ETV Bharat / bharat

ਇਨ੍ਹਾਂ ਤਿੰਨ ਦੋਸਤਾਂ ਦੇ ਜੁਗਾੜ ਸਦਕਾ ਕੋਰੋਨਾ ਮਰੀਜ਼ਾਂ ਨੂੰ 'ਸੁਖ ਦਾ ਸਾਹ' - ਆਇਆ ਸੁਖ ਦਾ ਸਾਹ

ਇੰਦੌਰ ਦੇ ਰਹਿਣ ਵਾਲੇ ਤਿੰਨ ਦੋਸਤਾਂ ਨੇ ਪੀਐੱਮ ਕੇਅਰ ਫ਼ੰਡ (PM Cares Fund) ਰਾਹੀਂ ਆਏ ਵੈਂਟਿਲੇਟਰਾਂ ਨੂੰ ਹਸਪਤਾਲਾਂ ’ਚ ਸਥਾਪਤ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਇਹ ਤਿੰਨ ਦੋਸਤ ਕਈ ਜ਼ਿਲ੍ਹਿਆਂ, ਕਈ ਸੂਬਿਆਂ ’ਚ ਜਾ ਕੇ ਵੈਂਟਿਲੇਟਰ ਸਥਾਪਤ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਕਿ ਇਨ੍ਹਾਂ ਤਿੰਨ ਦੋਸਤਾਂ ਦਾ ਮੈਡੀਕਲ ਫ਼ੀਲਡ ਨਾਲ ਕੋਈ ਸਬੰਧ ਨਹੀਂ ਹੈ, ਪਰ ਇਹ ਦੋਸਤ ਕਈ ਜਗਾਵਾਂ ’ਤੇ ਜਾ ਜੁਗਾੜ ਅਤੇ ਔਜਾਰਾਂ ਦੀ ਮਦਦ ਨਾਲ ਵੈਂਟਿਲੇਟਰ ਲਗਾ ਰਹੇ ਹਨ। ਤਿੰਨਾਂ ਦੋਸਤਾਂ ਦੀ ਇਸ ਪਹਿਲ ਨੂੰ 'ਵੈਂਟਿਲੇਟਰ ਐਕਸਪ੍ਰੈਸ' (Ventilator express) ਦਾ ਨਾਮ ਦਿੱਤਾ ਜਾ ਰਿਹਾ ਹੈ।

ਤਿਨ ਦੋਸਤਾਂ ਨੇ ਕਰਤਾ ਕਮਾਲ
ਤਿਨ ਦੋਸਤਾਂ ਨੇ ਕਰਤਾ ਕਮਾਲ
author img

By

Published : May 16, 2021, 1:35 PM IST

ਇੰਦੌਰ: 'ਨੇਕ ਇਰਾਦਿਆਂ ਨਾਲ ਹੋਣ ਵਾਲੀ ਮਦਦ ਦੀਆਂ ਕੋਸ਼ਿਸ਼ਾਂ ਕਦੇ ਵੀ ਵਿਅਰਥ ਨਹੀਂ ਜਾਦੀਆਂ' ਤੁਹਾਨੂੰ ਸਿਰਫ਼ ਇਹ ਕਹਾਵਤ ਲੱਗ ਰਹੀ ਹੋਵੇਗੀ। ਪਰ ਇਹ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਇੰਦੌਰ ਦੇ 3 ਇਡੀਅਟਸ (3 Idiots) ਨੇ। ਇਨ੍ਹਾਂ ਤਿੰਨ ਨੌਜਵਾਨਾਂ ਦੀ ਖੋਜ ਕਾਰਨ ਇੰਦੌਰ ਤੋਂ ਦੇਸ਼ਭਰ ’ਚ 'ਵੈਂਟਿਲੇਟਰ ਐਕਸਪ੍ਰੈਸ' ਦੌੜ ਰਹੀ ਹੈ। ਆਮਿਰ ਖ਼ਾਨ ਦੀ ਬਹੁਚਰਚਿਤ ਫ਼ਿਲਮ 3 ਇਡੀਅਟਸ ’ਚ ਜੁਗਾੜ ਵਾਂਗ ਸਮਾਨ ਨਾਲ ਜ਼ਰੀਏ ਮੁਸ਼ਕਿਲ ਡਿਲੀਵਰੀ ਕਰਵਾਉਣ ਵਾਲਾ ਚਰਚਿੱਤ ਸੀਨ ਇਨ੍ਹਾਂ ਦਿਨਾਂ ’ਚ ਇੰਦੌਰ ਸਮੇਤ ਆਸਪਾਸ ਦੇ ਅਲੱਗ ਅਲੱਗ ਜ਼ਿਲ੍ਹਿਆਂ ’ਚ ਮੌਜੂਦ ਹਸਪਤਾਲਾਂ ’ਚ ਸਾਕਾਰ ਹੋ ਰਿਹਾ ਹੈ।

