ਚੰਡੀਗੜ੍ਹ: ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਰਵਾਇਤੀ ਰਾਜਨੀਤੀ ਵਿੱਚੋਂ ਕੱਢ ਕੇ ਅਕਾਲੀ ਦਲਵਿੱਚ ਨਵੀਆਂ ਪੈੜਾਂ ਪਾਈਆਂ ਹਨ (Change in Shiromani Akali Dal)। ਸ਼ੁਰੂਆਤੀ ਦੌਰ ਵਿੱਚ ਟਕਸਾਲੀ ਅਕਾਲੀਆਂ ਨੇ ਸੁਖਬੀਰ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਬਦਲ ਦੇ ਤੌਰ ’ਤੇ ਪ੍ਰਵਾਨ ਨਹੀਂ ਕੀਤਾ ਪਰ ਉਹ ਪਾਰਟੀ ਵਿੱਚ ਪਕੜ ਬਣਾਉਣ ਵਿੱਚ ਕਾਮਯਾਬ ਹੋਏ ਤੇ ਪੰਜਾਬ ਵਿਧਾਨ ਸਭਾ ਚੋਣ 2022 (Punjab Assembly Election 2022)ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਵੱਡੇ ਦਾਅਵੇਦਾਰ ਹਨ। ਅਜਿਹੇ ਵਿੱਚ ਸੁਖਬੀਰ ਬਾਦਲ ਦਾ ਜਿਕਰ ਕੀਤੇ ਬਗੈਰ ਪੰਜਾਬ ਦੀ ਰਾਜਨੀਤੀ ਮੁਕੰਮਲ ਨਹੀਂ ਹੋ ਸਕਦੀ।
ਜਾਣ-ਪਛਾਣ:
ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਹਨ ਤੇ ਇਸ ਵੇਲੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਇਸ ਵੇਲੇ ਉਹ ਫਿਰੋਜਪੁਰ ਤੋਂ ਸੰਸਦ ਮੈਂਬਰ ਹਨ ਤੇ ਪਾਰਟੀ ਦੀ ਕਮਾਂਨ ਸੰਭਾਲ ਰਹੇ ਹਨ।
ਜੀਵਨ ਬਿਓਰਾ:
ਸੁਖਬੀਰ ਬਾਦਲ ਦਾ ਜਨਮ 9 ਜਨਵਰੀ 1962 ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ ਬਾਦਲ ਪਿੰਡ ਵਿੱਚ ਹੋਇਆ। ਉਨ੍ਹਾਂ ਦਾ ਵਿਆਰ ਹਰਸਿਮਰਤ ਕੌਰ ਨਾਲ ਹੋਇਆ ਤੇ ਇੱਕ ਬੇਟਾ ਅਨੰਤਬੀਰ ਸਿੰਘ ਤੇ ਦੋ ਬੇਟੀਆਂ ਹਰਲੀਨ ਕੌਰ ਤੇ ਗੁਰਲੀਨ ਕੌਰ ਹਨ।
ਵਿਦਿਅਕ ਯੋਗਤਾ:
ਸੁਖਬੀਰ ਬਾਦਲ ਨੇ ਸਕੂਲੀ ਸਿੱਖਿਆ ਲਾਰੈਂਸ ਸਕੂਲ ਸਨਾਵਰ (ਸੋਲਨ) ਹਿਮਾਚਲ ਪ੍ਰਦੇਸ਼ ਤੋਂ ਕੀਤੀ ਤੇ ਬਾਅਦ ਵਿੱਚ ਬੀ.ਏ (ਆਨਰਜ਼) ਇਕਨਾਮਿਕਸ, ਐਮ.ਏ (ਇਕਨਾਮਿਕਸ), ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ। ਇਸ ਤੋਂ ਇਲਾਵਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਐਂਜਲਸ (ਯੂ.ਐਸ.ਏ.) ਤੋਂ ਐਮਬੀਏ ਕੀਤੀ।
ਸਿਆਸੀ ਪਿਛੋਕੜ
• 2017:- ਸੁਖਬੀਰ ਸਿੰਘ ਨੇ ਜਲਾਲਾਬਾਦ ਤੋਂ ਵਿਧਾਨਸਭਾ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਨੂੰ ਹਰਾਇਆ।
• 2009:- ਉਨ੍ਹਾਂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਉਸ ਸਮੇਂ ਉਹ ਵਿਧਾਇਕ ਨਹੀਂ ਸੀ, ਜਿਸ ’ਤੇ ਵਿਵਾਦ ਹੋਇਆ ਤੇ ਉਨ੍ਹਾਂ ਛੇ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ
• 2009:- ਉਹ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਗਏ ਅਤੇ ਦੁਬਾਰਾ ਚੁਣੇ ਗਏ ਤੇ ਮੁੜ ਉਪ ਮੁੱਖ ਮੰਤਰੀ ਬਣਾਏ ਗਏ
