ETV Bharat / bharat

ਸ਼੍ਰੀਹਰਿਕੋਟਾ ਤੋਂ ਪੀਐੱਸਐੱਲਵੀ-ਸੀ 51 ਸਫਲਤਾਪੂਰਵਕ ਲਾਂਚ, ਇਸਰੋ ਨੇ ਰਚਿਆ ਇਤਿਹਾਸ - ਪੀਐੱਸਐੱਲਵੀ-ਸੀ 51 ਸਫਲਤਾਪੂਰਵਕ ਲਾਂਚ

ਇਸਰੋ ਨੇ ਆਂਧਰਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਪੀਐੱਸਐੱਲਵੀ-ਸੀ 51 ਨੂੰ ਲਾਂਚ ਕੀਤਾ। ਇਸ ਚ ਬ੍ਰਾਜ਼ੀਲ ਦੇ ਵੀ ਕਈ ਉਪਗ੍ਰਹਿਆਂ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਇਸਰੋ ਪ੍ਰਮੁੱਖ ਦੇ ਸਿਵਨ ਨੇ ਕਿਹਾ ਕਿ ਐੱਨਐੱਸਆਈਐੱਲ ਦਾ ਇਹ ਪਹਿਲਾ ਵਪਾਰਕ ਮਿਸ਼ਨ ਹੈ।

ਤਸਵੀਰ
ਤਸਵੀਰ
author img

By

Published : Feb 28, 2021, 12:49 PM IST

ਅਮਰਾਵਤੀ: ਆਂਧਰ ਪ੍ਰਦੇਸ਼ ਦੇ ਸ਼੍ਰੀ ਹਰਿਕੋਟ ਤੋਂ ਇਸਰੋ ਪੀਐੱਸਐੱਲਵੀ-ਸੀ 51 ਨੂੰ ਲਾਂਚ ਕਰ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਕਰੀਬ 25 ਘੰਟੇ ਪਹਿਲਾਂ ਇਸਦਾ ਕਾਉਂਟਡਾਉਨ ਸ਼ੁਰੂ ਕੀਤਾ ਸੀ। ਪੀਐੱਸਐੱਲਵੀ-ਸੀ 51 ਕਈ ਮਾਇਨਿਆਂ ’ਚ ਇਤਿਹਾਸਿਕ ਸ਼ੁਰੂਆਤ ਹੈ। ਇਸਦੇ ਸਫਲ ਲਾਂਚ ਤੋਂ ਬਾਅਦ ਇਸਰੋ ਮੁਖੀ ਸਿਵਨ ਨੇ ਕਿਹਾ ਹੈ ਕਿ ਬ੍ਰਾਜ਼ੀਲ ਦੇ ਦੁਆਰਾ ਡਿਜਾਇਨ ਅਤੇ ਇੰਟੀਗ੍ਰੇਟੇਡ ਪਹਿਲਾ ਉਪਗ੍ਰਹਿ ਦਾ ਸਫਲ ਸ਼ੁਰੂਆਤ ਕਰਨ ਤੇ ਇਸਰੋ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਬ੍ਰਾਜੀਲ ਦੀ ਟੀਮ ਨੂੰ ਮਿਸ਼ਨ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਪਗ੍ਰਹਿ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਉਨ੍ਹਾਂ ਨੇ ਉਪਗ੍ਰਹਿ ਦੇ ਭਵਿੱਖ ਨੂੰ ਲੈ ਕੇ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਬ੍ਰਾਜ਼ੀਲ ਇਸ ਉਪਗ੍ਰਹਿ ਤੇ ਕਰ ਰਿਹਾ ਸੀ ਲੰਬੇ ਸਮੇਂ ਤੋਂ ਕੰਮ

ਇਸ ਮੌਕੇ ਬ੍ਰਾਜ਼ੀਲ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਐੱਮਸੀ ਪੋਂਟੇਸ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਬ੍ਰਾਜ਼ੀਲ ਲੰਬੇ ਸਮੇਂ ਤੋਂ ਇਸ ਉਪਗ੍ਰਹਿ ਤੇ ਕੰਮ ਕਰ ਰਿਹਾ ਸੀ ਉਨ੍ਹਾਂ ਨੇ ਇਸਰੋ ਵਿਗਿਆਨੀਆਂ ਅਤੇ ਬ੍ਰਾਜ਼ੀਲ ਦੀ ਟੀਮ ਦੀ ਇਸ ਕੜੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾਦਿਨ ਬ੍ਰਾਜ਼ੀਲ ਦੀ ਉਪਗ੍ਰਹਿ ਇੰਡਸਟਰੀ ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਇਸਰੋ ਨਾਲ ਬ੍ਰਾਜ਼ੀਲ ਅੱਗੇ ਵੀ ਕੰਮ ਕਰਦਾ ਰਹੇਗਾ। ਸਾਬਕਾ ਪੁਲਾੜ ਯਾਤਰੀ ਰਹਿ ਚੁੱਕੇ ਪੋਂਟੇਸ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਅੱਜ ਜੋ ਵੀ ਕਰ ਰਹੇ ਹਨ ਇਸ ਕੜੀ ਚ ਅੱਜ ਦੀ ਸਫਲਤਾ ਦੋਹਾਂ ਦੇਸ਼ਾਂ ਦੀ ਸ਼ਾਂਝੇਦਾਰੀ ਨੂੰ ਹੋਰ ਵੀ ਮਜਬੂਤ ਕਰੇਗਾ। ਉਨ੍ਹਾਂ ਨੇ ਰਾਸ਼ਟਰਪਤੀ ਬੋਲਸੋਨਾਰੋ ਵੱਲੋਂ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਇਕੱਠੇ ਕੰਮ ਕਰੇਗਾ ਅਤੇ ਭਵਿੱਖ ਚ ਵੀ ਸਫਲਤਾ ਹਾਸਿਲ ਕਰਦੇ ਰਹਿਣਗੇ।

