ETV Bharat / bharat

Oscar Winning RRR: ਆਰਆਰਆਰ ਦਿਖਾਉਣ ’ਤੇ ਅੱਗ ਲਾਉਣ ਦੀ ਧਮਕੀ ਦੇਣ ਵਾਲੇ ਬੀਜੇਪੀ ਨੇਤਾ ਨੇ ਆਸਕਰ ਜਿੱਤਣ ’ਤੇ ਹੁਣ ਰਾਜਾ ਮੌਲੀ ਨੂੰ ਦਿੱਤੀ ਵਧਾਈ!

Oscar Winning RRR: ਅੱਜ ਤੋਂ ਕੋਈ ਦੋ ਸਾਲ ਪਹਿਲਾਂ ਫਿਲਮ ਆਰਆਰਆਰ ਦਿਖਾਉਣ ਤੇ ਸਿਨੇਮਾਘਰਾਂ ਨੂੰ ਅੱਗ ਲਾਉਣ ਦੀ ਧਮਕੀ ਦੇਣ ਵਾਲੇ ਬੀਜੇਪੀ ਨੇਤਾ ਬੰਦੀ ਸੰਜੈ ਕੁਮਾਰ ਹੁਣ ਫਿਲਮ ਦੀ ਟੀਮ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ।

The BJP leader Bandi Sanjay Kumar who threatened to set fire to 'RRR'

author img

By

Published : Mar 15, 2023, 1:51 PM IST

Updated : Mar 15, 2023, 2:35 PM IST

ਈਟੀਵੀ ਭਾਰਤ ਡੈਸਕ- ਰਾਜਨੀਤੀ ’ਚ ਕਦੋਂ ਕੀ ਹੋ ਜਾਵੇ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਵੇਖਣ ਨੂੰ ਮਿਲਿਆ ਜਦੋਂ ਇਕ ਬੀਜੇਪੀ ਨੇਤਾ ਨੇ ਆਸਕਰ ਗੋਲਡਨ ਅਵਾਰਡ 2023 ਜਿੱਤਣ ’ਤੇ ਫਿਲਮ ‘ਆਰਆਰਆਰ’ ਦੇ ਡਾਇਰੈਕਟਰ ਰਾਜਾ ਮੌਲੀ ਤੇ ਟੀਮ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਹ ਉਹੀ ਨੇਤਾ ਹੈ, ਜਿਸਨੇ ਦੋ ਸਾਲ ਪਹਿਲਾਂ ਜਦੋਂ ਫਿਲਮ ਦਾ ਪ੍ਰੋਮੋ ਰਿਲੀਜ਼ ਹੋਇਆ ਸੀ ਤਾਂ ਫਿਲਮ ਦਿਖਾਉਣ ਵਾਲੇ ਸਿਨੇਮਾਘਰਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ।

ਗੱਲ ਤੇਲੰਗਾਨਾ ਦੇ ਬੀਜੇਪੀ ਪ੍ਰਧਾਨ ਬੰਦੀ ਸੰਜੈ ਕੁਮਾਰ ਦੀ ਹੋ ਰਹੀ ਹੈ। ‘ਆਰਆਰਆਰ’ ਦੇ ਗਾਣੇ ‘ਨਾਟੂ-ਨਾਟੂ’ ਨੂੰ ਬੈਸਟ ਓਰੀਜਿਨਲ ਸਾਂਗ ਦੀ ਸ਼੍ਰੈਣੀ ਵਿਚ ਗੋਲਡਨ ਗਲੋਬ ਪੁਰਸਕਾਰ ਜਿੱਤਣ ਤੇ ਸਾਂਸਦ ਬੰਦੀ ਸੰਜੇ ਕੁਮਾਰ ਨੇ ਟਵੀਟ ਕੀਤਾ ਹੈ- ‘Naatu Naatu ਲਈ ਬੈਸਟ ਓਰੀਜਨਲ ਸਾਂਗ ਨੂੰ ਗੋਲਡਨ ਗਲੋਬ ਪੁਰਸਕਾਰ ਜਿੱਤਣ ’ਤੇ ਐਮਐਮ ਕੀਰਵਾਨੀ ਗਰੂ ਅਤੇ RRR ਮੂਵੀ ਦੀ ਪੂਰੀ ਟੀਮ ਨੂੰ ਵਧਾਈ। ਤੁਸੀਂ ਆਪਣੀ ਇਸ ਇਤਿਹਾਸਕ ਉਪਲਬਧੀ ਨਾਲ ਦੁਨੀਆਂ ਭਰ ’ਚ ਭਾਰਤ ਦਾ ਸਿਰ ਉੱਚਾ ਕੀਤਾ ਹੈ।’

