ETV Bharat / bharat

ਕਿਸ਼ਤੀ ਪਲਟਣ ਨਾਲ 11 ਲੋਕ ਡੁੱਬੇ, 3 ਲਾਸ਼ਾਂ ਬਰਾਮਦ - ਵਰਧਾ ਨਦੀ

ਅਮਰਾਵਤੀ (Amravati) ਜ਼ਿਲ੍ਹੇ ਦੇ ਗਾਲੇਗਾਓਂ ਵਿੱਚ ਵੀ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਿੱਥੇ ਵਰਧਾ ਨਦੀ ਵਿੱਚ ਇੱਕ ਕਿਸ਼ਤੀ ਦੇ ਪਲਟਣ (The flip of the boat) ਤੋਂ ਬਾਅਦ 11 ਲੋਕਾਂ ਦੇ ਡੁੱਬਣ ਦੀ ਖਬਰ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਕ ਕਿਸ਼ਤੀ ’ਚ 11 ਲੋਕ ਸਵਾਰ ਸਨ। ਫਿਲਹਾਲ ਸਾਰੇ ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। 3 ਵਿਅਕਤੀਆਂ ਦੀਆਂ ਲਾਸ਼ਾਂ (Bodies of 3 persons) ਬਰਾਮਦ ਕੀਤੀਆਂ ਗਈਆਂ ਹਨ

ਕਿਸ਼ਤੀ ਪਲਟਣ ਨਾਲ 11 ਲੋਕ ਡੁੱਬੇ
ਕਿਸ਼ਤੀ ਪਲਟਣ ਨਾਲ 11 ਲੋਕ ਡੁੱਬੇ
author img

By

Published : Sep 14, 2021, 1:47 PM IST

Updated : Sep 14, 2021, 6:27 PM IST

ਅਮਰਾਵਤੀ: ਅਮਰਾਵਤੀ (Amravati) ਜ਼ਿਲ੍ਹੇ ਦੇ ਗਾਲੇਗਾਓਂ ਵਿੱਚ ਵੀ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਿੱਥੇ ਵਰਧਾ ਨਦੀ ਵਿੱਚ ਇੱਕ ਕਿਸ਼ਤੀ ਦੇ ਪਲਟਣ (The flip of the boat) ਤੋਂ ਬਾਅਦ 11 ਲੋਕਾਂ ਦੇ ਡੁੱਬਣ ਦੀ ਖਬਰ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਕ ਕਿਸ਼ਤੀ ’ਚ 11 ਲੋਕ ਸਵਾਰ ਸਨ। ਫਿਲਹਾਲ ਸਾਰੇ ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। 3 ਵਿਅਕਤੀਆਂ ਦੀਆਂ ਲਾਸ਼ਾਂ (Bodies of 3 persons) ਬਰਾਮਦ ਕੀਤੀਆਂ ਗਈਆਂ ਹਨ ਅਤੇ 8 ਵਿਅਕਤੀਆਂ ਦੀ ਭਾਲ ਜਾਰੀ ਹੈ। ਇਹ ਘਟਨਾ ਅਮਰਾਵਤੀ ਜ਼ਿਲ੍ਹੇ ਦੇ ਬਨੋਡਾ (Banoda)ਸ਼ਹੀਦ ਪੁਲਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਸ਼੍ਰੀ ਖੇਤਰ ਝੁੰਜ ਇਲਾਕੇ ਦੀ ਹੈ। ਨਦੀ ’ਚ ਡੁੱਬਣ ਵਾਲੇ ਲੋਕ ਇਕ ਰਿਸ਼ਤੇਦਾਰ ਦਾ ਅੰਤਿਮ ਸੰਸਕਾਰ ਕਰ ਕੇ ਕਿਸ਼ਤੀ ’ਤੇ ਵਰਧਾ ਨਦੀ ਵੱਲ ਘੁੰਮਣ ਗਏ ਸਨ।

ਮਹਾਰਾਸ਼ਟਰ ’ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਸੂਬੇ ਦੀਆਂ ਕਈ ਨਦੀਆਂ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਫਿਲਹਾਲ ਕਿਸ਼ਤੀ ਡੁੱਬਣ ਦਾ ਅਸਲ ਕਾਰਨ ਨਹੀਂ ਚੱਲ ਸਕਿਆ ਹੈ। ਹਾਲਾਂਕਿ ਕਿਸ਼ਤੀ ’ਚ ਸਮਰੱਥਾ ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਬਚਾਅ ਕੰਮ ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕੁਝ ਲੋਕਾਂ ਨੂੰ ਬਾਹਰ ਵੀ ਕੱਢਿਆ।

ਇਹ ਵੀ ਪੜ੍ਹੋ: ਸਾਂਸਦ 'ਤੇ ਬਲਾਤਕਾਰ ਦਾ ਮਾਮਲਾ ਦਰਜ

Last Updated : Sep 14, 2021, 6:27 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.