'ਚ ਨਿੱਜੀ ਬੱਸ ਅਪਰੇਟਰਾਂ ਨੂੰ ਝਟਕਾ, ਪੀਆਰਟੀਸੀ ਨੇ ਵਧਾਈ ਅੱਡਾ ਫੀਸ
ਸ੍ਰੀ ਹੇਮਕੁੰਟ ਸਾਹਿਬ ਦੇ ਫੁੱਟਪਾਥ ’ਤੇ ਬਰਫ਼ ਦੀ ਮੋਟੀ ਪਰਤ ਪਈ ਹੈ, ਜਿਸ ਨੂੰ ਪ੍ਰਸ਼ਾਸਨ ਤੇ ਫ਼ੌਜ ਦੀ ਮਦਦ ਨਾਲ ਹਟਾਇਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਉਤਰਾਖੰਡ ਦੇ ਚਮੋਲੀ ਵਿੱਚ ਪੈਂਦਾ ਹੈ।
ਇਹ ਵੀ ਪੜ੍ਹੋ : Dal Khalsa Kanwarpal Singh Bittu : ਦਲ ਖਾਲਸਾ ਕੱਢੇਗਾ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਮਾਰਚ
ਸ੍ਰੀ ਹੇਮਕੁੰਟ ਸਾਹਿਬ ਕਿਵੇਂ ਪਹੁੰਚਣਾ ਹੈ : ਉੱਚੇ ਹਿਮਾਲਿਆ ਖੇਤਰ ਵਿੱਚ ਲਗਭਗ 4632 ਮੀਟਰ ਦੀ ਉਚਾਈ 'ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚਣ ਲਈ ਤੁਹਾਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਗੋਵਿੰਦਘਾਟ ਪਹੁੰਚਣਾ ਪੈਂਦਾ ਹੈ। ਗੋਵਿੰਦਘਾਟ ਪਹੁੰਚਣ ਲਈ, ਤੁਹਾਨੂੰ ਪਹਿਲਾਂ ਰਿਸ਼ੀਕੇਸ਼ ਪਹੁੰਚਣਾ ਪਵੇਗਾ। ਰਿਸ਼ੀਕੇਸ਼ ਰੇਲ, ਹਵਾਈ ਅਤੇ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਰਿਸ਼ੀਕੇਸ਼ ਤੋਂ ਗੋਵਿੰਦਘਾਟ ਦੀ ਦੂਰੀ ਲਗਭਗ 250 ਕਿਲੋਮੀਟਰ ਹੈ। ਰਿਸ਼ੀਕੇਸ਼ ਤੋਂ ਬੱਸ, ਟੈਕਸੀ ਅਤੇ ਨਿੱਜੀ ਵਾਹਨ ਰਾਹੀਂ ਗੋਵਿੰਦਘਾਟ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਰਿਸ਼ੀਕੇਸ਼ ਤੋਂ ਗੋਵਿੰਦਘਾਟ ਪਹੁੰਚਣ ਲਈ ਤੁਹਾਨੂੰ 7 ਤੋਂ 8 ਘੰਟੇ ਲੱਗਣਗੇ।
ਇਹ ਵੀ ਪੜ੍ਹੋ : ਸੁਸ਼ੀਲ ਕੁਮਾਰ ਰਿੰਕੂ ਨੇ ਫੜ੍ਹਿਆ 'ਆਪ' ਦਾ ਪੱਲਾ, ਜਲੰਧਰ ਜ਼ਿਮਨੀ ਚੋਣ 'ਚ ਹੋ ਸਕਦੇ ਨੇ 'ਆਪ' ਦੇ ਉਮੀਦਵਾਰ !
ਗੋਵਿੰਦਘਾਟ ਤੋਂ ਬਾਅਦ ਤੁਹਾਨੂੰ ਪੈਦਲ ਹੀ ਅੱਗੇ ਦਾ ਰਸਤਾ ਤੈਅ ਕਰਨਾ ਹੋਵੇਗਾ। ਗੋਵਿੰਦਘਾਟ ਤੋਂ ਘੰਘੜੀਆ ਤੱਕ ਲਗਭਗ 13 ਕਿਲੋਮੀਟਰ ਦੀ ਖੜ੍ਹੀ ਚੜ੍ਹਾਈ ਹੈ, ਉਸ ਤੋਂ ਬਾਅਦ ਘੰਗੜੀਆ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ 6 ਕਿਲੋਮੀਟਰ ਦਾ ਰਸਤਾ ਹੋਰ ਵੀ ਔਖਾ ਹੈ। ਬਜ਼ੁਰਗਾਂ ਲਈ ਘੋੜੇ, ਖੱਚਰਾਂ ਅਤੇ ਪਾਲਕੀ ਦਾ ਪ੍ਰਬੰਧ ਕੀਤਾ ਗਿਆ ਹੈ।