ETV Bharat / bharat

ਗਣਰਾਜ ਦਿਵਸ ਸਮਾਗਮ ਬਾਅਦ ਨਿਕਲੇਗੀ ਟਰੈਕਟਰ ਪਰੇਡ

ਫ਼ੋਟੋ
ਫ਼ੋਟੋ
author img

By

Published : Jan 25, 2021, 3:38 PM IST

Updated : Jan 25, 2021, 10:24 PM IST

18:32 January 25

ਸਵੇਰੇ 11 ਵਜੇ ਗਾਜੀਪੁਰ ਬਾਰਡਰ ਤੋਂ ਨਿਕਲੇਗਾ ਟਰੈਕਟਰ ਮਾਰਚ: ਰਾਕੇਸ਼ ਟਿਕੈਤ

ਰਾਕੇਸ਼ ਟਿਕੈਤ ਨੇ ਕਿਹਾ ਕਿ ਸਵੇਰੇ 11 ਵਜੇ ਗਾਜੀਪੁਰ ਬਾਰਡਰ ਤੋਂ ਟਰੈਕਟਰ ਮਾਰਚ ਨਿਕਲੇਗਾ ਜੋ ਕਿ ਦਿੱਲੀ ਵਿੱਚ ਦਾਖਲ ਹੋਵੇਗਾ। ਟਰੈਕਟਰ ਪਰੇਡ ਵਿੱਚ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਸ਼ਾਮਲ ਹੋਣਗੇ। ਗਾਜੀਪੁਰ ਬਾਰਡਰ ਤੋਂ ਨਿਕਲਣ ਤੋਂ ਬਾਅਦ ਟਰੈਕਟਰ ਮਾਰਚ ਅਸ਼ਰਧਾਮ ਹੁੰਦੇ ਹੋਏ ਅਪਸਰਾ ਬਾਰਡਰ ਪਹੁੰਚੇਗਾ। 

18:19 January 25

ਇੱਕ ਫਰਵਰੀ ਨੂੰ ਦਿੱਲੀ 'ਚ ਵੱਖ-ਵੱਖ ਥਾਂ ਤੋਂ ਸੰਸਦ ਵੱਲ ਪੈਦਲ ਮਾਰਚ ਕਰਾਂਗੇ: ਦਰਸ਼ਨ ਪਾਲ

ਫ਼ੋਟੋ
ਫ਼ੋਟੋ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਰਸ਼ਨ ਪਾਲ ਨੇ ਕਿਹਾ ਕਿ ਇੱਕ ਫਰਵਰੀ ਨੂੰ ਅਸੀਂ ਦਿੱਲੀ ਵਿੱਚ ਵੱਖ-ਵੱਖ ਥਾਂ ਤੋਂ ਸੰਸਦ ਵੱਲ ਪੈਦਲ ਮਾਰਚ ਕਰਾਂਗੇ। 

17:52 January 25

ਅਸੀਂ ਗੱਲਬਾਤ ਦੇ ਜ਼ਰੀਏ ਹੱਲ ਲਭਾਂਗੇ: ਤੋਮਰ

ਜੇਕਰ ਕੋਈ ਰਜਾਮੰਦ ਨਹੀਂ ਹੈ ਤਾਂ ਉਹ ਆਪਣੀ ਅਸਹਿਮਤੀ ਜਤਾ ਸਕਦਾ ਹੈ। ਜਦੋਂ ਅਸੀਂ ਦੇਖਿਆ, ਕਿ ਕੁਝ ਕਿਸਾਨ, ਹਾਲਾਂਕਿ ਉਹ ਬਹੁਤੇ ਨਹੀਂ ਸੀ, ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਅਸੀਂ ਸੋਚਿਆ ਸੀ ਕਿ ਸਾਨੂੰ ਗੱਲਬਾਤ ਦੇ ਜ਼ਰੀਏ ਹੱਲ ਲਭਣਾ ਚਾਹੀਦਾ ਹੈ ਅਤੇ ਸਾਨੂੰ ਅਜੇ ਵੀ ਉਮੀਦ ਹੈ ਕਿ ਇਸ ਮੁੱਦੇ ਨੂੰ ਹੱਲ ਕਰ ਲਿਆ ਜਾਵੇਗਾ।

