ETV Bharat / bharat

ਨਜਾਇਜ਼ ਸਬੰਧਾਂ ਦਾ ਸ਼ੱਕ: ਅਸਾਮ 'ਚ ਵੱਡੇ ਭਰਾ ਨੇ ਕੱਟਿਆ ਛੋਟੇ ਭਰਾ ਦਾ ਗੁਪਤ ਅੰਗ, ਹੋਈ ਮੌਤ - ਗੁਪਤ ਅੰਗ

ਆਸਾਮ 'ਚ ਇਕ ਵਿਅਕਤੀ ਨੇ ਆਪਣੇ ਛੋਟੇ ਭਰਾ ਦਾ ਗੁਪਤ ਅੰਗ ਕੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੂੰ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਅੰਜਾਮ ਦਿੱਤਾ ਗਿਆ ਹੈ। assam man chops younger brothers private part.

suspecting-an-illicit-affair-with-wife-assam-man-chops-younger-brothers-private-part
ਨਜਾਇਜ਼ ਸਬੰਧਾਂ ਦਾ ਸ਼ੱਕ: ਅਸਾਮ 'ਚ ਵੱਡੇ ਭਰਾ ਨੇ ਛੋਟੇ ਭਰਾ ਦਾ ਗੁਪਤ ਅੰਗ ਕੱਟਿਆ, ਮੌਤ
author img

By ETV Bharat Punjabi Team

Published : Dec 14, 2023, 5:58 PM IST

ਗੁਹਾਟੀ: ਆਸਾਮ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਜਲੀ ਦੇ ਕੱਟਲਾ ਪੱਥਰ 'ਚ ਵੱਡੇ ਭਰਾ ਨੇ ਛੋਟੇ ਭਰਾ ਦਾ ਗੁਪਤ ਅੰਗ ਕੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੂੰ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਅੰਜਾਮ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰੇਮ ਸਬੰਧਾਂ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਲੜਾਈ : ਘਟਨਾ ਬਾਰੇ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਕਥਿਤ ਪ੍ਰੇਮ ਸਬੰਧਾਂ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਵੱਡੇ ਭਰਾ ਨੇ ਛੋਟੇ ਭਰਾ 'ਤੇ ਬਲੇਡ ਨਾਲ ਹਮਲਾ ਕਰ ਦਿੱਤਾ। ਉਸ ਨੇ ਕਥਿਤ ਤੌਰ 'ਤੇ ਛੋਟੇ ਭਰਾ ਦਾ ਗੁਪਤ ਅੰਗ ਕੱਟ ਦਿੱਤਾ। ਝਗੜਾ ਇਸ ਸ਼ੱਕ ਨਾਲ ਸ਼ੁਰੂ ਹੋਇਆ ਕਿ ਛੋਟੇ ਭਰਾ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਦੋਵੇਂ ਭਰਾ ਆਪਸ 'ਚ ਲੜ ਪਏ ਅਤੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਵੱਡੇ ਭਰਾ ਪ੍ਰਾਂਜਲ (29) ਨੇ ਛੋਟੇ ਭਰਾ ਧਨਨਜੀਤ ਰਾਏ (24) 'ਤੇ ਹਮਲਾ ਕਰ ਦਿੱਤਾ।

ਪ੍ਰਾਂਜਲ ਨੇ ਬਲੇਡ ਨਾਲ ਧਨਨਜੀਤ ਰਾਏ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਫਿਲਹਾਲ ਮੁਲਜ਼ਮ ਵੱਡਾ ਭਰਾ ਪ੍ਰਾਂਜਲ ਰਾਏ (29) ਫਰਾਰ ਹੈ। ਘਟਨਾ ਤੋਂ ਬਾਅਦ ਪ੍ਰਾਂਜਲ ਰਾਏ ਦੀ ਪਤਨੀ ਵੀ ਰਹੱਸਮਈ ਢੰਗ ਨਾਲ ਲਾਪਤਾ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਪਤੀ-ਪਤਨੀ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਜਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.