ਆਂਧਰਾ ਪ੍ਰਦੇਸ਼ : ਪਲਨਾਡੂ ਜ਼ਿਲ੍ਹੇ ਦੇ ਗੁਰਜਾਲਾ ਹਲਕੇ ਦੇ ਦਾਚੇਪੱਲੀ ਚੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਮੁਲਜ਼ਮ ਵੱਲੋਂ ਅਪਣੇ ਹੀ ਨਾਲ ਪਲੰਬਰ ਦਾ ਕੰਮ ਕਰਨ ਵਾਲੇ ਸਾਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਸ ਦੀ ਲਾਸ਼ ਦੇ 16 ਟੁਕੜੇ ਕਰਕੇ ਖੇਤਾਂ ਵਿੱਚ ਸਾੜ ਦਿੱਤੇ ਗਏ।
ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ : ਸ਼ੁੱਕਰਵਾਰ ਅੱਧੀ ਰਾਤ ਨੂੰ ਬਾਈਪਾਸ ਨੇੜੇ ਵਾਪਰੀ ਇਸ ਘਟਨਾ ਨੇ ਸਨਸਨੀ ਮਚਾ ਦਿੱਤੀ ਹੈ। ਇਸ ਕਤਲ ਸਬੰਧੀ ਪੁਲਿਸ ਅਤੇ ਪੀੜਤ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਢਚੇਪੱਲੀ ਵਾਸੀ ਬੰਬੋਥੁਲਾ ਸੈਦੁਲੂ ਅਤੇ 45 ਸਾਲਾਂ ਜੀ. ਕੋਟੇਸ਼ਵਰ ਰਾਓ ਪੰਚਾਇਤ ਵਿੱਚ ਪਲੰਬਰ ਦਾ ਕੰਮ ਕਰਦੇ ਹਨ। ਕੋਟੇਸ਼ਵਰ ਰਾਓ ਆਪਣੀ ਡਿਊਟੀ ਮੁਤਾਬਕ, ਸ਼ੁੱਕਰਵਾਰ ਰਾਤ 8 ਵਜੇ ਬਿਜਲੀ ਦੀ ਮੋਟਰ ਨੂੰ ਰੋਕਣ ਲਈ ਬਾਈਪਾਸ ਖੇਤਰ ਵਿੱਚ ਪਾਣੀ ਦੀ ਟੈਂਕੀ 'ਤੇ ਗਿਆ ਸੀ। ਸੈਦੁਲੂ, ਜੋ ਪਹਿਲਾਂ ਹੀ ਆਪਣੇ ਬੇਟੇ ਨਾਲ ਉੱਥੇ ਮੌਜੂਦ ਸੀ। ਦੋਵਾਂ ਨੇ ਮੌਕਾ ਵੇਖ ਕੇ ਲੋਹੇ ਦੀ ਰਾਡ ਨਾਲ ਕੋਟੇਸ਼ਵਰ ਦੇ ਸਿਰ 'ਤੇ ਵਾਰ ਕੀਤੇ ਜਿਸ ਨਾਲ ਕੋਟੇਸ਼ਵਰ ਰਾਓ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦਰਿੰਦਗੀ ਦੀ ਹੱਦ ਪਾਰ : ਬਾਅਦ ਵਿੱਚ ਦੋਹਾਂ ਨੇ ਲਾਸ਼ ਨੂੰ ਇੱਕ ਥੈਲੇ ਵਿੱਚ ਪਾ ਕੇ ਏਪੀ ਮਾਡਲ ਸਕੂਲ ਨੇੜੇ ਆਪਣੇ ਖੇਤ ਵਿੱਚ ਲੈ ਗਏ। ਮ੍ਰਿਤਕ ਦੇਹ ਨੂੰ ਮਿਰਚਾਂ ਦੀ ਫਸਲ ਵਿੱਚ ਰੱਖਿਆ ਗਿਆ ਸੀ ਅਤੇ ਕੁਹਾੜੀ ਨਾਲ 16 ਟੁਕੜੇ ਕੀਤੇ ਗਏ ਸਨ। ਹੋਰ ਦਰਿੰਦਗੀ ਦਿਖਾਉਂਦੇ ਹੋਏ ਮੁਲਜ਼ਮਾਂ ਵੱਲੋਂ ਲਾਸ਼ ਦੇ ਟੁਕੜਿਆਂ ਉੱਤੇ ਪੈਟਰੋਲ ਛਿੜਕ ਕੇ ਸਾੜ ਦਿੱਤੇ ਗਏ।
