ETV Bharat / bharat

ਟ੍ਰੈਫਿਕ ਪੁਲਿਸ ਦੇ ਜਵਾਨ ਨੇ ਜਿੱਤਿਆ ਦਿਲ, ਜਾਣੋ ਉਹ ਕਿਵੇਂ

author img

By

Published : May 20, 2022, 11:54 AM IST

ਟ੍ਰੈਫਿਕ ਪੁਲਸ ਦਾ ਜਵਾਨ ਰਣਜੀਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਰਣਜੀਤ ਦੀ ਕੜਾਕੇ ਦੀ ਗਰਮੀ ਵਿੱਚ ਸੜਕ ਤੋਂ ਨੰਗੇ ਪੈਰੀਂ ਲੰਘਣ ਵਾਲੇ ਬੱਚੇ ਨੂੰ ਇਸ ਅੰਦਾਜ ਨਾਲ ਸੜਕ ਪਾਰ ਕਰਵਾ ਰਹੇ ਹਨ ਕਿ ਲੋਕਾਂ ਨੇ ਕਿਹਾ ਵਾਹ

ਟ੍ਰੈਫਿਕ ਪੁਲਿਸ ਦੇ ਜਵਾਨ ਨੇ ਜਿੱਤਿਆ ਦਿਲ
ਟ੍ਰੈਫਿਕ ਪੁਲਿਸ ਦੇ ਜਵਾਨ ਨੇ ਜਿੱਤਿਆ ਦਿਲ

ਇੰਦੌਰ: ਟ੍ਰੈਫਿਕ ਪੁਲਸ ਦਾ ਜਵਾਨ ਰਣਜੀਤ ਆਪਣੇ ਅਲਗ ਅੰਦਾਜ ਅਤੇ ਦਰਿਆਦਿਲੀ ਲਈ ਦੇਸ਼ ਭਰ 'ਚ ਸੁਰਖੀਆਂ 'ਚ ਰਹਿੰਦਾ ਹੈ। ਇਸ ਵਾਰ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਰਣਜੀਤ ਕੜਾਕੇ ਦੀ ਗਰਮੀ ਵਿੱਚ ਸੜਕ ਤੋਂ ਨੰਗੇ ਪੈਰੀਂ ਲੰਘਣ ਵਾਲੇ ਬੱਚੇਆਂ ਨੂੰ ਆਪਣੀਆਂ ਜੁੱਤੀਆਂ ਤੇ ਖੜੇ ਕਰਵਾ ਕੇ ਸੜਕ ਪਾਰ ਕਰਵਾ ਰਹੇ ਹਨ। ਕੜਕਦੀ ਗਰਮੀ ਵਿੱਚ ਨੰਗੇ ਪੈਰੀਂ ਸੜਕ ਪਾਰ ਕਰਦੇ ਬੱਚਿਆਂ ਨੂੰ ਦੇਖ ਕੇ ਰਣਜੀਤ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਵਰਦੀ ਵਾਲੀ ਦੇ ਨਾਲ ਪਹਿਨੇ ਹੋਏ ਜੁੱਤੇਆ ਤੇ ਖੜਾ ਕਰ ਕੇ ਸੜਕ ਪਾਰ ਕਰਵਾਈ |

ਟ੍ਰੈਫਿਕ ਜ਼ਿਆਦਾ ਸੀ, ਬੱਚਿਆਂ ਨੇ ਰਣਜੀਤ ਨੂੰ ਸੜਕ ਪਾਰ ਕਰਨ ਦੀ ਕੀਤੀ ਮੰਗ: ਇੰਦੌਰ 'ਚ ਗਰਮੀ ਹੈ ਅਤੇ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ, ਵਧਦੇ ਤਾਪਮਾਨ ਦੇ ਵਿਚਕਾਰ, ਟ੍ਰੈਫਿਕ ਜਵਾਨ ਰਣਜੀਤ ਇੰਦੌਰ ਦੇ ਹਾਈ ਕੋਰਟ ਚੌਰਾਹੇ 'ਤੇ ਆਪਣੀ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਦੋ ਬੱਚੇ ਉਥੇ ਆਏ ਅਤੇ ਟਰੈਫਿਕ ਵਿਚਕਾਰ ਸੜਕ ਪਾਰ ਕਰਨ ਦੀ ਬੇਨਤੀ ਕਰਨ ਲੱਗੇ। ਜਦੋਂ ਸਿਗਨਲ ਚੱਲ ਰਿਹਾ ਸੀ ਅਤੇ ਵਾਹਨ ਆ ਜਾ ਰਹੇ ਸਨ ਤਾਂ ਰਣਜੀਤ ਨੇ ਥੋੜ੍ਹੀ ਦੇਰ ਰੁਕ ਕੇ ਦੋਵਾਂ ਬੱਚਿਆਂ ਨੂੰ ਸੜਕ ਪਾਰ ਕਰਨ ਲਈ ਕਿਹਾ।

ਨੰਗੇ ਪੈਰੀਂ ਸੀ ਬੱਚਾ: ਇਸ ਦੌਰਾਨ ਰਣਜੀਤ ਨੇ ਦੇਖਿਆ ਕਿ ਦੋਨੋ ਬੱਚਿਆਂ ਵਿੱਚੋਂ ਇੱਕ ਦੇ ਪੈਰ ਵਿੱਚ ਚੱਪਲ ਨਹੀਂ ਸੀ। ਕੜਕਦੀ ਗਰਮੀ ਵਿਚ ਨੰਗੇ ਪੈਰੀਂ ਗਰਮ ਸੜਕ ਪਾਰ ਕਰਦੇ ਬੱਚੇ ਨੂੰ ਦੇਖ ਕੇ ਉਸ ਦੇ ਮਨ ਵਿਚ ਉਨ੍ਹਾਂ ਦੀ ਮਦਦ ਕਰਨ ਦਾ ਖਿਆਲ ਆਇਆ। ਪਹਿਲਾਂ ਉਹ ਬੱਚੇ ਨੂੰ ਆਪਣੀ ਜੁੱਤੀ ਦੇ ਉੱਪਰ ਪੰਜਿਆਂ 'ਤੇ ਖੜ੍ਹਾ ਕਰਕੇ ਸੜਕ ਪਾਰ ਕਰਨ ਲਈ ਲੈ ਗਿਆ, ਫਿਰ ਉਸ ਨੂੰ ਜੁੱਤੀਆਂ ਦੀ ਦੁਕਾਨ 'ਤੇ ਲੈ ਗਿਆ ਅਤੇ ਉੱਥੋਂ ਬੱਚੇ ਨੂੰ ਚੱਪਲਾਂ ਲੈ ਕੇ ਦਿੱਤੀਆਂ |

ਇਹ ਵੀ ਪੜ੍ਹੋ : ਗਿਆਨਵਾਪੀ ਵਿਵਾਦ: ਮੁਦਈ ਔਰਤਾਂ ਨੇ ਕਿਹਾ- ਜੋ ਅੰਦਰ ਜਾ ਕੇ ਸਮਝੇਗਾ ਅਸਲੀਅਤ ਕੀ ਹੈ?

ETV Bharat Logo

Copyright © 2024 Ushodaya Enterprises Pvt. Ltd., All Rights Reserved.