ETV Bharat / bharat

ਪੁਲਿਸ ਦੀ ਹਿਰਾਸਤ 'ਚ ਤੀਸਤਾ ਸੀਤਲਵਾੜ ਨੇ ਸੱਟ ਵਿਖਾਈ ਕੇ ਕਿਹਾ ATS ਨੇ ਕੀਤਾ...

ਤੀਸਤਾ ਸੀਤਲਵਾੜ ਨੇ ਗੁਜਰਾਤ ATS 'ਤੇ ਇਲਜ਼ਾਮ ਲਗਾਉਦਿਆ ਜਖ਼ਮੀ ਦਿਖਾਉਂਦੇ ਹੋਏ ਕਿਹਾ ਇਹ 'ATS ਨੇ ਕੀਤਾ' ਹੈ।

ਪੁਲਿਸ ਦੀ ਹਿਰਾਸਤ 'ਚ ਤੀਸਤਾ ਸੀਤਲਵਾੜ ਨੇ ਸੱਟ ਵਿਖਾਈ ਕੇ ਕਿਹਾ ATS ਨੇ ਕੀਤਾ

author img

By

Published : Jun 26, 2022, 7:46 PM IST

ਨਿਊਜ਼ ਡੈਸਕ: ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਜ਼ਕੀਆ ਜਾਫ਼ਰੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਐੱਸਆਈਟੀ ਨੇ ਨਰਿੰਦਰ ਮੋਦੀ ਸਮੇਤ 64 ਲੋਕਾਂ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਕਿਹਾ ਕਿ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਅਦਾਲਤ ਦੇ ਕਮਰੇ ਵਿੱਚ ਜਵਾਬਦੇਹ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਗੁਜਰਾਤ ਏ.ਟੀ.ਐਸ ਨੇ ਤੀਸਤਾ ਖ਼ਿਲਾਫ਼ ਕਾਰਵਾਈ ਕੀਤੀ ਤੇ ਉਸ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਗੁਜਰਾਤ ਏ.ਟੀ.ਐਸ ਨੇ ਤੀਸਤਾ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਹੈ। ਅੱਜ ਦੁਪਹਿਰ 2 ਵਜੇ ਅਦਾਲਤ ਵਿੱਚ ਪੇਸ਼ ਕੀਤਾ।

ਤੀਸਤਾ ਸੀਤਲਵਾੜ ਨੂੰ ਮੈਡੀਕਲ ਰਿਪੋਰਟ ਲਈ ਵੀ.ਐਸ ਹਸਪਤਾਲ ਭੇਜਿਆ ਗਿਆ। ਇਸ ਦੌਰਾਨ ਉਸ ਦੀ ਕੋਰੋਨਾ ਰਿਪੋਰਟ ਆਈ, ਜਦੋਂ ਉਹ ਮੀਡੀਆ ਦੇ ਸਾਹਮਣੇ ਆਇਆ ਤਾਂ ਉਸਨੇ ਕਿਹਾ, "ਮੈਂ 2 ਲਾਈਨਾਂ ਬੋਲਣੀਆਂ ਹਨ", ਪਰ ਪੁਲਿਸ ਨੇ ਉਸਨੂੰ ਰੋਕ ਦਿੱਤਾ। ਇਸ ਦੇ ਨਾਲ ਹੀ ਤੀਸਤਾ ਨੇ ਆਪਣਾ ਹੱਥ ਦਿਖਾਇਆ, ਜਿਸ 'ਤੇ ਸੱਟ ਦਾ ਨਿਸ਼ਾਨ ਸੀ। ਉਸ ਨੇ ਹੱਥ ਦਿਖਾਉਂਦੇ ਹੋਏ ਕਿਹਾ, "ਇਹ ਏ.ਟੀ.ਐਸ ਨੇ ਕੀਤਾ।"

  • Gujarat | Former IPS officer RB Sreekumar was arrested yesterday and Teesta Setaldwad was arrested today. Forging of evidence and hindering with evidence will be looked into. We will produce both the accused in the court by 3 pm: DCP Chaitanya Mandlik pic.twitter.com/BkdbUknpYi

    — ANI (@ANI) June 26, 2022 " class="align-text-top noRightClick twitterSection" data=" ">

ਸ਼ਨੀਵਾਰ ਨੂੰ ਤੀਸਤਾ ਸੀਤਲਵਾੜ, ਸੰਜੀਵ ਭੱਟ ਤੇ ਆਰਬੀ ਸ਼੍ਰੀਕੁਮਾਰ ਦੇ ਖ਼ਿਲਾਫ਼ ਅਹਿਮਦਾਬਾਦ ਕ੍ਰਾਈਮ ਬ੍ਰਾਂਚ 'ਚ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਹੋਈ। ਆਰਬੀ ਸ਼੍ਰੀਕੁਮਾਰ ਕੇਸ ਦਰਜ ਹੋਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਪਹੁੰਚੇ, ਤੇ ਬਾਅਦ ਵਿੱਚ ਗ੍ਰਿਫ਼ਤਾਰੀ ਹੋਈ। ਇਸ ਤੋਂ ਇਲਾਵਾ ਤੀਸਤਾ ਸੀਤਲਵਾੜ ਨੂੰ ਗੁਜਰਾਤ ਏ.ਟੀ.ਐਸ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਉਸ ਨੂੰ ਅੱਜ ਸਵੇਰੇ 6 ਵਜੇ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਵੀ ਆ ਗਈ ਹੈ। ਇਸ ਤੋਂ ਇਲਾਵਾ ਸਾਬਕਾ ਆਈਪੀਐਸ ਸੰਜੀਵ ਭੱਟ ਨੂੰ ਵੀ ਟਰਾਂਸਫਰ ਵਾਰੰਟ 'ਤੇ ਅਹਿਮਦਾਬਾਦ ਲਿਆਂਦਾ ਜਾਵੇਗਾ।ਅਹਿਮਦਾਬਾਦ ਕ੍ਰਾਈਮ ਬ੍ਰਾਂਚ ਅੱਜ ਦੁਪਹਿਰ 2 ਵਜੇ ਤਿੰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰੇਗੀ। ਇਸ ਦੇ ਨਾਲ ਹੀ ਮੁਲਜ਼ਮਾਂ ਦਾ ਰਿਮਾਂਡ ਵੀ ਮੰਗਿਆ ਜਾਵੇਗਾ।

ਇਹ ਵੀ ਪੜੋ:- ਗ੍ਰਹਿ ਮੰਤਰਾਲੇ ਵੱਲੋਂ ਜੇਲ੍ਹਾਂ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਉਤਸਵ’ ਮਨਾਉਣ ਦੇ ਨਿਰਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.