• 2008:- ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।
• 2004:- ਉਹ 14ਵੀਂ ਲੋਕ ਸਭਾ ਵਿੱਚ ਫ਼ਰੀਦਕੋਟ ਹਲਕੇ ਤੋਂ ਮੁੜ ਸੰਸਦ ਮੈਂਬਰ ਚੁਣੇ ਗਏ। ਇੱਕ ਲੋਕਸਭਾ ਜਿਮਨੀ ਚੋਣ ਉਹ ਜਗਮੀਤ ਬਰਾੜ ਹੱਥੋਂ ਹਾਰ ਵੀ ਗਏ ਸੀ
ਸਿਆਸੀ ਕਰੀਅਰ:
ਸੁਖਬੀਰ ਸਿੰਘ ਬਾਦਲ ਫਰੀਦਕੋਟ ਲੋਕਸਭਾ ਹਲਕੇ ਤੋਂ ਨੁਮਾਇੰਦਗੀ ਕਰਦੇ ਹੋਏ ਦੂਜੇ ਵਾਜਪਾਈ ਮੰਤਰਾਲੇ ਦੌਰਾਨ 1998 ਤੋਂ 1999 ਤੱਕ ਕੇਂਦਰੀ ਉਦਯੋਗ ਰਾਜ ਮੰਤਰੀ ਰਹੇ। ਉਹ 2001 ਤੋਂ 2004 ਦੌਰਾਨ ਰਾਜ ਸਭਾ ਦੇ ਮੈਂਬਰ ਵੀ ਰਹੇ। 2004 ਵਿੱਚ ਉਹ ਫ਼ਰੀਦਕੋਟ ਤੋਂ ਮੁੜ ਚੁਣੇ ਗਏ। ਉਹ ਜਨਵਰੀ 2008 ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ। ਇੱਕ ਸਾਲ ਬਾਅਦ ਜਨਵਰੀ 2009 ਵਿੱਚ ਉਨ੍ਹਾਂ ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਉਸ ਸਮੇਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਹੀਂ ਸਨ। 2019 ਵਿੱਚ ਉਨ੍ਹਾਂ ਨੇ ਫਿਰੋਜ਼ਪੁਰ ਪੰਜਾਬ ਤੋਂ ਲੋਕ ਸਭਾ ਸੀਟ ਲਈ ਚੋਣ ਲੜੀ ਸੀ।
ਸਿਆਸੀ ਜੁਗਤ:
ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਵੱਡਾ ਫੇਰਬਦਲ ਲਿਆਂਦਾ। ਰਵਾਇਤੀ ਅਕਾਲੀ ਆਗੂਆਂ ਨੇ ਉਨ੍ਹਾਂ ਦੀ ਅਗਵਾਈ ਮੰਜੂਰ ਨਹੀਂ ਕੀਤੀ ਤਾਂ ਸੁਖਬੀਰ ਬਾਦਲ ਨੇ ਨੌਜਵਾਨ ਤੇ ਨਵੇਂ ਆਗੂਆਂ ਦੀ ਫੌਜ ਖੜ੍ਹੀ ਕਰ ਲਈ ਤੇ ਅਕਾਲੀ ਦਲ ਵਿੱਚ ਮੁੱਦੇ ਹੀ ਬਦਲ ਦਿੱਤੇ। ਹਾਲਾਂਕਿ ਕਈ ਟਕਸਾਲੀ ਚਿਹਰੇ ਅਕਾਲੀ ਦਲ ਤੋਂ ਵੱਖ ਹੋ ਗਏ ਪਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਕਾਡਰ ਕਾਫੀ ਤਗੜਾ ਸਾਬਤ ਹੋਇਆ।
ਵਿਵਾਦਤ ਮੁੱਦੇ:
ਸੁਖਬੀਰ ਬਾਦਲ ’ਤੇ ਟਰਾਂਸਪੋਰਟ (Badal Transport) ਤੇ ਕੇਬਲ ਧੰਦੇ ’ਤੇ ਏਕਾਧਇਕਾਰ (Monopoly on Cable business) ਕਾਇਮ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਨ੍ਹਾਂ ’ਤੇ ਪੁਲਿਸ ਰਾਹੀਂ ਰਾਜ ਕਰਨ ਦਾ ਦੋਸ਼ ਵੀ ਲੱਗਿਆ। ਸੁਖਬੀਰ ਬਾਦਲ ਨਾਲ ਸਬੰਧਤ ਆਰਬਿਟ ਟਰਾਂਸਪੋਰਟ ਕੰਪਨੀ ਦੀ ਬੱਸ ਹੇਠ ਇੱਕ ਕੁੜੀ ਦੇ ਕੁਚਲੇ (Orbit Bus hits girl) ਜਾਣ ਕਾਰਨ ਵੀ ਉਹ ਵਿਵਾਦ ਵਿੱਚ ਰਹੇ। ਮੌਜੂਦਾ ਸਮੇਂ ਵਿੱਚ ਸੁਖਬੀਰ ਬਾਦਲ ਨੂੰ ਬੇਅਦਬੀ ਕੇਸ ਵਿੱਚ ਫਸਾਏ ਜਾਣ ਦਾ ਡਰ ਵੀ ਬਣਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ’ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦਾ ਦੋਸ਼ ਵੀ ਹੈ।
ਇਹ ਵੀ ਪੜ੍ਹੋ:ਮੂਸੇਵਾਲਾ ਤੋਂ ਪਹਿਲਾਂ ਵੀ ਪੰਜਾਬ ਚੋਣਾਂ ’ਚ ਸਰਗਰਮ ਰਹੀਆਂ ਮਨਰੋਜੰਕ ਹਸਤੀਆਂ