ਪਟਨਾ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਪੂਰਾ ਸਾਲ ਹੋ ਗਿਆ ਹੈ। ਪਰ ਉਨ੍ਹਾਂ ਦੇ ਚਹਾਉਣ ਵਾਲੇ ਅਤੇ ਉਨ੍ਹਾਂ ਦੇ ਕਰੀਬੀ ਲੋਕ ਅੱਜ ਵੀ ਨਿਆਂ ਦੀ ਉਮੀਦ ਵਿੱਚ ਹਨ। ਉਹ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕਰ ਸਕਦਾ ਹੈ। ਸੁਸ਼ਾਂਤ ਬੇਸ਼ੱਕ ਅੱਜ ਆਪਣੇ ਚਹੇਤਿਆ ਵਿੱਚ ਨਹੀਂ ਹੈ ਪਰ ਉਨ੍ਹਾਂ ਦੇ ਚਹੇਤੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।
ਸੁਸ਼ਾਂਤ ਦੀ ਰਿਹਾਇਸ਼ 'ਤੇ ਸਨਾਟਾ
ਹਰ ਸਾਲ ਸੁਸ਼ਾਂਤ ਸਿੰਘ ਰਾਜਪੂਤ ਦੇ ਪਟਨਾ ਸਥਿਤ ਰਹਾਇਸ਼ ਉੱਤੇ ਕਾਫੀ ਚਹਿਲ ਪਹਿਲ ਰਹਿੰਦੀ ਸੀ। ਖੁਸ਼ੀ ਦਾ ਮਾਹੌਲ ਰਹਿੰਦਾ ਸੀ। ਪਰ ਇਸ ਵਾਰ ਉਨ੍ਹਾਂ ਦੇ ਘਰ ਉੱਤੇ ਸਨਾਟਾ ਛਾਇਆ ਹੋਇਆ ਹੈ। ਘਰ ਵਿੱਚ ਉਨ੍ਹਾਂ ਦੇ ਪਿਤਾ ਇਕੱਲੇ ਹਨ ਜੋ ਦੋ ਦਿਨ ਪਹਿਲਾਂ ਹੀ ਦਿੱਲੀ ਤੋਂ ਘਰ ਪਰਤੇ ਹਨ। ਅਜੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਫਿਲਹਾਲ ਕਿਸੇ ਨਾਲ ਮੁਲਾਕਾਤ ਨਹੀਂ ਕਰ ਰਹੇ ਹਨ ਸੁਸ਼ਾਂਤ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਜੋ ਕਰੀਬੀ ਅਤੇ ਦੋਸਤ ਹਨ ਉਨ੍ਹਾਂ ਨੂੰ ਯਾਦ ਕਰਦੇ ਹਨ।
ਖੁਦਕੁਸ਼ੀ ਨਹੀਂ ਕਰ ਸਕਦਾ ਸੁਸ਼ਾਂਤ
ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦਾ। ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਵਿਸ਼ਾਲ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਦੋਸਤ ਪਰੇਸ਼ਾਨ ਰਹਿੰਦਾ ਸੀ ਤਾਂ ਸੁਸ਼ਾਂਤ ਉਸ ਨੂੰ ਉਤਸ਼ਾਹਿਤ ਕਰਦਾ ਸੀ ਹਮੇਸ਼ਾ ਉਸ ਨੂੰ ਸਹੀ ਰਾਹ ਦਿਖਾਉਂਦਾ ਸੀ ਅਜਿਹਾ ਵਿਅਕਤੀ ਖੁਦਕੁਸ਼ੀ ਕਰੇਗਾ ਇਹ ਅਸੀਂ ਮੰਨ ਸਕਦੇ। ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਹਨ ਅਤੇ ਸਾਨੂੰ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ। ਹਾਲਾਕਿ ਕਾਫੀ ਸਮਾਂ ਹੋ ਗਿਆ ਹੈ ਪਰ ਅਸੀਂ ਇੰਤਜਾਰ ਕਰ ਰਹੇ ਹਾ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ।
ਜਮਾਤ ਦਸਵੀਂ ਤੱਕ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਪਟਨਾ ਦੇ ਸੇਂਟ ਕੇਰੇਂਸ ਸਕੂਲ ਵਿੱਚ ਪੜੇ ਹਨ। ਨਾਲ ਹੀ ਕ੍ਰਿਕੇਟ ਵਿੱਚ ਖੇਡਿਆ ਕਰਦੇ ਸੀ। ਬਚਪਨ ਵਿੱਚ ਜਦੋਂ ਅਸੀਂ ਛੋਟੇ ਸੀ ਤਾਂ ਕਾਮਿਕਸ ਖਰੀਦਣ ਦੇ ਲਈ ਦੋ ਤਿੰਨ ਦੋਸਤ ਮਿਲ ਕੇ 25-25 ਪੈਸੇ ਜਮਾਂ ਕਰਦੇ ਸੀ ਅਤੇ 1 ਰੁਪਏ ਜਮਾਂ ਕਰਨ ਦੇ ਬਾਅਦ ਕਹਾਣੀਆਂ ਦਾ ਕਿਤਾਬ ਖਰੀਦਦੇ ਸੀ ਅਤੇ ਇੱਕ-ਇੱਕ ਕਰ ਕੇ ਅਸੀਂ ਸਾਰੇ ਉਸ ਕਿਤਾਬ ਨੂੰ ਪੜਦੇ ਸੀ।-ਵਿਸ਼ਾਲ ਸਿੰਘ / ਬਚਪਨ ਦੇ ਦੋਸਤ
