ਸ੍ਰੀਨਗਰ: ਜੰਮੂ-ਕਸ਼ਮੀਰ ਦੇ ਲਾਵੇਪੋਰਾ ਵਿੱਚ ਅਤਵਾਦੀਆਂ ਨੇ ਸੀਆਰਪੀਐਫ ਦੀ ਨਾਕਾ ਪਾਰਟੀ ਉੱਤੇ ਹਮਲਾ ਕੀਤਾ। ਇਸ ਹਮਲੇ ਵਿੱਚ ਸੀਆਰਪੀਐਫ ਦੇ 1 ਜਵਾਨ ਸ਼ਹੀਦ ਹੋ ਗਿਆ ਹੈ ਅਤੇ 3 ਜਵਾਨ ਫੱਟੜ ਹੋ ਗਏ ਹਨ। ਸੈਨਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੀਆਰਪੀਐਫ ਪੀਆਰਓ ਮੁਤਾਬਕ ਸ਼ਹੀਦ ਜਵਾਨ ਦੀ ਪਛਾਣ ਏਐਸਆਈ ਮੰਗਾ ਰਾਮ ਬਰਮਨ ਦੇ ਰੂਪ ਵਿੱਚ ਹੋਈ ਹੈ। ਉਹ ਤ੍ਰਿਪੁਰਾ ਦਾ ਵਾਸੀ ਸੀ।
ਸੈਨਾ ਨੇ ਕਿਹਾ ਕਿ ਜਦੋਂ ਲਾਵੇਪੋਰਾ ਵਿੱਚ ਸੀਆਰਪੀਐਫ ਪਾਰਟੀ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤਾਂ ਸੀਆਰਪੀਐਫ ਦੇ ਜਵਾਨ ਫੱਟੜ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਵਿੱਚੋਂ 1 ਨੇ ਦਮ ਤੋੜ ਦਿੱਤਾ।
ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 3 ਜਵਾਨ ਫੱਟੜ ਹੋ ਗਏ। ਇਸ ਮਾਮਲੇ ਵਿੱਚ ਲਕਸ਼ਰ-ਏ-ਤੈਯਬਾ ਸ਼ਾਮਲ ਹੈ।
ਸੂਤਰਾਂ ਮੁਤਾਬਕ ਕਾਰ ਵਿੱਚ ਸਵਾਰ ਹੋ ਕੇ ਆਏ ਅਤਵਾਦੀਆਂ ਨੇ ਸੀਆਰਪੀਐਫ ਦੇ ਸੇਮੀ-ਬੁਲੇਟਪਰੂਫ ਵਾਹਨ ਦਾ ਰਸਤਾ ਰੋਕਿਆ ਅਤੇ ਉਸ ਉੱਤੇ ਗੋਲੀਆਂ ਚਲਾਈਆਂ। ਇਸ ਦੌਰਾਨ ਸੈਨਾ ਮੌਕੇ ਉੱਤੇ ਪਹੁੰਚ ਗਈ। ਇਸ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾ ਨੂੰ ਫੜਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।