ਤਿਨ ਦੋਸਤਾਂ ਨੇ ਕਰਤਾ ਕਮਾਲ

ਅਦਾਕਾਰੀ ਦੀ ਦੁਨੀਆਂ ਦਾ ਇਕ ਸੀਨ ਹਕੀਕਤ ’ਚ ਅੰਜਾਮ ਦੇਣ ਵਾਲੇ ਪਾਤਰ ਹਨ ਇੰਦੌਰ ਦੇ ਤਿੰਨ ਨੌਜਵਾਨ ਸ਼ੀਰਸਾਗਰ, ਚਿਰਾਗ ਸ਼ਾਹ ਅਤੇ ਸ਼ੈਲੇਂਦਰ ਸਿੰਘ। ਇਹ ਤਿੰਨ ਦੋਸਤ 3 ਇਡੀਅਟਸ ਫ਼ਿਲਮ ਦੀ ਤਰਜ ’ਤੇ ਜਿਦੰਗੀ ਅਤੇ ਮੌਤ ਨਾਲ ਜੂਝ ਰਹੇ ਕੋਰੋਨਾ ਮਰੀਜ਼ਾਂ ਲਈ ਹਸਪਤਾਲਾਂ ’ਚ ਜਾਕੇ ਜੁਗਾੜ ਅਤੇ ਔਜਾਰਾਂ ਦੀ ਮਦਦ ਨਾਲ ਵੈਂਟੀਲੇਟਰ ਸਥਾਪਿਤ ਕਰ ਰਹੇ ਹਨ। ਤਿੰਨਾਂ ਦੋਸਤਾਂ ਦੀ ਇਸ ਪਹਿਲ ਨੂੰ ਸ਼ੋਸ਼ਲ ਮੀਡੀਆ ’ਤੇ ਲੋਕ 'ਵੈਂਟਿਲੇਟਰ ਐਕਸਪ੍ਰੈਸ' ਦਾ ਨਾਮ ਦੇ ਰਹੇ ਹਨ।

