ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿਖੇ ਅਤਿਵਾਦੀਆਂ ਨੇ ਬਲਾਕ ਵਿਕਾਸ ਪਰਿਸ਼ਦ (ਬੀਡੀਸੀ) ਦੇ ਇੱਕ ਮੈਂਬਰ ਅਤੇ ਉਸਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ। ਇਹ ਜਾਣਕਾਰੀ ਜੰਮੂ ਕਸ਼ਮੀਰ ਪੁਲਿਸ ਨੇ ਸਾਂਝੀ ਕੀਤੀ ਹੈ।
ਉਥੇ ਹੀ ਪੁਲਿਸ ਨੇ ਸੋਪੋਰ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਵੱਡਾ ਖੁਲਾਸਾ ਵੀ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸੰਕੇਤ ਮਿਲੇ ਹਨ, ਕਿ ਸਥਾਨਕ ਅੱਤਵਾਦੀ ਮੁਦਾਸਿਰ ਪੰਡਿਤ ਦੇ ਨਾਲ- ਨਾਲ ਅੱਤਵਾਦੀ ਸੰਗਠਨ ਲਸ਼ਕਰ ਅਤੇ ਵਿਦੇਸ਼ੀ ਅੱਤਵਾਦੀ ਵੀ ਸੋਪੋਰ ਵਿਖੇ ਹੋਏ ਹਮਲੇ ਵਿੱਚ ਸ਼ਾਮਲ ਸਨ।
ਦੱਸਣਯੋਗ ਹੈ ਕਿ ਸੋਮਵਾਰ ਦੁਪਹਿਰ ਕਰੀਬ ਸਵਾ 1 ਵਜੇ ਅਣਪਛਾਤੇ ਬੰਦੂਕਧਾਰੀ ਨਗਰ ਕੌਂਸਲ ਦੇ ਆਹਤੇ 'ਚ ਦਾਖਲ ਹੋਏ ਤੇ ਉਨ੍ਹਾਂ ਨੇ ਬੀਡੀਸੀ ਦੇ ਮੈਂਬਰ ਰਿਆਜ਼ ਅਹਿਮਦ ਤੇ ਉਸ ਦੇ ਸੁਰੱਖਿਆ ਕਰਮੀ ਨੂੰ ਗੋਲੀ ਮਾਰ ਦਿੱਤੀ।ਪੁਲਿਸ ਨੇ ਦੱਸਿਆ ਕਿ ਰਿਆਜ਼ ਅਤੇ ਸ਼ਫਕਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਕੌਂਸਲ ਦੀ ਮੀਟਿੰਗ ਚੱਲ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਮੈਂਬਰ ਸ਼ਮਸ਼ੂਦੀਨ ਪੀਰ ਵੀ ਅੱਤਵਾਦੀ ਹਮਲੇ 'ਚ ਜ਼ਖਮੀ ਹੋ ਗਿਆ ਸੀ। ਪੀਰ ਨੂੰ ਪੱਟ 'ਚ ਗੋਲੀ ਲੱਗੀ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕੀਤਾ ਗਿਆ ਹੈ।
ਪੁਲਿਸ ਜਨਰਲ (ਕਸ਼ਮੀਰ ਜ਼ੋਨ) ਵਿਜੇ ਕੁਮਾਰ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਖੇਤਰ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨਾਲ ਜਾਇਜ਼ੇ ਸਬੰਧੀ ਸੱਮਿਖਿਆ ਮੀਟਿੰਗ ਕੀਤੀ। ਕੁਮਾਰ ਨੇ ਹਿਦਾਇਤ ਦਿੱਤੀ ਹੈ ਕਿ ਹਮਲੇ ਦੌਰਾਨ ਲਾਪਰਵਾਹੀ ਨਾਲ ਜੁੜੇ ਤਫ਼ਤੀਸ਼ਾਂ ਤੱਕ ਸੁਰੱਖਿਆ ਮੁਲਾਜ਼ਮਾਂ ਦੀ ਨਿੱਜੀ ਸੁਰੱਖਿਆ 'ਚ ਤਾਇਨਾਤ 4 ਪੁਲਿਸ ਮੁਲਾਜ਼ਮਾਂ ਨੂੰ ਹਮਲੇ ਦੀ ਜਾਂਚ ਹੋਣ ਤੱਕ ਮੁਅੱਤਲ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਨੇ ਕਿਹ ਲਸ਼ਕਰ-ਏ-ਤੌਇਬਾ ਦਾ ਇੱਕ ਸਥਾਨਕ ਅੱਤਵਾਦੀ ਮੁੱਦਸਰ ਪੰਡਤ ਤੇ ਇੱਕ ਵਿਦੇਸ਼ੀ ਅੱਤਵਾਦੀ ਵੀ ਇਸ ਹਮਲੇ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ। ਕਸ਼ਮੀਰ ਦੇ ਆਈਜੀ ਨੇ ਸੋਪੋਰ ਦੇ ਐਸਐਸਪੀ ਨੂੰ ਚਾਰ ਨਿੱਜੀ ਸੁਰੱਖਿਆ ਕਰਮੀਆਂ ਨੂੰ ਮੁਅੱਤਲ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀ ਨੇ ਕਿਹਾ ਅੱਤਵਾਦੀਆਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ਉੱਤੇ ਘੇਰਾਬੰਦੀ ਕਰ ਭਾਲ ਮੁਹਿੰਮ ਜਾਰੀ ਹੈ।