ETV Bharat / bharat

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਖਹਿਰਾ, ਅਰਵਿੰਦ ਕੇਜਰੀਵਾਲ ਨਹੀਂ ਮੰਨਦੇ ਆਪਣੀ ਗਲਤੀ

author img

By

Published : Jun 17, 2021, 3:44 PM IST

Updated : Jun 17, 2021, 4:53 PM IST

ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਆਪਣੀ ਪਾਰਟੀ ਕਾਂਗਰਸ ਵਿੱਚ ਰਲਾ ਲਈ ਹੈ ਤੇ ਹੁਣ ਕਾਂਗਰਸੀ ਚੋਣ ਨਿਸ਼ਾਨ ਹੇਠਾਂ ਹੀ ਚੋਣਾਂ ਲੜੀਆਂ ਜਾਣਗੀਆਂ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ 20 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਸੱਦਿਆ ਹੈ, ਜਿਥੇ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਖਹਿਰਾ, ਅਰਵਿੰਦ ਕੇਜਰੀਵਾਲ ਨਹੀਂ ਮੰਨਦੇ ਆਪਣੀ ਗਲਤੀ
ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਖਹਿਰਾ, ਅਰਵਿੰਦ ਕੇਜਰੀਵਾਲ ਨਹੀਂ ਮੰਨਦੇ ਆਪਣੀ ਗਲਤੀ

ਦਿੱਲੀ: ਪੰਜਾਬ ਕਾਂਗਰਸ ’ਚ ਚਲ ਰਹੇ ਕਲੇਸ਼ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਦਾਅ ਖੇਡਦੇ ਹੋਏ ਸੁਖਪਾਲ ਖਹਿਰਾ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਕੀਤਾ। ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਆਪਣੀ ਪਾਰਟੀ ਕਾਂਗਰਸ ਵਿੱਚ ਰਲਾ ਲਈ ਹੈ ਤੇ ਹੁਣ ਕਾਂਗਰਸੀ ਚੋਣ ਨਿਸ਼ਾਨ ਹੇਠਾਂ ਹੀ ਚੋਣਾਂ ਲੜੀਆਂ ਜਾਣਗੀਆਂ।

ਇਹ ਵੀ ਪੜੋ: Punjab Congress Conflict: 20 ਜੂਨ ਨੂੰ ਦਿੱਲੀ ਹਾਜ਼ਰੀ ਭਰੇਗੀ ਸਮੂਹ ਪੰਜਾਬ ਕਾਂਗਰਸ

ਉਥੇ ਹੀ ਸੁਖਪਾਲ ਖਹਿਰਾ ਦੇ ਨਾਲ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ 20 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਸੱਦਾ ਦਿੱਤਾ ਹੈ ਜਿਥੇ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਸੋਨੀਆ ਗਾਂਧੀ ਨੇ ਪੰਜਾਬ ਦੀ ਜ਼ਮੀਨੀ ਹਕੀਕਤ ਜਾਨਣ ਲਈ ਸਰਵੇ ਵੀ ਕਰਵਾਇਆ ਹੈ।

  • आज सुखपाल सिंह खैहरा जी, उनके साथी विधायक, ये आम आदमी पार्टी के वरिष्ठ नेता रहे हैं। पिछले दिनों हमारे आग्रह पर कांग्रेस ज्वाइन की थी। आज कांग्रेस के नेता श्री @RahulGandhi जी को धन्यवाद देने आये थे।

    श्री @harishrawatcmuk का वक्तव्य। pic.twitter.com/oFGLpkKP1G

    — Congress (@INCIndia) June 17, 2021 " class="align-text-top noRightClick twitterSection" data=" ">

ਸੁਖਪਾਲ ਖਹਿਰ ਦੇ ਸਿਆਸੀ ਸਫ਼ਰ ’ਤੇ ਝਾਤ

ਗੱਲ ਕੀਤੀ ਜਾਵੇ ਸੁਖਪਾਲ ਖਹਿਰਾ ਦੀ ਤਾਂ ਸੁਖਪਾਲ ਖੈਰਾ ਨੇ ਸਾਲ 2017 ’ਚ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ ਸੁਖਪਾਲ ਖਹਿਰਾ ਭਲੱਥ ਤੋਂ ਵਿਧਾਇਕ ਹਨ, ਨਾਲ ਹੀ ਉਹ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਆਗੂ ਵੀ ਰਹਿ ਚੁੱਕੇ ਹਨ, ਪਰ ਵਿਰੋਧੀ ਧਿਰ ਦਾ ਅਹੁਦਾ ਖੁਸਣ ਤੋਂ ਬਾਅਦ ਸੁਖਪਾਲ ਖਹਿਰਾ ਦੇ ਸੁਰ ਬਦਲ ਗਏ। ਹਰਪਾਲ ਚੀਮਾ ਵਿਰੋਧ ਧਿਰ ਦਾ ਆਗੂ ਬਣਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਪਾਰਟੀ ਤੋਂ ਬਾਗੀ ਹੋ ਗਏ।

  • Three Punjab Ekta Party MLAs namely former Leader of Opposition Sardar Sukhpal Singh Khaira, Sardar Jagdev Singh and Sardar Pirmal Singh met Shri @RahulGandhi and announced their party’s merger with the Congress Party. pic.twitter.com/AQfVFEoBtv

ਆਮ ਆਦਮੀ ਪਾਰਟੀ ਤੋਂ ਬਾਗੀ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਬਣਾਈ। ਇਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਉਹ ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਖਿਲਾਫ ਚੋਣ ਲੜੇ ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਵਿਧਾਇਕ ਸੁਖਪਾਲ ਖਹਿਰਾ ਦਾ ਸਾਥ ਛੱਡਦੇ ਚਲੇ ਗਏ।

ਇਹ ਵੀ ਪੜੋ: ਕਾਂਗਰਸੀ ਨੇਤਾਵਾਂ ਨੂੰ ਆਏ ਨਕਲੀ ਪ੍ਰਸ਼ਾਤ ਕਿਸ਼ੋਰ ਦੇ ਫੋਨ, ਟਿਕਟ ਦਵਾਉਣ ਲਈ ਮੰਗੇ ਪੈਸੇ

Last Updated : Jun 17, 2021, 4:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.