ਸਿਰਸਾ: ਹਰਿਆਣਾ ਵਿੱਚ ਕਿਸਾਨਾਂ ਖਿਲਾਫ ਦਰਜ ਦੇਸ਼ ਧ੍ਰੋਹ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈੈ। ਦੇਸ਼ ਧ੍ਰੋਹ ਦੇ ਕੇਸ ਦੇ ਵਿਰੋਧ ਵਿੱਚ ਕਿਸਾਨ ਅੱਜ ਮਹਾਂ ਪੰਚਾਇਤ ਕਰਨ ਜਾ ਰਹੇ ਹਨ। ਇਸ ਤੋਂ ਬਾਅਦ, ਕਿਸਾਨ ਸਿਰਸਾ ਦੇ ਐਸ.ਪੀ. ਦਫਤਰ ਦਾ ਘਿਰਾਓ (Farmer SP Office Gherao Sirsa) ਕਰਨਗੇ। ਅਜਿਹੀ ਸਥਿਤੀ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਤਿਆਰੀ ਕਰ ਲਈ ਹੈ ਅਤੇ ਕਿਸਾਨਾਂ ਨੂੰ ਰੋਕਣ ਲਈ ਕਈ ਤਰੀਕਿਆਂ ਨਾਲ ਇੱਕ ਦੀਵਾਰ ਖੜੀ ਕੀਤੀ ਗਈ ਹੈ। ਮਿੰਨੀ ਸਕੱਤਰੇਤ ਦੇ ਸਾਹਮਣੇ ਪੁਲਿਸ ਨੇ ਤਿੰਨ ਲੇਅਰ ਬੈਰੀਕੇਡਿੰਗ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ, ਗੁਰਨਾਮ ਚੜੂਨੀ ਅਤੇ ਕਈ ਵੱਡੇ ਆਗੂ ਕਿਸਾਨਾਂ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ। ਪਹਿਲਾਂ, ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਹਾਪੰਚਾਇਤ ਹੋਵੇਗੀ। ਜਿਸ ਵਿੱਚ ਕਿਸਾਨ ਆਪਣੇ ਵਿਚਾਰ ਰੱਖਣਗੇ। ਉਸ ਤੋਂ ਬਾਅਦ ਐਸਪੀ ਦਫਤਰ ਦਾ ਘਿਰਾਓ ਹੋਵੇਗਾ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ।
ਦਰਅਸਲ, 11 ਜੁਲਾਈ ਨੂੰ, ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਕਾਰ ਹਮਲਾ ‘ਤੇ ਹਮਲਾ ਹੋਇਆ ਸੀ। ਡਿਪਟੀ ਸਪੀਕਰ ਦੀ ਗੱਡੀ 'ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ।
ਇਹ ਇਲਜਾਮ ਲਗਾਇਆ ਜਾਂ ਰਿਹਾ ਹੈ ਕਿ ਜਦੋਂ ਉਪ ਸਪੀਕਰ ਅਤੇ ਹੋਰ ਭਾਜਪਾ ਆਗੂ ਪ੍ਰੋਗਰਾਮ ਤੋਂ ਬਾਅਦ ਵਾਪਸ ਪਰਤ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕਿਆ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਿਪਟੀ ਸਪੀਕਰ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤੇ ਅਤੇ ਕਿਸਾਨਾਂ ਨੇ ਪੁਲਿਸ ‘ਤੇ ਪਥਰਾਅ ਵੀ ਕੀਤਾ। ਮੁਸ਼ੱਕਤ ਬਾਅਦ ਪੁਲਿਸ ਨੇ ਇਸ ਵਿਰੋੋਧ ਦੌਰਾਨ ਡਿਪਟੀ ਸਪੀਕਰ ਨੂੰ ਬਾਹਰ ਕੱਢਿਆੀ। ਇਸ ਕੇਸ ਵਿੱਚ ਸਿਰਸਾ ਪੁਲਿਸ ਦੁਆਰਾ ਦੋ ਨਾਮਜ਼ਦ ਅਤੇ 100 ਦੇ ਕਰੀਬ ਕਿਸਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹਰਿਆਣਾ ਵਿੱਚ ਕਿਸਾਨਾਂ ਖਿਲਾਫ ਦੇਸ਼ ਧ੍ਰੋਹ ਦੇ ਕੇਸ ਵਿਰੁੱਧ ਮਹਾਂਪੰਚਾਇਤ, ਸਰਕਾਰ ਵੀ ਤਿਆਰ