ETV Bharat / bharat

ਨੈਸ਼ਨਲ ਹੇਰਾਲਡ ਮਾਮਲੇ ‘ਚ ਸਵਾਮੀ ਨੇ ਦਿੱਲੀ ਹਾਈਕੋਰਟ ਦਾ ਕੀਤਾ ਰੁਖ਼ - ਸੀਆਰਪੀਸੀ ਦੀ ਧਾਰਾ 244

ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਨੈਸ਼ਨਲ ਹੈਰਲਡ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਉਸ ਦੀ ਪਟੀਸ਼ਨ ਵਿੱਚ ਪੇਸ਼ ਕੀਤੇ ਪ੍ਰਮੁੱਖ ਸਬੂਤਾਂ ਦੇ ਅਧਾਰ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਸ ਦੇ ਪੁੱਤਰ ਰਾਹੁਲ ਗਾਂਧੀ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਤੋਂ ਇਨਕਾਰ ਕਰ ਦਿੱਤਾ ਸੀ।

ਨੈਸ਼ਨਲ ਹੇਰਾਲਡ ਮਾਮਲੇ ‘ਚ ਸਵਾਮੀ ਨੇ ਦਿੱਲੀ ਹਾਈਕੋਰਟ ਦਾ ਕੀਤਾ ਰੁਖ਼

author img

By

Published : Feb 20, 2021, 1:15 PM IST

Updated : Feb 20, 2021, 4:40 PM IST

ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਨੈਸ਼ਨਲ ਹੇਰਾਲਡ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਵਿੱਚ ਪੇਸ਼ ਕੀਤੇ ਪ੍ਰਮੁੱਖ ਸਬੂਤਾਂ ਦੇ ਅਧਾਰ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਸ ਦੇ ਪੁੱਤਰ ਰਾਹੁਲ ਗਾਂਧੀ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਤੋਂ ਇਨਕਾਰ ਕਰ ਦਿੱਤਾ ਸੀ।

ਹੇਠਲੀ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 244 ਅਧੀਨ ਦਾਇਰ ਕੀਤੀ ਗਈ ਅਰਜ਼ੀ ਵਿੱਚ ਸਵਾਮੀ ਨੇ ਸੁਪਰੀਮ ਕੋਰਟ ਦੇ ਸੱਕਤਰ ਜਨਰਲ (ਰਜਿਸਟਰੀ ਅਫਸਰ), ਭੂਮੀ ਅਤੇ ਵਿਕਾਸ ਦੇ ਉੱਚ ਅਧਿਕਾਰੀ ਅਤੇ ਆਮਦਨ ਕਰ ਵਿਭਾਗ ਦੇ ਉੱਚ ਅਧਿਕਾਰੀ ਸਣੇ ਕੁਝ ਗਵਾਹਾਂ ਨੂੰ ਸੰਮਨ ਭੇਜਣ ਦੀ ਅਪੀਲ ਕੀਤੀ ਸੀ।

ਅਰਜ਼ੀ ਵਿੱਚ ਸਵਾਮੀ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਇਨ੍ਹਾਂ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਸਾਬਤ ਕਰਨ ਲਈ ਨਿਰਦੇਸ਼ ਦੇਣ ਜੋ ਕੇਸ ਦਾ ਹਿੱਸਾ ਹਨ।

ਭਾਜਪਾ ਨੇਤਾ ਨੇ ਹੇਠਲੀ ਅਦਾਲਤ ਵਿੱਚ ਦਾਇਰ ਇੱਕ ਨਿਜੀ ਅਪਰਾਧਿਕ ਸ਼ਿਕਾਇਤ ‘ਚ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਹੋਰਨਾਂ ਉੱਤੇ, ਨੈਸ਼ਨਲ ਹੈਰਲਡ ਰਾਹੀਂ ਧੋਖਾਧੜੀ ਅਤੇ ਗਲਤ ਤਰੀਕੇ ਨਾਲ ਪੈਸਾ ਪ੍ਰਾਪਤ ਕਰਨ ਦੀ ਸਾਜਿਸ਼ ਰਚਣ ਦਾ ਦੋਸ਼ ਲਾਇਆ ਸੀ।

ਹਾਲਾਂਕਿ, ਗਾਂਧੀ ਸਮੇਤ ਸਾਰੇ ਸੱਤ ਵਿਅਕਤੀਆਂ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਸੀ।

Last Updated : Feb 20, 2021, 4:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.