ਦੋ ਸਾਲ ਪਹਿਲਾਂ ਬੰਦੀ ਸੰਜੈ ਕੁਮਾਰ ਨੇ ਫਿਲਮ ਬਾਰੇ ਕੀ ਕਿਹਾ ਸੀ, ਇਸ ਸਾਰਾ ਕੁਝ ਭੁੱਲ ਕੇ ਹੁਣ ਉਹ ਫਿਲਮ ਦੇ ਨਿਰਦੇਸ਼ਕ ਅਤੇ ਪੂਰੀ ਟੀਮ ਨੂੰ ਟਵੀਟ ਕਰਕੇ ਵਧਾਈ ਦੇ ਰਹੇ ਹਨ।

ਦਰਅਸਲ, ਦੋ ਸਾਲ ਪਹਿਲਾਂ ਵਿਰੋਧ ਕਰਨ ਵਾਲੇ ਬੰਦੀ ਸੰਜੇ ਦਾ ਇਹ ਟਵੀਟ ਓਦੋਂ ਸਾਹਮਣੇ ਆਇਆ, ਜਦੋਂ ਇਸ ਫਿਲਮ ਬਾਰੇ ਰਾਜਸਭਾ ਵਿੱਚ ਬੀਜੇਪੀ ਨੇਤਾਵਾਂ ਨੇ ਚਰਚਾ ਕੀਤੀ। ਜਦੋਂ ਫਿਲਮ ਬਾਰੇ ਗੱਲ ਹੋ ਰਹੀ ਸੀ ਤਾਂ ਰਾਜਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਫਿਲਮ ਅਤੇ ਇਸਦੇ ਕਲਾਕਾਰਾਂ ਬਾਰੇ ਸਾਂਸਦਾਂ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ। ਬੀਜੇਪੀ ਨੇਤਾ ਪਿਯੂਸ਼ ਗੋਇਲ ਨੇ ਤਾਂ ਇਹ ਵੀ ਯਾਦ ਕਰਵਾਇਆ ਕਿ ਫਿਲਮ ਦੇ ਸਕਰੀਨਰਾਈਟਰ ਵੀ ਵਿਜਯੇਂਦਰ ਪ੍ਰਸਾਦ ਰਾਜ ਸਭਾ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪਸੰਦ ਸਨ।

ਏਥੇ ਜ਼ਿਕਰਯੋਜ ਹੈ ਕਿ ਅੱਜ ਤੋਂ ਲਗਪਗ ਦੋ ਸਾਲ ਪਹਿਲਾਂ ਬੀਜੇਪੀ ਨੇਤਾ ਬੰਦੀ ਸੰਜੈ ਕੁਮਾਰ ਨੇ ਇਸ ਫਿਲਮ ਨੂੰ ਲੈ ਕੇ ਵਿਰੋਧ ਜਤਾਇਆ ਸੀ। ਜਦੋਂ ਬੀਜੇਪੀ ਸਾਂਸਦ ਬੰਦੀ ਸੰਜੈ ਕੁਮਾਰ ਨੂੰ ਇਹ ਪਤਾ ਲੱਗਾ ਸੀ ਕਿ ਜੂਨੀਅਰ ਐਨਟੀਆਰ ਇਸ ਫਿਲਮ ਵਿੱਚ ਇਕ ਮੁਸਲਮਾਨ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਮੁਸਲਮਾਨੀ ਟੋਪੀ ਅਤੇ ਪਠਾਨੀ ਪਹਿਰਾਵੇ ਵਿੱਚ ਨਜ਼ਰ ਆਉਣਗੇ ਤਾਂ ਉਨ੍ਹਾਂ ਨੇ ਆਸਕਰ ਵਿਜੇਤਾ ਇਸ ਫਿਲਮ ਦੇ ਨਿਰਦੇਸ਼ਕ ਰਾਜਾ ਮੌਲੀ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਵੀ ਧਮਕੀ ਦਿੱਤੀ ਸੀ।

ਵਿਰੋਧੀ ਧਿਰ ਦੇ ਨੇਤਾ ਰਾਮਾ ਸੁਗੰਥਨ ਨੇ ਇੰਡੀਅਨ ਐਕਸਪ੍ਰੈਸ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ਕਿ ਇਸ ਭਾਜਪਾ ਨੇਤਾ ਨੇ ਆਰਆਰਆਰ’ ਫਿਲਮ ਦਿਖਾਏ ਜਾਣ ’ਤੇ ਸਿਨੇਮਾਘਰਾਂ ਨੂੰ ਅੱਗ ਤੱਕ ਲਾਉਣ ਦੀ ਧਮਕੀ ਦਿੱਤੀ ਸੀ।

  • It’s clear case of Sycophancy which exceeding its limits .

