ਨਵੀਂ ਦਿੱਲੀ: ਤਾਲਿਬਾਨ ਦੇ ਕੰਟਰੋਲ ਵਾਲੇ ਅਫਗਾਨਿਸਤਾਨ ਸਿਵਲ ਏਵੀਏਸ਼ਨ ਅਥਾਰਿਟੀ (ਸੀਏਏ) ਨੇ ਭਾਰਤੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੂੰ ਪੱਤਰ ਲਿਖ ਕੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਉਡਾਣਾਂ ਮੁੜ ਸ਼ੁਰੂ ਕਰਨ ਲਈ ਕਿਹਾ ਹੈ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਵੱਲੋਂ ਅਜੇ ਇਸ ਮਾਮਲੇ ਵਿੱਚ ਫੈਸਲਾ ਲੈਣਾ ਬਾਕੀ ਹੈ। ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਆਖਰੀ ਵਪਾਰਕ ਉਡਾਣ ਏਅਰ ਇੰਡੀਆ ਦੁਆਰਾ 15 ਅਗਸਤ ਨੂੰ ਕਾਬੁਲ-ਦਿੱਲੀ ਮਾਰਗ 'ਤੇ ਚਲਾਈ ਗਈ ਸੀ, ਜਿਸ ਦਿਨ ਕਾਬੁਲ ਤਾਲਿਬਾਨ ਦੇ ਹੱਥਾਂ ਵਿੱਚ ਆ ਗਿਆ ਸੀ। 16 ਅਗਸਤ ਨੂੰ ਸੀਏਏ ਨੇ ਅਫਗਾਨਿਸਤਾਨ ਦੇ ਹਵਾਈ ਖੇਤਰ ਨੂੰ ਕੰਟੋਰਲ ਤੋਂ ਬਾਹਰ ਐਲਾਨ ਕਰ ਦਿੱਤਾ ਸੀ।
7 ਸਤੰਬਰ 2021 ਦੇ ਇੱਕ ਪੱਤਰ ਵਿੱਚ ਸੀਏਏ ਦੇ ਕਾਰਜਕਾਰੀ ਮੰਤਰੀ ਅਲਹਜ ਹਮੀਦੁੱਲਾ ਅਖੁਨਜ਼ਾਦਾ ਨੇ ਡੀਜੀਸੀਏ ਨੂੰ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਏਰੀਆਨਾ ਅਫਗਾਨ ਏਅਰਲਾਈਨ ਅਤੇ ਕਾਮਾ ਏਅਰ ਦੀ ਵਪਾਰਕ ਉਡਾਣਾਂ ਦੀ ਆਗਿਆ ਦੇਣ ਦੀ ਬੇਨਤੀ ਕੀਤੀ।
ਅਖੁਨਜ਼ਾਦਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਜਿਵੇਂ ਕਿ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ ਕਿ ਹਾਲ ਹੀ ਵਿੱਚ ਕਾਬੁਲ ਹਵਾਈ ਅੱਡੇ ਨੂੰ ਅਮਰੀਕੀ ਫੌਜਾਂ ਨੇ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਨੁਕਸਾਨ ਪਹੁੰਚਾਇਆ ਸੀ ਅਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਤਰ ਦੁਆਰਾ ਤਕਨੀਕੀ ਸਹਾਇਤਾ ਦੀ ਮਦਦ ਨਾਲ, ਹਵਾਈ ਅੱਡਾ ਇੱਕ ਵਾਰ ਫਿਰ ਚਾਲੂ ਹੋ ਗਿਆ ਹੈ ਅਤੇ ਇਸ ਸਬੰਧ ਵਿੱਚ ਇੱਕ ਨੋਟਮ (ਏਅਰਮੈਨ ਨੂੰ ਨੋਟਿਸ) 6 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਪੱਤਰ ਦਾ ਇਰਾਦਾ ਦਸਤਖ਼ਤ ਕੀਤੇ ਗਏ ਸਮਝੌਤੇ ਦੇ ਅਧਾਰ ’ਤੇ ਦੋਹਾਂ ਦੇਸ਼ਾਂ ਦਰਮਿਆਨ ਯਾਤਰੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਾ ਹੈ ਅਤੇ ਸਾਡੀ ਰਾਸ਼ਟਰੀ ਕੈਰੀਅਰਜ਼ (ਅਰਿਆਨਾ ਅਫਗਾਨ ਏਅਰਲਾਈਨ ਅਤੇ ਕਾਮ ਏਅਰ) ਦਾ ਟਿੱਚਾ ਆਪਣੀਆਂ ਨਿਰਧਾਰਤ ਉਡਾਣਾਂ ਸ਼ੁਰੂ ਕਰਨਾ ਹੈ। ਇਸ ਲਈ ਅਫਗਾਨਿਸਤਾਨ ਸੀਏਏ ਤੁਹਾਨੂੰ ਉਨ੍ਹਾਂ ਦੀਆਂ ਵਪਾਰਕ ਉਡਾਣਾਂ ਦੀ ਸਹੂਲਤ ਲਈ ਬੇਨਤੀ ਕਰਦਾ ਹੈ।
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ 20 ਸਤੰਬਰ ਨੂੰ ਕਿਹਾ ਸੀ ਕਿ ਅਫਗਾਨਿਸਤਾਨ ਦਾ ਗੁਆਂਢੀ ਹੋਣ ਦੇ ਨਾਤੇ ਭਾਰਤ ਉਸ ਦੇਸ਼ ਵਿੱਚ ਹਾਲ ਹੀ ਵਿੱਚ ਆਈਆਂ ਤਬਦੀਲੀਆਂ ਅਤੇ ਇਸ ਖੇਤਰ ਲਈ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਚਿੰਤਤ ਹੈ। ਉਨ੍ਹਾਂ ਕਿਹਾ ਸੀ ਕਿ ਅਫਗਾਨਾਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਦੀ ਯੋਜਨਾਬੰਦੀ ਵਿੱਤ, ਪਨਾਹ, ਸਿਖਲਾਈ, ਲਈ ਨਹੀਂ ਕੀਤੀ ਜਾਣੀ ਚਾਹੀਦੀ।
ਇਹ ਵੀ ਪੜੋ: ਭਾਰਤ-ਚੀਨ ਵਿਵਾਦ : ਚੀਨ ਨੇ ਪੁਰਬੀ ਲੱਦਾਖ 'ਚ LOC 'ਤੇ ਫੌਜਿਆਂ ਲਈ ਮੁੜ ਲਾਏ ਟੈਂਟ