17:05 January 25

ਟਰੈਕਟਰ ਰੈਲੀ ਦੇ ਮੱਦੇਨਜ਼ਰ ਕੁੱਝ ਰਸਤਿਆਂ ਦੇ ਰੂਟ ਡਾਇਵਰਟ

ਫ਼ੋਟੋ
ਫ਼ੋਟੋ

ਦਿੱਲੀ ਦੀ ਸੰਯੁਕਤ ਪੁਲਿਸ ਕਮਿਸ਼ਨਰ ਮੀਨੂੰ ਚੌਧਰੀ ਨੇ ਕਿਹਾ ਕਿ ਟਰੈਕਟਰ ਰੈਲੀ ਦੇ ਮੱਦੇਨਜ਼ਰ ਕੁੱਝ ਰਸਤਿਆਂ ਦੇ ਟ੍ਰੈਫ਼ਿਕ ਨੂੰ ਡਾਇਵਰਟ ਕੀਤਾ ਗਿਆ ਹੈ। ਐਨਐਚ 44 ਦਾ ਟ੍ਰੈਫ਼ਿਕ ਸਿੰਘੂ ਸਨੀ ਮੰਦਰ, ਅਸ਼ੋਕ ਫਾਰਮ, ਸੁੰਦਰਪੁਰ, ਮਕਾਰਬਾ ਚੌਕ ਵਿਖੇ ਮੋੜ ਦੇਵੇਗਾ। 

16:47 January 25

ਰੋਸ ਪ੍ਰਦਰਸ਼ਨ ਜਲਦੀ ਖ਼ਤਮ ਹੋਵੇਗਾ: ਨਰਿੰਦਰ ਤੋਮਰ

ਫ਼ੋਟੋ
ਫ਼ੋਟੋ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਜਦੋਂ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਖ਼ਤਮ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਜਲਦੀ ਖਤਮ ਹੋਵੇਗਾ। 

16:37 January 25

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਇਕ ਹੋਰ ਬਿੱਲ ਲਿਆਉਣਾ ਚਾਹੀਦਾ ਹੈ: ਡੇਰੇਕ ਓ ਬ੍ਰਾਇਨ

ਫ਼ੋਟੋ
ਫ਼ੋਟੋ

ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਸਰਕਾਰ ਨੂੰ ਸੰਸਦ ਦੇ ਆਗਾਮੀ ਇਜਲਾਸ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਇਕ ਹੋਰ ਬਿੱਲ ਲਿਆਉਣਾ ਚਾਹੀਦਾ ਹੈ, ਉਸ ਨੂੰ ਕਾਨੂੰਨ ਵਜੋਂ ਪਾਸ ਕਰਨਾ ਚਾਹੀਦਾ ਹੈ।

16:26 January 25

ਟਰੈਕਟਰ ਪਰੇਡ ਲਈ 3 ਮਾਰਗਾਂ 'ਤੇ ਆਪਸੀ ਸਹਿਮਤੀ

ਫ਼ੋਟੋ
ਫ਼ੋਟੋ

ਦਿੱਲੀ ਸੀਪੀਐਸ ਐਨ ਸ਼੍ਰੀਵਾਸਤਵ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਅਸੀਂ ਟਰੈਕਟਰ ਰੈਲੀ (26 ਜਨਵਰੀ ਨੂੰ) ਲਈ 3 ਮਾਰਗਾਂ 'ਤੇ ਆਪਸੀ ਸਹਿਮਤ ਹੋਏ ਹਾਂ। ਅਸੀਂ (ਪੁਲਿਸ ਅਤੇ ਕਿਸਾਨ ਆਗੂ) ਮਾਰਗਾਂ ਦਾ ਦੌਰਾ ਕੀਤਾ ਹੈ। ਇੱਥੇ ਕੁਝ ਦੇਸ਼ ਵਿਰੋਧੀ ਤੱਤ ਹਨ, ਜੋ ਵਿਘਨ ਪੈਦਾ ਕਰ ਸਕਦੇ ਹਨ ਅਤੇ ਅਸੀਂ ਇਸ ਬਾਰੇ ਸਾਵਧਾਨ ਹਾਂ। 

