ਪੁਡੂਚੇਰੀ— ਤਾਮਿਲਨਾਡੂ ਦੇ ਪੁਡੂਚੇਰੀ 'ਚ 6 ਨਾਬਾਲਗ ਲੜਕੇ ਦੇਸੀ ਵਿਸਫੋਟਕ ਨਾਲ ਤਜ਼ਰਬਾ ਕਰਦੇ ਫੜ੍ਹੇ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਦੱਸ ਦਈਏ ਕਿ ਇਨ੍ਹਾਂ ਨਾਬਾਲਗ ਲੜਕਿਆਂ ਦੀ ਉਮਰ 16 ਤੋਂ 17 ਸਾਲ ਦੇ ਵਿਚਕਾਰ ਸੀ, ਜਿਨ੍ਹਾਂ ਨੇ ਕਥਿਤ ਤੌਰ 'ਤੇ ਦੋ ਦੇਸੀ ਵਿਸਫੋਟਕ ਯੰਤਰਾਂ ਦੀ ਵਰਤੋਂ ਕੀਤੀ। ਜਿਸ ਨਾਲ 6 ਨਾਬਾਲਗ ਬੱਚਿਆਂ (6 minors made bomb after watching YouTube video) ਨੇ ਐਤਵਾਰ ਰਾਤ ਨੂੰ ਸੜਕ ਦੇ ਕਿਨਾਰੇ ਖੜ੍ਹੀ ਇੱਕ ਵੈਨ ਨੂੰ ਨੁਕਸਾਨ ਪਹੁੰਚਿਆ। ਇਸ ਮਾਮਲੇ 'ਚ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬਾਲਾਜੀ ਥੀਏਟਰ ਨੇੜੇ ਸ਼ਾਂਤੀ ਨਗਰ ਐਕਸਟੈਂਸ਼ਨ 'ਚ ਵਾਪਰੀ।
ਇਨ੍ਹਾਂ 6 ਨਾਬਾਲਗਾਂ ਵਿੱਚੋਂ 2 ਸਕੂਲੀ ਵਿਦਿਆਰਥੀ ਹਨ, ਇੱਕ ਪੌਲੀਟੈਕਨਿਕ ਦਾ ਵਿਦਿਆਰਥੀ ਹੈ, ਇੱਕ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਦੋ ਸਕੂਲ ਛੱਡ ਚੁੱਕੇ ਹਨ। ਸਾਰੇ ਕੰਡਕਟਰਥੋਤਮ ਦੇ ਰਹਿਣ ਵਾਲੇ ਹਨ। ਉਹ 10ਵੀਂ ਜਮਾਤ ਵਿੱਚ ਇੱਕੋ ਸਕੂਲ ਵਿੱਚ ਸਹਿਪਾਠੀ ਸਨ। ਚਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਦਕਿ ਦੋ ਫਰਾਰ ਹੋ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਬਾਲਗਾਂ ਨੇ ਕੰਕਰਾਂ ਅਤੇ ਦੀਵਾਲੀ ਦੇ ਪਟਾਕਿਆਂ ਤੋਂ ਤਿਆਰ ਦੋ ਵਿਸਫੋਟਕ ਯੰਤਰਾਂ ਦੀ ਜਾਂਚ ਕੀਤੀ ਸੀ। ਉਸ ਨੇ ਯੂ-ਟਿਊਬ ਵੀਡੀਓ ਦੇਖ ਕੇ ਇਸ ਡਿਵਾਈਸ ਨੂੰ ਬਣਾਉਣਾ ਸਿੱਖਿਆ।
ਸਾਰੇ 6 ਨਾਬਾਲਗ ਐਤਵਾਰ ਰਾਤ ਨੂੰ ਸੜਕ 'ਤੇ ਇਕੱਠੇ ਹੋਏ ਸਨ ਅਤੇ ਵਿਸਫੋਟਕ ਸੁੱਟਿਆ ਸੀ। ਪਹਿਲਾ ਧਮਾਕਾ ਬਿਨ੍ਹਾਂ ਜ਼ਿਆਦਾ ਅਸਰ ਕੀਤੇ ਫੱਟ ਗਿਆ, ਪਰ ਦੂਜੇ ਬੰਬ ਦਾ ਵੱਡਾ ਅਸਰ ਹੋਇਆ, ਜਿਸ ਨਾਲ ਨੇੜੇ ਖੜ੍ਹੀ ਵੈਨ ਨੂੰ ਨੁਕਸਾਨ ਪਹੁੰਚਿਆ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆ ਗਏ ਅਤੇ ਦੇਖਿਆ ਤਾਂ ਸਕੂਲ ਵੈਨ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਧਮਾਕਾ ਇੱਕ ਵਿਸਫੋਟਕ ਯੰਤਰ ਸੀ, ਕਿਉਂਕਿ ਸਥਾਨ 'ਤੇ ਪੱਥਰਾਂ ਅਤੇ ਪਟਾਕਿਆਂ ਤੋਂ ਇਲਾਵਾ ਕੁੱਝ ਨਹੀਂ ਸੀ।
ਦੱਸ ਦਈਏ ਕਿ ਬੰਬ ਮਾਹਿਰਾਂ ਅਤੇ ਇੱਕ ਸੁੰਘਣ ਵਾਲੇ ਕੁੱਤੇ ਨੂੰ ਘਟਨਾ ਸਥਾਨ 'ਤੇ ਲਿਆਂਦਾ ਗਿਆ, ਜਦੋਂ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਜਿਸ ਵਿੱਚ ਧਮਾਕੇ ਦੇ ਕੁੱਝ ਮਿੰਟਾਂ ਪਹਿਲਾ 6 ਲੜਕੇ ਮੌਕੇ ਤੋਂ ਭੱਜਦੇ ਦਿਖਾਈ ਦਿੱਤੇ। ਪੁਲਿਸ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਆਟੋਰਿਕਸ਼ਾ ਚਾਲਕ ਦੇ ਪੁੱਤਰ ਸਨ। ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਗਏ 6 ਨਾਬਾਲਗਾਂ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜੋ:- ਦਿੱਲੀ ਵਿੱਚ ਲਿਫਟ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