ਬਿਨਾ ਸੋਚੇ ਕੀਤਾ ਵਾਅਦਾ ਨਿਭਾ ਰਹੇ ਹਨ ਤਿੰਨੇ ਦੋਸਤ

ਦਰਅਸਲ ਤਿੰਨਾ ਦੋਸਤਾਂ ਨੇ ਜਦੋਂ ਇੰਦੌਰ ਦੇ ਐੱਮਵਾਏ ਹਸਪਤਾਲ (MY Hospital) ’ਚ ਕੋਰੋਨਾ ਸੰਕ੍ਰਮਿਤ ਆਪਣੇ ਦੋਸਤ ਨੂੰ ਸਾਂਹ ਲਈ ਸੰਘਰਸ਼ ਕਰਦੇ ਵੇਖਿਆ ਤਾਂ ਉਨ੍ਹਾਂ ਦੀ ਰੂਹ ਕੰਬ ਗਈ। ਅਗਲੇ ਹੀ ਦਿਨ ਹਸਪਤਾਲ ਪ੍ਰਬੰਧਕ ਡਾ. ਪੀਐੱਸ ਠਾਕੁਰ ਰਾਹੀਂ ਪੰਕਜ ਨੂੰ ਪਤਾ ਚੱਲਿਆ ਕਿ ਪੀਐੱਮ ਕੇਅਰ ਫ਼ੰਡ ਦੀ ਮਦਦ ਨਾਲ ਵੈਂਟੀਲੇਟਰ ਤਾਂ ਆਏ ਹਨ, ਪਰ ਉਨ੍ਹਾਂ ਨੂੰ ਲਗਾਉਣ ਵਾਲਾ ਕੋਈ ਟੈਕਨੀਕਲ ਇੰਜੀਨੀਅਰ ਮੌਜੂਦ ਨਹੀਂ ਹੈ। ਇਹ ਸੁਣਦਿਆਂ ਹੀ ਪੰਕਜ ਨੇ ਬਿਨਾ ਸੋਚੇ ਸਮਝੇ ਕਹਿ ਦਿੱਤਾ ਕਿ ਅਸੀਂ ਵੈਂਟੀਲੇਟਰ ਚਲਾ ਦੇਵਾਂਗੇ। ਇਸ ਤੋਂ ਬਾਅਦ ਪੰਕਜ ਨੇ ਆਪਣੇ ਮੈਕੇਨੀਕਲ ਇੰਜੀਨੀਅਰ ਦੋਸਤ ਚਿਰਾਗ ਸ਼ਾਹ ਅਤੇ ਆਕਸੀਜਨ ਸਪਲਾਈ ਦੇ ਕੰਮ ’ਚ ਜੁੱਟੇ ਸ਼ੈਲੇਂਦਰ ਸਿੰਘ ਨੂੰ ਹਸਪਤਾਲ ’ਚ ਬੁਲਾ ਲਿਆ। ਇਸ ਬਾਅਦ ਉਨ੍ਹਾਂ ਨੇ ਮਿਲ ਕੇ ਪਹਿਲਾਂ ਤਾਂ ਵੈਂਟੀਲੇਟਰ ਅਸੈਂਬਲੀ ਦੀ ਡਰਾਇੰਗ ਨੂੰ ਦੀਵਾਰ ’ਤੇ ਚਿਪਕਾਉਣ ਤੋਂ ਬਾਅਦ ਉਸ ’ਚ ਦਰਸਾਏ ਗਏ ਵੈਂਟੀਲੇਟਰ ਦੇ ਪੁਰਜ਼ਿਆਂ ਨੂੰ ਦੇਖਦੇ ਦੇਖਦੇ ਆਪਣੇ ਔਜਾਰਾਂ ਦੀ ਮਦਦ ਨਾਲ ਜੋੜਨਾ ਸ਼ੁਰੂ ਕਰ ਦਿੱਤਾ।