ਘਰ ਨਾ ਪਰਤਣ ਉੱਤੇ ਪਰਿਵਾਰ ਨੇ ਸ਼ੁਰੂ ਕੀਤੀ ਭਾਲ : ਜਦੋਂ ਰਾਤ 10 ਵਜੇ ਤੋਂ ਬਾਅਦ ਵੀ ਕੋਟੇਸ਼ਵਰ ਰਾਓ ਘਰ ਨਾ ਆਇਆ ਤਾਂ, ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਅਤੇ ਭਾਲ ਸ਼ੁਰੂ ਕੀਤੀ। ਉਸੇ ਦੌਰਾਨ ਮੁਲਜ਼ਮ ਪਿਉ-ਪੁੱਤਰ ਨੂੰ ਵੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੇ ਕੁਝ ਵੀ ਨਾ ਪਤਾ ਹੋਣ ਦੀ ਗੱਲ ਕੀਤੀ। ਭਾਲ ਕਰਦਾ ਹੋਇਆ ਪਰਿਵਾਰ ਜਦ ਖੇਤਾਂ ਵਿੱਚ ਪਹੁੰਚਿਆਂ ਤਾਂ ਉਨ੍ਹਾਂ ਨੂੰ ਸੜਦਾ ਹੋਇਆ ਪੈਰ ਵਿਖਾਈ ਦਿੱਤਾ। ਇਸ ਦੀ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਸੂਚਨਾ ਸਬੰਧਤ ਪੁਲਿਸ ਥਾਣੇ ਵਿੱਚ ਦਿੱਤੀ।
ਪਿਉ-ਪੁੱਤ ਸਣੇ ਸੈਦੁਲ ਦੀ ਪਤਨੀ ਵੀ ਗ੍ਰਿਫਤਾਰ : ਉਸੇ ਸਮੇਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਤਿੰਨਾਂ ਮੁਲਜ਼ਮਾਂ ਪਿਓ-ਪੁੱਤ ਤੇ ਸੈਦੁਲ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ। ਸ਼ਨੀਵਾਰ ਸਵੇਰੇ ਗੁਰਜਲਾ ਸਰਕਾਰੀ ਹਸਪਤਾਲ ਤੋਂ ਡਾਕਟਰਾਂ ਨੂੰ ਬੁਲਾਇਆ ਗਿਆ ਅਤੇ ਘਟਨਾ ਵਾਲੀ ਥਾਂ 'ਤੇ ਪੋਸਟਮਾਰਟਮ ਕਰਵਾਇਆ ਗਿਆ। ਦੁਪਹਿਰ ਬਾਅਦ ਪੀੜਤ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੇ ਸੜਕ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਸੀਆਈ ਦੀ ਸਹਿਮਤੀ ਅਤੇ ਭਰੋਸਾ ਦੇਣ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਗਈ।
ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਨੂੰ ਦੇਖਦਿਆਂ ਪੁਲਿਸ ਦਾ ਮੰਨਣਾ ਹੈ ਕਿ ਕੋਟੇਸ਼ਵਰ ਰਾਓ ਦੀ ਹੱਤਿਆ ਯੋਜਨਾ ਦੇ ਤਹਿਤ ਕੀਤੀ ਗਈ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਮੁੱਖ ਦੋਸ਼ੀ ਸੈਦੁਲੂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਤਲ ਲਈ ਪੁਰਾਣੀ ਰੰਜਿਸ਼ ਕਾਰਨ ਹੈ। ਇੱਕ ਵਾਧੂ ਸਬੰਧ ਵੀ ਵਿਚਾਰਿਆ ਜਾ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਸੀਆਈ ਸ਼ੇਖ ਬਿਲਾਲੁੱਦੀਨ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Rape in Gaya: ਗਯਾ 'ਚ 10 ਸਾਲਾ ਬੱਚੀ ਨਾਲ ਬਲਾਤਕਾਰ, 12 ਤੋਂ 13 ਸਾਲ ਦੇ 3 ਨਾਬਾਲਗਾਂ 'ਤੇ ਆਰੋਪ