16:20 January 25

ਠੰਢੇ ਮੌਸਮ 'ਚ ਪਿਛਲੇ 60 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ ਕਿਸਾਨ

ਫ਼ੋਟੋ
ਫ਼ੋਟੋ

ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਮੁੰਬਈ ਵਿੱਚ ਕਿਸਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਠੰਢੇ ਮੌਸਮ ਦੇ ਚੱਲਦਿਆਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਪਿਛਲੇ 60 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। ਕੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਬਾਰੇ ਪੁੱਛਗਿੱਛ ਕੀਤੀ ਹੈ? ਕੀ ਇਹ ਕਿਸਾਨ ਪਾਕਿਸਤਾਨ ਨਾਲ ਸਬੰਧਤ ਹਨ?

16:10 January 25

ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ

ਫ਼ੋਟੋ
ਫ਼ੋਟੋ

ਖੇਤੀ ਕਾਨੂੰਨਾਂ ਖ਼ਿਲਾਫ਼ ਮੁੰਬਈ ਵਿੱਚ ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਕਿਸਾਨ ਇਕੱਤਰ ਹੋਏ ਹਨ। ਅੰਦੋਲਨ ਦਾ ਸਮਰਥਨ ਕਰ ਰਹੇ ਕਿਸਾਨਾਂ ਨੇ ਰਾਜ ਭਵਨ ਦਾ ਘਿਰਾਓ ਕਰਨਾ ਸੀ। ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ।

16:05 January 25

ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅੱਜ ਸ਼ਾਮ ਪੰਜ ਵਜੇ ਹੋਵੇਗੀ ਬੈਠਕ

ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅੱਜ ਸ਼ਾਮ ਪੰਜ ਵਜੇ ਬੈਠਕ ਹੋਵੇਗੀ ਜਿਸ ਵਿੱਚ ਕੱਲ ਦੇ ਲਈ ਰਣਨੀਤੀ ਤਿਆਰ ਹੋਵੇਗੀ। 

15:54 January 25

ਖੇਤੀ ਕਾਨੂੰਨਾਂ ਵਿਰੁੱਧ ਅੱਜ ਮੁੰਬਈ 'ਚ ਹੋ ਰਿਹੈ ਅੰਦੋਲਨ, ਨਾਸਿਕ ਤੋਂ ਪੈਦਲ ਮੁੰਬਈ ਪੁੱਜੇ ਕਿਸਾਨ

ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਤੋਂ ਇਲਾਵਾ ਮੁੰਬਈ ਵਿੱਚ ਸੋਮਵਾਰ ਨੂੰ ਅੰਦੋਲਨ ਹੋ ਰਿਹਾ ਹੈ। ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਵਿੱਚ ਨਾਸਿਕ ਤੋਂ ਪੈਦਲ ਚਲ ਕੇ ਕਿਸਾਨ ਮੁੰਬਈ ਪੁੱਜੇ ਹਨ। ਇੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਪੁੱਜੇ ਹਨ। ਇਸ ਅੰਦੋਲਨ ਦੀ ਖ਼ਾਸ ਗੱਲ ਹੈ ਕਿ ਰਾਜ ਸਰਕਾਰ ਨੁੰਮਾਇੰਦੇ ਵੀ ਇੱਥੇ ਪੁੱਜੇ ਹਨ। ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਵੀ ਕਿਸਾਨਾਂ ਵਿਚਾਲੇ ਹਨ। ਸ਼ਿਵਸੈਨਾ ਦੇ ਆਗੂ ਆਦਿਤਿਆ ਠਾਕਰੇ ਨੇ ਆਪਣੇ ਨੁਮਾਇੰਦੇ ਨੂੰ ਵੀ ਭੇਜ ਦਿੱਤਾ ਹੈ।