ਚਾਰ ਘੰਟਿਆਂ ’ਚ ਸਥਾਪਤ ਹੋ ਗਿਆ ਵੈਂਟੀਲੇਟਰ

ਤਿੰਨਾਂ ਦੋਸਤਾ ਨੇ 4 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਆਖ਼ਰਕਾਰ ਵੈਂਟੀਲੇਟਰ ਸਥਾਪਤ ਕਰ ਦਿੱਤਾ। ਇਸ ਤੋਂ ਉਤਸ਼ਾਹਿਤ ਇਨ੍ਹਾਂ ਨੌਜਵਾਨਾਂ ਨੇ ਦੇਰ ਰਾਤ ਕਰੀਬ 1 ਵਜੇ ਤੱਕ 9 ਵੈਂਟੀਲੇਟਰ ਸਥਾਪਤ ਕਰ ਦਿੱਤੇ। ਅਗਲੇ ਦਿਨ ਇਹ ਖ਼ਬਰ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚੀ, ਤਾਂ ਫਿਰ ਤਿੰਨਾਂ ਦੋਸਤਾਂ ਨੂੰ ਇਸ ਕੰਮ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਬੁਲਾ ਲਿਆ ਗਿਆ। ਜਿੱਥੇ ਵੈਂਟੀਲੇਟਰ ਸਥਾਪਤ ਕਰਨ ਦੇ ਨਾਲ ਨਾਲ ਉਨ੍ਹਾਂ ਔਜਾਰਾਂ ਅਤੇ ਜੁਗਾੜ ਦੀ ਮਦਦ ਨਾਲ ਹੋਰ ਖ਼ਰਾਬ ਪਏ ਵੈਂਟੀਲੇਟਰਾਂ ਨੂੰ ਵੀ ਠੀਕ ਕਰ ਦਿੱਤਾ ।

ਕਈ ਸੂਬਿਆਂ ਤੋਂ ਮੰਗੀ ਜਾ ਰਹੀ ਹੈ ਇਨ੍ਹਾਂ ਤਿੰਨ ਦੋਸਤਾਂ ਤੋਂ ਮਦਦ

ਤਿੰਨ ਦੋਸਤਾਂ ਨੇ ਮੱਧ ਭਾਰਤ ਹਸਪਤਾਲ ਦੇ ਵੈਂਟੀਲੇਟਰ ਸੁਧਾਰੇ। ਵੈਂਟੀਲੇਟਰ ਸਥਾਪਤ ਕਰਨਾ ਹੋਲੀ-ਹੋਲੀ ਤਿੰਨਾਂ ਦੋਸਤਾਂ ਦਾ ਇਹ ਜਨੂੰਨ ਬਣ ਗਿਆ। ਦੋਸਤਾਂ ਨੇ ਮਿਲ ਕੇ ਧਾਰ, ਸ਼ਾਜਾਪੁਰ, ਰਾਜਗੜ੍ਹ, ਸਾਗਰ ਅਤੇ ਬੁੰਦੇਲਖੰਡ ਮੈਡੀਕਲ ਕਾਲਜਾਂ ਦੀਆਂ ਮਸ਼ੀਨਾਂ ਵੀ ਆਪਣੇ ਜੁਗਾੜ ਅਤੇ ਔਜਾਰਾਂ ਨਾਲ ਸੁਧਾਰੀਆਂ। ਨਤੀਜੇ ਵਜੋਂ ਹੁਣ ਇਨ੍ਹਾਂ ਤਿੰਨ ਦੋਸਤਾਂ ਨੂੰ ਇੰਦੌਰ ਤੋਂ ਬਾਅਦ ਬਿਹਾਰ, ਉੱਤਰਪ੍ਰਦੇਸ਼ ਅਤੇ ਹੋਰਨਾਂ ਰਾਜਾਂ ’ਚ ਵੀ ਇਸ ਕੰਮ ਲਈ ਬੁਲਾਇਆ ਜਾ ਰਿਹਾ ਹੈ। ਫਿਲਹਾਲ ਤਿੰਨਾਂ ਦੋਸਤਾਂ ਦੀ ਹਸਪਤਾਲ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਸੇਵਾ ਦੇ ਜਜ਼ਬੇ ਨੂੰ 'ਵੈਂਟਿਲੇਟਰ ਐਕਸਪ੍ਰੈਸ' ਦਾ ਨਾਮ ਦਿੱਤਾ ਗਿਆ ਹੈ। ਇਹ ਵੈਂਟਿਲੇਟਰ ਐਕਸਪ੍ਰੈਸ ਹੁਣ ਤੱਕ 100 ਦੇ ਕਰਬੀ ਵੈਂਟੀਲੇਟਰ ਸਥਾਪਤ ਕਰ ਚੁੱਕੇ ਹਨ। ਬਾਇਓਮੈਡੀਕਲ ਇੰਜੀਨੀਅਰ ਨਾ ਰਹਿੰਦੇ ਹੋਏ ਵੀ ਵੈਂਟਿਲੇਟਰ ਸਥਾਪਤ ਕਰਨ ਦੇ ਇਨ੍ਹਾਂ ਦੇ ਹੌਂਸਲੇ ਅਤੇ ਹੁਨਰ ਦੀ ਚਰਚਾ ਹੁਣ ਸ਼ੋਸ਼ਲ ਮੀਡੀਆ ’ਤੇ ਵੀ ਖ਼ੂਬ ਹੋ ਰਹੀ ਹੈ।