ਪੀਐੱਸਐੱਲਵੀ ਦਾ ਪੀਐੱਸਐੱਲਵੀ51 53ਵਾਂ ਮਿਸ਼ਨ

ਭਾਰਤੀ ਪੁਲਾੜ ਖੋਜ ਸੰਗਠਨ ਨੇ ਦੱਸਿਆ ਕਿ ਪੀਐੱਸਐਲਵੀ51 ਪੀਐੱਸਐੱਲਵੀ ਦਾ 53ਵਾਂ ਮਿਸ਼ਨਹੈ ਇਸ ਰਾਕੇਟ ਦੇ ਲਈ ਬ੍ਰਾਜ਼ੀਲ ਦੇ ਅਮੇਜੋਨੀਆ-1 ਉਪਗ੍ਰਹਿ ਦੇ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ’ਚ ਭੇਜੇ ਜਾਣਗੇ। ਪੀਐੱਸਐੱਲਵੀ ਪੋਲਰ ਸੈਟੇਲਾਈਟ ਲਾਂਚ ਵਿਹਿਕਲ) ਸੀ51/ ਅਮੇਜੋਨੀਆ-1 ਇਸਰੋ ਦੀ ਵਪਾਰਿਕ ਇਕਾਈ ਨਿਉਸਪੇਸ ਇੰਡਿਆ ਲਿਮਿਟੇਡ ਐੱਨਐੱਸਆਈਐੱਲ ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ। ਅਮੇਜੋਨੀਆ-1 ਦੇ ਬਾਰੇ ਬਿਆਨ ਚ ਦੱਸਿਆ ਗਿਆ ਹੈ ਕਿ ਉਪਗ੍ਰਹਿ ਅਮੇਜਨ ਖੇਤਰ ਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਬ੍ਰਾਜ਼ੀਲ ਦੇ ਖੇਤਰ ਚ ਉਪਯੋਗਕਰਤਾਵਾਂ ਨੂੰ ਖੇਤੀਬਾੜੀ ਦੇ ਵਿਸ਼ਲੇਸ਼ਣ ਲਈ ਰਿਮੋਟ ਸੈਂਸਿੰਗ ਡਾਟਾ ਨੂੰ ਮੁਹੱਈਆ ਕਰਵਾਏਗਾ। ਨਾਲ ਹੀ ਮੌਜੂਦਾ ਬੁਨੀਆਦੇ ਢਾਂਚੇ ਨੂੰ ਹੋਰ ਵੀ ਮਜ਼ਬੂਤ ਕਰੇਗਾ।

ਇਹ ਵੀ ਪੜੋ: ਮਨ ਕੀ ਬਾਤ ਦਾ 74ਵਾਂ ਸੰਸਕਰਣ, ਪੀਐਮ ਮੋਦੀ ਨੇ ਦੇਸ਼ ਵਾਸੀਆਂ ਨਾਲ ਸਾਂਝਾ ਕੀਤੇ ਵਿਚਾਰ

ਕਾਬਿਲੇਗੌਰ ਹੈ ਕਿ ਇਸਰੋ ਪ੍ਰਮੁੱਖ ਸਿਵਨ ਨੇ ਸ਼ਨੀਵਾਰ ਨੂੰ ਆਂਧਰਪ੍ਰਦੇਸ਼ ਦੇ ਸ਼੍ਰੀ ਕਾਲਹਸਤੀ ਮੰਦਿਰ ਚ ਪੂਜਾ ਕੀਤੀ ਸੀ ਦਰਸ਼ਨ ਤੋਂ ਬਾਅਦ ਮੰਦਿਰ ਵੱਲੋਂ ਉਨ੍ਹਾਂ ਨੇ ਪ੍ਰਸਾਦ ਨੂੰ ਭੇਂਟ ਕੀਤਾ ਭਗਵਾਨ ਸ਼ਿਵ ਦੇ ਦਰਸ਼ਨ ਤੋਂ ਬਾਅਦ ਇਸਰੋ ਚੇਅਰਮੈਨ ਨੇ ਕਿਹਾ ਕਿ ਉਹ 28 ਫਰਵਰੀ ਨੂੰ PSLV-C51 ਰਾਕੇਟ ਦੇ ਲਾਂਚ ਲਈ ਭਗਵਾਨ ਸ਼ਿਵ ਅਤੇ ਦੇਵੀ ਦਾ ਆਸ਼ੀਰਵਾਦ ਲੈਣ ਲਈ ਆਏ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.