ਠਾਣੇ (ਮਹਾਰਾਸ਼ਟਰ): ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਟਿਊਸ਼ਨ ਅਧਿਆਪਕ ਦੀ ਕਥਿਤ ਕੁੱਟਮਾਰ ਕਾਰਨ 12 ਸਾਲਾ ਲੜਕੇ ਦੀ (Boy loses hearing after beating from tuition teacher) ਸੁਣਨ ਸ਼ਕਤੀ ਖਤਮ ਹੋ ਗਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ 31 ਮਾਰਚ ਦੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਅਧਿਆਪਕ ਦੇ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣ) ਅਤੇ ਜੁਵੇਨਾਈਲ ਜਸਟਿਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਭਾਇੰਡਰ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਕਥਿਤ ਘਟਨਾ 31 ਮਾਰਚ ਨੂੰ ਵਾਪਰੀ ਜਦੋਂ ਆਰੋਪੀ ਅਧਿਆਪਕ ਨੇ ਘਰ ਦਾ ਕੰਮ ਨਾ ਕਰਨ ਕਾਰਨ ਲੜਕੇ ਦੇ ਕੰਨ 'ਤੇ ਜ਼ੋਰਦਾਰ ਥੱਪੜ ਮਾਰਿਆ।
ਲੜਕਾ ਰੋਂਦਾ ਹੋਇਆ ਘਰ ਪਹੁੰਚਿਆ ਅਤੇ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ। ਅਧਿਕਾਰੀ ਨੇ ਦੱਸਿਆ ਕਿ ਲੜਕੇ ਦੇ ਅੰਦਰਲੇ ਕੰਨ ਵਿੱਚ ਸੋਜ ਪੈਦਾ ਹੋ ਗਈ ਹੈ ਅਤੇ ਉਹ ਠੀਕ ਤਰ੍ਹਾਂ ਸੁਣ ਨਹੀਂ ਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਬਿਹਾਰ ਵਿੱਚ ਹੋਈ ਸੀ ਬੱਚੇ ਦੀ ਮੌਤ:- ਪਿਛਲੇ ਮਹੀਨੇ, ਬਿਹਾਰ ਦੇ ਸਹਰਸਾ ਵਿੱਚ ਇੱਕ ਸੱਤ ਸਾਲਾ ਬੱਚੇ ਦੀ ਸਕੂਲ ਦੇ ਡਾਇਰੈਕਟਰ-ਕਮ-ਅਧਿਆਪਕ ਦੁਆਰਾ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਬਾਅਦ ਮੌਤ ਹੋ ਗਈ ਸੀ। ਡੰਡੇ ਨਾਲ ਵਾਰ-ਵਾਰ ਕੁੱਟਣ ਕਾਰਨ ਕੇਜੀ ਵਿਦਿਆਰਥੀ ਬੇਹੋਸ਼ ਹੋ ਗਿਆ ਸੀ। ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੇ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਅਤੇ ਸਕੂਲ ਮੈਨੇਜਮੈਂਟ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। (ਪੀਟੀਆਈ-ਭਾਸ਼ਾ)
ਇਹ ਵੀ ਪੜੋ:- Akanksha Dubey Suicide Case: ਗਾਇਕ ਸਮਰ ਸਿੰਘ ਗਾਜ਼ੀਆਬਾਦ CJM ਕੋਰਟ 'ਚ ਹੋਏ ਪੇਸ਼, ਖੁੱਲ੍ਹਣਗੇ ਕਈ ਰਾਜ਼