    Oscar went to music director, Singer & Lyrics- writer #RRR

    Narender baba gave RS to script writer.
    First ⁦@PiyushGoyal⁩ must understand the difference between the lyric writer and script writer 🫣 pic.twitter.com/oxfha62y8O

    — Manickam Tagore .B🇮🇳✋மாணிக்கம் தாகூர்.ப (@manickamtagore) March 14, 2023 " class="align-text-top noRightClick twitterSection" data=" ">

ਬੀਜੇਪੀ ਨੇਤਾ ਨੇ ਫਿਲਮ ਦੇ ਪ੍ਰੋਮੋਸ਼ਨਲ ਵੀਡੀਓ ਅਤੇ ਪੋਸਟਰਾਂ ਵਿਚ ਜੂਨੀਅਰ ਐਨਟੀਆਰ ਨੂੰ ਮੁਸਲਮਾਨੀ ਟੋਪੀ ਅਤੇ ਪਠਾਨੀ ਪਹਿਰਾਵੇ ਵਿੱਚ ਵੇਖ ਕੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਫਿਲਮ ਦੀ ਫਾਈਨਲ ਐਡੀਟਿੰਗ ਦੌਰਾਨ ਇਹ ਸੀਨ ਫਿਲਮ ਵਿੱਚੋਂ ਹਟਾ ਦਿੱਤੇ ਜਾਣ।

ਉਦੋਂ ਬੰਦੀ ਸੰਜੈ ਕੁਮਾਰ ਨੇ ਨਿਰਮਾਤਾਵਾਂ ’ਤੇ ਫਿਲਮ ਵਿਚ ਇਤਿਹਹਸਕ ਤੱਥਾਂ ਨਾਲ ਛੇੜਛਾੜ ਕਰਨ ਅਤੇ ਉਨ੍ਹਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਵੀ ਦੋਸ਼ ਲਾਇਆ ਸੀ। ਫਿਲਮ ਵਿਚ ਜੂਨੀਅਰ ਐਨਟੀਆਰ ਇਕ ਆਦੀਵਾਸੀ ਨੇਤਾ ਦੀ ਭੂਮਿਕਾ ਵਿਚ ਸਨ ਅਤੇ ਗਿਰਫਤਾਰੀ ਤੋਂ ਬਚਣ ਲਈ ਮੁਸਲਮਾਨ ਦਾ ਭੇਸ ਬਣਾਉਂਦੇ ਹਨ ਅਤੇ ਇਕ ਆਦੀਵਾਸੀ ਕੁੜੀ ਨੂੰ ਦੁਸ਼ਮਣ ਤੋਂ ਬਚਾਉਣ ਕੀ ਕੋਸ਼ਿਸ਼ ਕਰਦੇ ਹਨ। ਬੰਦੀ ਸੰਜੈ ਕੁਮਾਰ ਨੂੰ ਇਸ ਗੱਲ ’ਤੇ ਇਤਰਾਜ਼ ਸੀ।

ਹਾਲਾਂਕਿ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਨਿਰਦੇਸ਼ਕ ਰਾਜਾ ਮੌਲੀ ਨੇ ਇਹ ਐਲਾਨ ਕੀਤਾ ਸੀ ਕਿ ਉਹ ਬਾਇਓਪਿਕ ਨਹੀਂ ਬਣਾ ਰਹੇ ਅਤੇ ਨਾ ਹੀ ਫਿਲਮ ਵਿੱਚ ਇਤਿਹਾਸਕ ਤੱਥਾਂ ਨੂੰ ਦੁਹਰਾਉਣਗੇ। ਬਲਕਿ ਉਨ੍ਹਾਂ ਦਾ ਫੋਕਸ ਇਸ ਗੱਲ ਉੱਤੇ ਹੈ ਕਿ ਦੋ ਆਦੀਵਾਸੀ ਨੇਤਾਵਾਂ ਕੋਮਾਰਾਮ ਭੀਮ ਅਤੇ ਸੀਤਾਰਾਮ ਰਾਜੂ ਦਾ ਅਨੁਭਵ ਕੀ ਸੀ ਅਤੇ ਕਿਵੇਂ ਆਖਿਰ ਉਨ੍ਹਾਂ ਵਿੱਚ ਦੋਸਤੀ ਸੰਭਵ ਹੋਈ।

ਇਹ ਵੀ ਪੜ੍ਹੋ : Mohammad Nazim Khilji: 'ਸਾਥ ਨਿਭਾਨਾ ਸਾਥੀਆ' ਦੇ ਅਹਿਮ ਮੋਦੀ 7 ਸਾਲ ਬਾਅਦ ਪੰਜਾਬੀ ਫਿਲਮ 'ਚ ਆਉਣਗੇ ਨਜ਼ਰ

Last Updated : Mar 15, 2023, 2:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.