ETV Bharat / bharat

17 ਸਾਲ ਦੀ ਲੜਕੀ ਨੇ ਕੀਤਾ ਕਮਾਲ, ਦੇਖੋ ਕਿਸ ਤਰ੍ਹਾਂ ਬਣਾਈ ਪੂਰੀ ਰਾਮਾਇਣ ਦੀ ਪੇਂਟਿੰਗ - ਪੂਰੀ ਰਾਮਾਇਣ ਦੀ ਪੇਂਟਿੰਗ

ਸੂਰਤ ਦੀ ਇੱਕ 17 ਸਾਲਾ ਕੁੜੀ ਨੇ ਕਮਾਲ ਕਰ ਦਿੱਤਾ। ਉਸਨੇ 100 ਫੁੱਟ ਦੇ ਕੈਨਵਸ (Canvas) ਉੱਤੇ ਸਾਰੀ ਰਾਮਾਇਣ ਦੀ ਪੇਂਟਿੰਗ (Painting) ਬਣਾ ਦਿੱਤੀ ਹੈ। ਤੁਸੀਂ ਵੀ ਇਹਨਾਂ ਤਸਵੀਰਾਂ ਵੇਖ ਕੇ ਹੈਰਾਨ ਹੋ ਜਾਉਗੇ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
author img

By

Published : Aug 12, 2021, 8:59 AM IST

ਗੁਜਰਾਤ: ਜੇਕਰ ਕਿਸੇ ਕੰਮ ਦੇ ਲਈ ਮਨ ਵਿਚ ਭਗਤੀ ਅਤੇ ਸੱਚੀ ਲਗ ਹੋਵੇ ਤਾਂ ਉਸ ਨੂੰ ਪੂਰਾ ਕਰਨ ਵਿਚ ਕੋਈ ਨਹੀਂ ਰੋਕ ਸਕਦਾ ਹੈ। ਸੂਰਤ ਦੀ 17 ਸਾਲਾ ਜਾਨਵੀ ਵੇਕਾਰਿਆ ਨੇ ਵੀ ਕੁੱਝ ਅਜਿਹਾ ਹੀ ਕੀਤਾ ਹੈ। ਉਸ ਨੇ ਰਾਮਾਇਣ ਨੂੰ ਸਿਰਫ 100 ਫੁੱਟ ਦੇ ਕੈਨਵਸ ਉਤੇ ਪੇਟਿੰਗ (Painting) ਕਰ ਦਿੱਤੀ ਹੈ।

ਜਾਨਵੀ ਨੇ ਗੁਜਰਾਤ ਦੀ ਰਵਾਇਤੀ ਕਲਾ ਸ਼ੈਲੀ ਵਿੱਚ 101 ਫੁੱਟ ਲੰਬੇ ਕੈਨਵਸ (Canvas) ਉੱਤੇ ਰਾਮਾਇਣ ਨੂੰ ਦਰਸਾਇਆ ਹੈ। ਉਸਨੇ ਇਹ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਜਦੋਂ ਉਹ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਦਰਅਸਲ, ਜਦੋਂ ਵੀ ਉਸਨੂੰ ਸਮਾਂ ਮਿਲਦਾ, ਉਹ ਪੇਂਟਿੰਗ ਬਣਾਉਣ ਲਈ ਬੈਠ ਜਾਂਦੀ ਸੀ। ਜਦੋਂ ਉਹ 12 ਵੀਂ 'ਕਲਾਸ ਵਿਚ ਹੋਈ ਤਾਂ ਇਹ ਪੇਂਟਿੰਗ ਪੂਰੀ ਹੋ ਗਈ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ

ਜਾਨਵੀ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਵਿੱਚ ਤਾਲਾਬੰਦੀ ਦੇ ਕਾਰਨ ਉਸ ਨੂੰ ਪੇਟਿੰਗ ਲਈ ਬਹੁਤ ਸਮਾਂ ਮਿਲਿਆ ਸੀ। ਜਿਸ ਕਾਰਨ ਇਹ ਸ਼ਾਨਦਾਰ ਪੇਟਿੰਗ ਨੂੰ ਪੂਰਾ ਕਰ ਸਕੀ ਹੈ। ਉਸ ਦੀ ਪੇਂਟਿੰਗ ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ

ਜਾਨਵੀ ਨੇ ਰਾਮਾਇਣ ਦੀਆਂ 15 ਪ੍ਰਮੁੱਖ ਘਟਨਾਵਾਂ ਦੀ ਚੋਣ ਕੀਤੀ। ਇਸ ਵਿੱਚ ਰਾਮ ਦੇ ਜਨਮ ਤੋਂ ਲੈ ਕੇ ਰਾਵਣ ਹਰਾਉਣ ਤੱਕ ਸ਼ਾਮਿਲ ਹੈ। ਜਨਮ ਤੋਂ ਬਾਅਦ ਗੁਰੂਕੁਲ, ਸਵੈਮਵਰ, ਸੀਤਾ ਹਰਨ, ਲੰਕਾ ਦਹਨ ਨੂੰ ਬਹੁਤ ਸੁੰਦਰ ਰੰਗਾਂ ਨਾਲ ਪੇਸ਼ ਕੀਤਾ ਗਿਆ ਹੈ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ

ਪੇਂਟਿੰਗ ਦੇ ਦੌਰਾਨ ਉਸਨੇ ਸਾਰੀਆਂ ਬਰੀਕੀਆਂ ਉਤੇ ਕੰਮ ਕੀਤਾ ਜਿਵੇਂ ਜੰਗਲ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮਹਿਲ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਲਾਵਤਨੀ(ਵਣਵਾਸ) ਵੇਲੇ ਕੱਪੜੇ ਕਿਵੇਂ ਸਨ। ਜੰਗਲ ਕਿਹੋ ਜਿਹਾ ਸੀ। ਪੇਟਿੰਗ ਨੂੰ ਬਣਾਉ ਲਈ ਕੁਦਰਤੀ ਸੁੱਕੇ ਠੋਸ ਰੰਗਾਂ ਦੀ ਵਰਤੋਂ ਕੀਤੀ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ

ਜਾਨਵੀ ਵੇਕਾਰਿਆ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਸਨੇ ਇੱਕ ਵਿਸ਼ੇਸ਼ ਪੇਂਟਿੰਗ ਨੂੰ ਬਚਪਨ ਵਿੱਚ ਟੀਵੀ ਉੱਤੇ ਰਾਮਾਇਣ ਸੀਰੀਅਲ ਵੇਖਣ ਅਤੇ ਆਪਣੇ ਦਾਦਾ -ਦਾਦੀ ਤੋਂ ਰਮਾਇਣ ਦੀਆਂ ਕਹਾਣੀਆਂ ਸੁਣੀਆ ਸਨ। ਭਗਵਾਨ ਰਾਮ ਸਾਰੇ ਲੋਕਾਂ ਲਈ ਇੱਕ ਪ੍ਰੇਰਣਾ ਹਨ। ਉਹ ਹਮੇਸ਼ਾਂ ਸੱਚ ਦੇ ਨਾਲ ਰਹਿੰਦੇ ਹਨ ਅਤੇ ਲੋਕਾਂ ਦੀ ਸਹਾਇਤਾ ਕਰਦੇ ਹਨ। ਇਸ ਲਈ ਮੈਂ ਉਨ੍ਹਾਂ ਤੋਂ ਬਹੁਤ ਪ੍ਰਭਾਵਤ ਹਾਂ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ
ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ

ਜਾਨਵੀ ਨੇ ਅੱਗੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਅਯੁੱਧਿਆ ਵਿੱਚ ਬਣ ਰਹੇ ਵਿਸ਼ਾਲ ਰਾਮ ਮੰਦਰ ਵਿੱਚ ਉਸ ਦੀਆਂ ਤਸਵੀਰਾਂ ਸਥਾਈ ਰੂਪ ਵਿੱਚ ਪ੍ਰਦਰਸ਼ਿਤ ਹੋਣ ਅਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇ ਤਾਂ ਕਿ ਸ਼ਰਧਾਲੂ ਸਾਰੀ ਰਾਮਕਥਾ ਨੂੰ ਇਕੋ ਥਾਂ ਵੇਖ ਸਕਣ।ਇਸ ਲਈ ਉਹਨਾਂ ਨੇ ਉਤਰ ਪ੍ਰਦੇਸ਼ ਮੰਤਰੀ ਯੋਗੀ ਆਦਿੱਤਿਆ ਨਾਥ ਨਾਲ ਵੀ ਸੰਪਰਕ ਕਰਨਗੇ।

ਕੈਨਵਸ 'ਤੇ ਰਾਮਾਇਣ ਦੀ ਪੇਂਟਿੰਗ

ਜਾਨਵੀ ਦੀ ਮਾਂ ਵਿਭਾ ਵੇਕਾਰਿਆ ਨੇ ਕਿਹਾ ਕਿ ਇਹ ਚੰਗਾ ਸੀ ਜਦੋਂ ਮੇਰੀ ਧੀ ਨੇ ਇਸ ਯੁੱਗ ਵਿੱਚ ਯੰਤਰਾਂ ਦੇ ਨਾਲ ਰਾਮਾਇਣ ਕਾਲ ਦੀ ਇੱਕ ਸ਼ਾਨਦਾਰ ਪੇਂਟਿੰਗ ਬਣਾਈ।ਇਸ ਪੇਂਟਿੰਗ ਵਿੱਚ ਭਗਵਾਨ ਰਾਮ ਦੇ ਜੀਵਨ ਚਰਿੱਤਰ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜੋ:Corona Effect: ਰੱਖੜੀ ’ਤੇ ਭੈਣਾਂ ਆਪਣੇ ਭਰਾਵਾਂ ਨੂੰ ਇਸ ਤਰ੍ਹਾਂ ਭੇਜ ਸਕਦੀਆਂ ਹਨ Digitally Wish

ETV Bharat Logo

Copyright © 2025 Ushodaya Enterprises Pvt. Ltd., All Rights Reserved.