ਨਵੀਂ ਦਿੱਲੀ: ਮੁੱਖ ਮੰਤਰੀ ਕੇਜਰੀਵਾਲ ਨੇ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ। ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਲੜਨ ਅਤੇ ਦਿੱਲੀ ਦੀ ਹਵਾ ਨੂੰ ਸਾਫ ਕਰਨ ਲਈ ਦੇਸ਼ ਵਿੱਚ ਪਹਿਲਾ ਸਮੋਗ ਟਾਵਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਟੈਕਨਾਲੌਜੀ ਅਮਰੀਕਾ ਤੋਂ ਆਯਾਤ ਕੀਤੀ ਹੈ। ਇਹ ਮੀਨਾਰ 24 ਮੀਟਰ ਉੱਚਾ ਹੈ ਅਤੇ ਇਹ ਇੱਕ ਕਿਲੋਮੀਟਰ ਦੇ ਘੇਰੇ ਦੀ ਹਵਾ ਨੂੰ ਸਾਫ਼ ਕਰੇਗਾ।
ਜਾਣਕਾਰੀ ਅਨੁਸਾਰ ਇਹ ਸਮੌਗ ਟਾਵਰ ਇੱਕ ਹਜ਼ਾਰ ਘਣ ਮੀਟਰ ਹਵਾ ਪ੍ਰਤੀ ਸੈਕਿੰਡ ਨੂੰ ਸਾਫ਼ ਕਰਕੇ ਪੀਐਮ -10 ਅਤੇ ਪੀਐਮ -2.5 ਦੀ ਮਾਤਰਾ ਘਟਾ ਦੇਵੇਗਾ। ਜਾਣਕਾਰੀ ਅਨੁਸਾਰ ਸਮੋਗ ਟਾਵਰ ਦੀ ਕੀਮਤ ਲਗਭਗ 20 ਕਰੋੜ ਰੁਪਏ ਹੈ। ਦਿੱਲੀ ਵਿੱਚ ਹੋਰ ਕਿੰਨੇ ਸਮੋਗ ਟਾਵਰ ਲਗਾਏ ਜਾਣਗੇ, ਇਸਦੀ ਜਾਂਚ ਕਰਨ ਤੋਂ ਬਾਅਦ ਸਰਕਾਰ ਫੈਸਲਾ ਲਵੇਗੀ।
ਇਹ ਵੀ ਪੜ੍ਹੋ:ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ਦੀ ਟਿੱਪਣੀ, ਸੜ੍ਹਕਾਂ ‘ਤੇ ਆਵਾਜਾਹੀ ਨਹੀਂ ਰੋਕੀ ਜਾ ਸਕਦੀ