ਨਵੀਂ ਦਿੱਲੀ: ਸਰਕਾਰੀ ਏਅਰਲਾਈਨ ਏਅਰ ਇੰਡੀਆ ਹੁਣ ਟਾਟਾ ਗਰੂਪ (Tata Group) ਦੇ ਕੰਟਰੋਲ ਵਿੱਚ ਆ ਜਾਵੇਗੀ। ਏਅਰ ਇੰਡੀਆ (Air India) ਦੀ ਵਿਕਰੀ ਪ੍ਰਕਿਰਿਆ ਵਿੱਚ, ਟਾਟਾ ਗਰੂਪ ਨੇ ਸਭ ਤੋਂ ਵੱਧ ਕੀਮਤ ਦੀ ਬੋਲੀ ਜਿੱਤ ਲਈ ਹੈ।
ਦੱਸਣਯੋਗ ਹੈ ਕਿ, ਟਾਟਾ ਗਰੂਪ (Tata Group) ਅਤੇ ਸਪਾਈਸਜੈੱਟ (SpiceJet)ਨੇ ਏਅਰ ਇੰਡੀਆ ਲਈ ਬੋਲੀ ਲਗਾਈ ਸੀ। ਇਹ ਦੂਜੀ ਵਾਰ ਹੈ ਜਦੋਂ ਸਰਕਾਰ ਏਅਰ ਇੰਡੀਆ ਵਿੱਚ ਆਪਣੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਸਾਲ 2018 ਵਿੱਚ, ਸਰਕਾਰ ਨੇ ਕੰਪਨੀ ਵਿੱਚ 76 ਫੀਸਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ,ਪਰ ਇਸ ਦਾ ਕੋਈ ਹੁੰਗਾਰਾ ਨਹੀਂ ਮਿਲਿਆ। ਤੁਹਾਨੂੰ ਦੱਸ ਦੇਈਏ ਕਿ, ਟਾਟਾ ਗਰੂਪ ਨੇ ਅਕਤੂਬਰ 1932 ਵਿੱਚ ਏਅਰ ਇੰਡੀਆ ਦੀ ਸਥਾਪਨਾ ਟਾਟਾ ਏਅਰਲਾਇੰਸ ਦੇ ਨਾਂਅ ਨਾਲ ਕੀਤੀ ਸੀ। ਸਰਕਾਰ ਨੇ 1953 ਵਿੱਚ ਏਅਰਲਾਈਨ ਦਾ ਰਾਸ਼ਟਰੀਕਰਨ ਕੀਤਾ ਸੀ।
ਅਜਿਹਾ ਕਿਹਾ ਜਾਂਦਾ ਹੈ ਕਿ ਸਿੰਗਾਪੁਰ ਏਅਰਲਾਈਨਜ਼ ਨਿੱਜੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੀ ਇੱਛੁਕ ਨਹੀਂ ਹੈ।ਸਰਕਾਰ ਏਅਰਲਾਈਨ ਵਿੱਚ ਆਪਣੀ 100 ਫੀਸਦੀ ਹਿੱਸੇਦਾਰੀ ਵੇਚ ਰਹੀ ਹੈ। ਇਸ ਵਿੱਚ ਏਅਰ ਇੰਡੀਆ ਦੀ 100% ਹਿੱਸੇਦਾਰੀ ਦੇ ਨਾਲ ਏਆਈ ਐਕਸਪ੍ਰੈਸ ਲਿਮੀਟਿਡ ਅਤੇ ਏਅਰ ਇੰਡੀਆ ਸੈਟਸ ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ 50 ਫੀਸਦੀ ਹਿੱਸੇਦਾਰੀ ਦੇ ਨਾਲ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤ ਵਿੱਚ ਲਾਗੂ ਕੀਤੀ ਜਾ ਰਹੀ ਹੈ ਵਾਹਨ ਸਕ੍ਰੈਪੇਜ ਨੀਤੀ, ਜਾਣੋ ਇਸ ਨੀਤੀ ਬਾਰੇ