ਬੰਗਲੁਰੂ: ਕਰਨਾਟਕ ਦੇ ਸ਼ਹਿਰ ਬੰਗਲੁਰੂ ਦੇ ਬਾਹਰੀ ਇਲਾਕੇ ਵਿਚ ਇਕ ਸਥਾਨਕ ਅਖਬਾਰ ਦੇ ਸੰਪਾਰਕ (Newspaper editor) ਦੇ ਪਰਿਵਾਰ ਵਿਚ 9 ਮਹੀਨੇ ਦੇ ਬੱਚੇ ਸਮੇਤ ਪੰਜ ਲੋਕ ਮ੍ਰਿਤ ਮਿਲੇ ਹਨ। ਤਕਰੀਬਨ ਚਾਰ ਦਿਨ ਤੋਂ ਭੁੱਖੀ ਢਾਈ ਸਾਲ ਦੀ ਬੱਚੀ ਘਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਮਿਲੀ। ਪੁਲਿਸ ਨੇ ਬੱਚੀ ਨੂੰ ਬਚਾ ਲਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਹੈ।
ਸ਼ੁਰੂਆਤੀ ਜਾਂਚ ਮੁਤਾਬਕ ਪੁਲਿਸ ਨੇ ਜਾਂਚ (Police investigating) ਵਿਚ ਪਤਾ ਲਗਾਇਆ ਕਿ ਚਾਰੋ ਲੋਕਾਂ ਨੇ ਵੱਖ-ਵੱਖ ਕਮਰਿਆਂ ਵਿਚ ਦਰਵਾਜ਼ਾ ਅਤੇ ਤਾਕੀਆਂ ਬੰਦ ਕਰ ਕੇ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖੁਦਕੁਸ਼ੀ (SUICIDE) ਕਰ ਲਈ, ਜਦੋਂ ਕਿ ਬੱਚਾ ਬਿਸਤਰੇ 'ਤੇ ਮ੍ਰਿਤ ਮਿਲਿਆ ਸੀ।
ਮ੍ਰਿਤਕ ਵਿਅਕਤੀਆਂ ਦੀ ਪਛਾਣ ਭਾਰਤੀ, 51, ਸਿੰਚਨਾ, 34, ਸਿੰਧੂਰਾਨੀ, 31, ਮਧੂਸਾਗਰ, 25 ਅਤੇ ਇਕ ਬੱਚੇ (ਸਿੰਧੂਰਾਨੀ ਦੀ ਧੀ) ਵਜੋਂ ਹੋਈ ਹੈ।
ਪੁਲਿਸ਼ ਨੂੰ ਖਦਸ਼ਾ ਹੈ ਕਿ ਘਟਨਾ ਚਾਰ ਦਿਨ ਪਹਿਲਾਂ ਦੀ ਹੈ, ਪਰ ਇਸ ਦਾ ਖੁਲਾਸਾ ਸ਼ੁੱਕਰਵਾਰ ਸ਼ਾਮ ਨੂੰ ਹੀ ਹੋਇਆ। ਘਰ ਦੇ ਮਾਲਕ ਨੇ ਦੱਸਿਆ ਕਿ ਭਾਰਤੀ ਦਾ ਪਤੀ ਸ਼ੰਕਰ, ਜੋ ਪਿਛਲੇ ਕੁਝ ਦਿਨਾਂ ਤੋਂ ਘਰ ਤੋਂ ਬਾਹਰ ਸੀ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਆਇਆ ਕਿਉਂਕਿ ਤਿੰਨ ਦਿਨਾਂ ਤੋਂ ਫੋਲ ਕਾਲ ਰਿਸੀਵ ਨਹੀਂ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸਾਰੇ ਦਰਵਾਜ਼ੇ ਅਤੇ ਤਾਕੀਆਂ ਬੰਦ ਹਨ।
ਇਸ ਤੋਂ ਬਾਅਦ ਸ਼ੰਕਰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਸ਼ਾਮ ਤਕਰੀਬਨ 7 ਵਜੇ ਪੁਲਿਸ ਨੇ ਦਰਵਾਜ਼ਾ ਤੋੜਿਆ ਤਾਂ ਚਾਰਾਂ ਨੂੰ ਆਪੋ-ਆਪਣੇ ਕਮਰਿਆਂ ਨੂੰ ਮ੍ਰਿਤ ਪਾਇਆ। ਸਾਰੇ ਛੱਤ 'ਤੇ ਲਟਕੇ ਹੋਏ ਸਨ। ਬਿਸਤਰ 'ਤੇ ਸਿਰਫ ਬੱਚਾ ਮਰਿਆ ਹੋਇਆ ਸੀ। ਜ਼ਿਆਦਾਤਰ ਸੜ ਚੁੱਕੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚੁਰੀ ਵਿਚ ਰਖਵਾਇਆ ਜਾ ਰਿਹਾ ਹੈ।
ਸ਼ੰਕਰ ਇਕ ਸਥਾਨਕ ਨਿਊਜ਼ ਪੇਪਰ ਦਾ ਸੰਪਾਰਕ ਹੈ। ਫਿਲਹਾਲ ਪੁਲਿਸ ਨੇ ਫਾਰੈਂਸਿਕ ਲੈਬ (Forensic Lab) ਦੇ ਅਧਿਕਾਰੀਆਂ ਨੇ ਨਮੂਨੇ ਲੈਣ ਲਈ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਅਜੇ ਤੱਕ ਪੁਲਿਸ ਨੂੰ ਕੋਈ ਡੈੱਥ ਨੋਟ ਨਹੀਂ ਮਿਲਿਆ ਹੈ।
ਫਿਲਹਾਲ ਪੁਲਿਸ ਗੁਆਂਢੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਘਰ ਵਿਚ ਕੁਲ 6 ਲੋਕ ਸਨ। ਇਨ੍ਹਾਂ ਵਿਚੋਂ ਪੰਜ ਦੀ ਮੌਤ ਹੋ ਗਈ ਹੈ ਅਤੇ ਹੁਣ ਸਿਰਫ ਤਿੰਨ ਸਾਲ ਦਾ ਬੱਚਾ ਹੀ ਜਿਉਂਦਾ ਹੈ। ਉਹ ਪੰਜ ਦਿਨਾਂ ਤੋਂ ਭੁੱਖਾ ਹੈ ਅਤੇ ਖਾਣਾ ਨਾ ਮਿਲਣ ਕਾਰਣ ਕਾਫੀ ਕਮਜ਼ੋਰ ਹੋ ਗਿਆ ਹੈ। ਇਸ ਬੱਚੇ ਦਾ ਇਲਾਜ ਸਥਾਨਕ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ-ਕਾਂਗਰਸ ਦਲ ਦੀ ਬੈਠਕ 'ਚ ਸ਼ਾਮਿਲ ਹੋਣਗੇ ਹਰੀਸ਼ ਚੌਧਰੀ, ਹੋ ਸਕਦਾ ਵੱਡਾ ਧਮਾਕਾ !