ਤਿੰਨਾਂ ਦੋਸਤਾਂ ਦਾ ਮੈਡੀਕਲ ਫ਼ੀਲਡ ਨਾਲ ਕੋਈ ਸਬੰਧ ਨਹੀਂ

ਪੰਕਜ ਸ਼ੀਰਸਾਗਰ ਪ੍ਰੋਡਕਸ਼ਨ ਇੰਜੀਨੀਅਰ ਹਨ, ਜਦੋਂ ਕਿ ਚਿਰਾਗ ਸ਼ਾਹ ਪੀਥਮਪੁਰ ਉਦਯੋਗ ਸੰਗਠਨ ’ਚ ਕੰਮ ਕਰਨ ਵਾਲਾ ਮਕੈਨੀਕਲ ਇੰਜੀਨੀਅਰ ਹੈ। ਇਸੇ ਤਰ੍ਹਾਂ ਸ਼ੈਲੇਂਦਰ ਸਿੰਘ ਸਿਵਲ ਇੰਜੀਨੀਅਰ ਰਹਿਕੇ ਗੈਸਾਂ ਨਾਲ ਸਬੰਧਿਤ ਮੈਡੀਕਲ ਫ਼ੀਲਡ ’ਚ ਕੰਮ ਕਰ ਚੁੱਕਾ ਹੈ। ਹੁਣ ਤਿੰਨਾਂ ਦਾ ਇਹ ਕੰਮ ਵੇਖ ਕੇ ਪੀਐੱਮ ਕੇਅਰ ਫ਼ੰਡ ਜ਼ਰੀਏ ਵੈਂਟੀਲੇਟਰ ਉਪਲਬੱਧ ਕਰਵਾਉਣ ਵਾਲੀ ਬੈੱਲ ਕੰਪਨੀ ਨੇ ਵੀ ਤਿੰਨਾਂ ਨੂੰ ਟ੍ਰੇਨਿੰਗ ਦੇਣ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ ਜਨਸਪੰਰਕ ਵਿਭਾਗ ਨੇ ਉਨ੍ਹਾਂ ਦੀ ਮਿਹਨਤ ਨੂੰ ਦੇਖਦਿਆਂ ਹੋਇਆਂ ਟਵੀਟ ਕੀਤਾ। ਜਿਸ ਤੋਂ ਬਾਅਦ ਕਈ ਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰ ਅਤੇ ਸੀਐੱਚਓ ਆਪਣੇ ਆਪਣੇ ਖੇਤਰਾਂ ’ਚ ਵੈਂਟੀਲੇਟਰ ਸਥਾਪਤ ਕਰਨ ਲਈ ਉਨ੍ਹਾਂ ਨਾਲ ਸਪੰਰਕ ਕਰ ਰਹੇ ਹਨ।

ਇਹ ਵੀ ਪੜ੍ਹੋ: ਨਸ਼ੇ ਵਿਚ ਧੁੱਤ ਪਾਵਰਕਾਮ ਦੇ ਐਸ ਡੀ ਓ ਨੇ ਸਾਇਕਲ ਸਵਾਰ ਨੂੰ ਮਾਰੀ ਟੱਕਰ

ETV Bharat Logo

Copyright © 2025 Ushodaya Enterprises Pvt. Ltd., All Rights Reserved.