15:48 January 25

ਕਿਸਾਨ ਅੰਦੋਲਨ: ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਮਾਨੇਸਰ ਤੱਕ ਜਾਣ ਦੀ ਦਿੱਤੀ ਇਜ਼ਾਜਤ

ਹਰਿਆਣਾ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਮਾਨੇਸਰ ਤੱਕ ਜਾਣ ਦੀ ਇਜ਼ਾਜਤ ਮਿਲ ਗਈ ਹੈ। ਸਵੇਰੇ 10.15 ਤੋਂ 10 ਘੰਟੇ ਤੱਕ ਪੁਲਿਸ ਵੱਲੋਂ ਇਜ਼ਾਜਤ ਦਿੱਤੀ ਗਈ ਹੈ। ਸ਼ਾਹਜਹਾਂਪੁਰ ਤੋਂ ਮਾਨੇਸਰ, ਮਾਨੇਸਰ ਤੋਂ ਵਾਪਸ ਸ਼ਾਹਜਹਾਂਪੁਰ, ਹਰਿਆਣਾ ਬਾਰਡਰ ਉੱਤੇ ਕਿਸਾਨਾਂ ਨੂੰ ਵਾਪਸ ਆਉਣਾ ਹੋਵੇਗਾ।

15:14 January 25

ਗਣਰਾਜ ਦਿਵਸ ਸਮਾਗਮ ਬਾਅਦ ਨਿਕਲੇਗੀ ਟਰੈਕਟਰ ਪਰੇਡ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਕਮਿਸ਼ਨਰ ਐਸ.ਐਨ ਸ੍ਰੀਵਾਸਤਵ ਨੇ ਮੰਗਲਵਾਰ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਟਰੈਕਟਰ ਪਰੇਡ ਲਈ ਸੁਰੱਖਿਆ ਪ੍ਰਬੰਧਾਂ ਸੰਬੰਧੀ ਇੱਕ ਸਰਕੂਲਰ ਜਾਰੀ ਕੀਤਾ ਹੈ।

ਇਸ ਸਰਕੂਲਰ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਮੁਲਾਜ਼ਮਾਂ ਦੇ ਨਾਲ-ਨਾਲ ਸੀਆਰਪੀਐਫ ਅਤੇ ਗਣਤੰਤਰ ਪਰੇਡ ਸੁਰੱਖਿਆ ਵਿਵਸਥਾ ਦੇ ਲਈ ਤੈਨਾਤ ਕਿਸੇ ਵੀ ਹੋਰ ਫੋਰਸ ਨੂੰ ਜਾਗਰੂਕ ਅਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਅਧਿਕਾਰਤ ਸਮਾਗਮ ਦੇ ਤੁਰੰਤ ਬਾਅਦ ਉਨ੍ਹਾਂ ਦੀ ਕਾਨੂੰਨ ਵਿਵਸਥਾ ਲਈ ਜ਼ਰੂਰਤ ਹੋਵੇਗੀ।

ਇਸ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਮੁਲਾਜ਼ਮ ਦੇ ਲਈ ਦੁਪਹਿਰ ਦੇ ਖਾਣੇ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਸਬੰਧਿਤ ਜ਼ੋਨਲ ਸੈਕਟਰ ਅਧਿਕਾਰੀਆਂ ਦੇ ਤਹਿਤ ਡਿਊਟੀ ਦੇ ਉਨ੍ਹਾਂ ਦੇ ਬਿੰਦੂਆਂ ਉੱਤੇ ਤਿਆਰ ਰਹਿਣਾ ਚਾਹੀਦੀ ਹੈ।

Last Updated : Jan 25, 2021, 10:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.