ਬਚਪਨ ਵਿੱਚ ਸੁਸ਼ਾਤ ਸਿੰਘ ਰਾਜਪੂਤ ਨੂੰ ਦੇਖਿਆ ਕਰਦੇ ਸੀ ਉਹ ਕਾਫੀ ਸ਼ਾਂਤ ਸੁਭਾਅ ਦਾ ਸੀ ਕਦੇ ਅਜਿਹਾ ਸੋਚਿਆ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਸਕਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਅੱਜ ਵੀ ਸਾਡੇ ਦਿਲ ਵਿੱਚ ਜਿੰਦਾ ਹੈ ਜਿਸ ਤਰੀਕੇ ਨਾਲ ਉਹ ਸਮਾਜਿਕ ਕਾਰਜਾਂ ਨਾਲ ਜੁੜਿਆ ਹੋਇਆ ਸੀ। ਹਮੇਸ਼ਾ ਲੋਕਾਂ ਦੀ ਸਹਾਇਤਾ ਦੇ ਬਾਰੇ ਸੋਚਦਾ ਸੀ। ਇਸ ਲਈ ਅਸੀਂ ਤੈਅ ਕੀਤਾ ਹੈ ਕਿ ਅਸੀਂ ਉਨ੍ਹਾਂ ਦੀ ਪਹਿਲੀ ਬਰਸੀ ਉੱਤੇ ਖੂਨਦਾਨ ਕੈਪ ਦਾ ਆਯੋਜਨ ਕਰਾਂਗਾ। ਨਾਲ ਹੀ ਗਰੀਬਾਂ ਨੂੰ ਖਾਣਾ ਖਵਾਵਾਂਗੇ। -ਦਿਲੀਪ ਸਿੰਘ/ ਗੁਆਂਢੀ
ਸੁਸ਼ਾਂਤ ਸਿੰਘ ਰਾਜਪੂਤ ਪੜਾਈ ਵਿੱਚ ਵੀ ਸੀ ਪਹਿਲੇ ਨੰਬਰ 'ਤੇ
ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ ਪਟਨਾ ਦੇ ਰਾਜੀਵ ਨਗਰ ਵਿੱਚ 21 ਜਨਵਰੀ 1986 ਨੂੰ ਹੋਇਆ ਸੀ ਉਨ੍ਹਾਂ ਨੇ ਪਟਨਾ ਦੇ ਸੇਂਟ ਕੇਰੇਂਸ ਹਾਈ ਸਕੂਲ ਤੋਂ ਪੜਾਈ ਕੀਤੀ ਸੀ। 10 ਵੀਂ ਪਾਸ ਕਰਨ ਦੇ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦਿੱਲੀ ਚੱਲੇ ਗਏ ਸੀ ਅਤੇ ਕੁਲਾਚੀ ਹੰਸਰਾਜ ਮਾਡਲ ਹਾਈ ਸਕੂਲ ਵਿੱਚ ਅੱਗੇ ਦੀ ਪੜਾਈ ਕੀਤੀ।
11 ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਇਕੱਠਿਆ ਕੀਤੀ ਸੀ ਪਾਸ
2003 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਵਿੱਚ 7ਵਾਂ ਸਥਾਨ ਹਾਸਲ ਕੀਤਾ। ਸੁਸ਼ਾਂਤ ਨੇ ਨਾਲ ਹੀ 11 ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਪਾਸ ਕੀਤੀ ਸੀ। ਹਾਲਾਕਿ ਉਨ੍ਹਾਂ ਦਾ ਮਨ ਥ੍ਰੀਏਟਰ ਅਤੇ ਡਾਂਸ ਵਿੱਚ ਵਧ ਲਗਦਾ ਸੀ। ਯੂਨੀਵਰਸਿਟੀ ਵਿੱਚ ਹੁੰਦਿਆਂ ਉਨ੍ਹਾਂ ਨੇ ਸ਼ਿਆਮਕ ਦਾਵਰ ਦੀ ਡਾਂਸ ਅਕੈਡਮੀ ਵਿੱਚ ਦਾਖਲਾ ਲਿਆ ਸੀ ਅਤੇ ਉੱਥੋਂ ਉਸ ਦੀ ਕਹਾਣੀ ਅੱਗੇ ਵਧਦੀ ਗਈ।
ਦਸ ਦੇਈਏ ਕਿ ਬੀਤੇ ਸਾਲ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਮਿਲੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੂਰਾ ਦੇਸ਼ ਹਿੱਲ ਗਿਆ ਸੀ।
ਸੁਸ਼ਾਂਤ ਸਿੰਘ ਨੇ ਕਾਫੀ ਘੱਟ ਸਮੇਂ ਵਿੱਚ ਦੇਸ਼ ਅਤੇ ਦੁਨੀਆ ਵਿੱਚ ਜੋ ਥਾਂ ਬਣਾਈ ਸੀ ਹਾਲਾਕਿ ਸੁਸ਼ਾਂਤ ਨੂੰ ਜਾਣਨ ਵਾਲੇ ਜਿੰਨੇ ਵੀ ਲੋਕ ਹਨ ਕੋਈ ਵੀ ਉਨ੍ਹਾਂ ਦੀ ਮੌਤ ਨੂੰ ਖੁਦਕੁਸ਼ੀ ਮੰਨਣ ਲਈ ਤਿਆਰ ਨਹੀਂ ਹੈ। ਕਈ ਜਾਂਚ ਏਜੰਸੀਆਂ ਜਾਂਚ ਵੀ ਕਰ ਰਹੀ ਹੈ। ਸਾਰਿਆਂ ਨੂੰ ਉਡੀਕ ਹੈ ਕਿ ਕਦੋਂ ਸਚਾਈ ਸਾਹਮਣੇ ਆਵੇਗੀ ਅਤੇ ਉਨ੍ਹਾਂ ਦੀ ਮੌਤ ਦੇ ਰਾਜ ਦਾ ਪਰਦਾ ਉਠੇਗਾ।