ਚੰਡੀਗੜ੍ਹ ਡੈਸਕ : ਆਸਟ੍ਰੇਲੀਆ ਵਿੱਚ ਇੱਕ 21 ਸਾਲਾ ਦੀ ਭਾਰਤੀ ਵਿਦਿਆਰਥਣ ਦਾ 2021 ਵਿੱਚ ਕਤਲ ਕਰਨ ਦੀ ਖਬਰ ਆਈ ਸੀ। ਇਸ ਲੜਕੀ ਨੂੰ ਤਾਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਨੂੰ ਇਕ ਲੜਕੇ ਨੇ ਅਪਣੇ ਇਕ ਤਰਫਾ ਪਿਆਰ ਵਿੱਚ ਬਦਲਾ ਲੈਣ ਲਈ ਜਿਉਂਦੀ ਹੀ ਦੱਬ ਦਿੱਤਾ ਸੀ। ਇਸ ਮਾਮਲੇ ਵਿੱਚ ਹੋਰ ਵੀ ਕਈ ਖੁਲਾਸੇ ਹੋਏ ਹਨ।
ਮੁਲਜਮ ਕਰਾਉਣਾ ਚਾਹੁੰਦਾ ਸੀ ਵਿਆਹ : ਦਰਅਸਲ, ਜਸਮੀਨ ਕੌਰ ਨਾਂ ਦੀ ਇਸ ਕੁੜੀ ਨੂੰ ਉਸ ਦੇ ਹਮਉਮਰ ਕਰੀਬ 23 ਸਾਲ ਦੇ ਤਾਰਿਕਜੋਤ ਸਿੰਘ ਨੇ 2021 ਵਿੱਚ ਉੱਤਰੀ ਪਲਿਮਪਟਨ ਵਿੱਚ ਕਿਡਨੈਪ ਕੀਤਾ ਸੀ। ਇੱਥੇ ਉਹ ਕੰਮ ਕਰਦੀ ਸੀ। ਫਿਰ ਉਹ ਲੜਕੀ ਨੂੰ ਫਲਿੰਡਰਜ਼ ਰੇਂਜ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਵੇਲੇ ਖ਼ਬਰ ਆਈ ਸੀ ਕਿ ਉਸ ਨੇ ਉਸ ਲੜਕੀ ਦੀ ਹੱਤਿਆ ਕਰਨ ਵੇਲੇ ਉਸ ਨੂੰ ਜਿਊਂਦੀ ਹੀ ਦੱਬ ਦਿੱਤਾ ਸੀ। ਦੂਜੇ ਪਾਸੇ, ਇਸ ਲੜਕੀ ਦੀ ਪੀੜਤ ਮਾਂ ਨੇ ਕਿਹਾ ਕਿ ਤਾਰਿਕਜੋਤ ਨੇ ਇਸ ਸਾਲ ਫਰਵਰੀ ਮਹੀਨੇ ਵਿੱਚ ਆਪਣਾ ਕੀਤਾ ਹੋਇਆ ਕਾਰਾ ਮੰਨ ਲਿਆ ਸੀ। ਦਰਅਸਲ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
- Sankashti chaturthi 2023: ਇਸ ਨਾਮ ਨਾਲ ਜਾਣੀ ਜਾਂਦੀ ਹੈ ਸਾਵਣ ਮਹੀਨੇ ਦੀ ਸੰਕਸ਼ਟੀ ਚਤੁਰਥੀ, ਇਨ੍ਹਾਂ ਮੰਤਰਾਂ ਨਾਲ ਕਰੋ ਪੂਜਾ
- Masik Durgashtami: ਮਾਸਿਕ ਦੁਰਗਾਸ਼ਟਮੀ ਦਾ ਵੀ ਹੈ ਵਿਸ਼ੇਸ਼ ਮਹੱਤਵ, ਇਸ ਤਰ੍ਹਾਂ ਕਰੋ ਦੇਵੀ ਦੀ ਪੂਜਾ
- Anvadhan and Ishti: ਕੀ ਹੈ ਅਨਵਧਾਨ ਅਤੇ ਇਸ਼ਟੀ, ਕਿਉਂ ਕੀਤਾ ਜਾਂਦਾ ਹੈ ਇਸਨੂੰ ਆਯੋਜਿਤ
ਇਕ ਮੀਡੀਆ ਰਿਪੋਰਟ ਅਨੁਸਾਰ ਦੱਖਣੀ ਆਸਟ੍ਰੇਲੀਆਈ ਦੀ ਸੁਪਰੀਮ ਕੋਰਟ ਨੇ ਸਜ਼ਾ ਸੁਣਾਉਂਦੇ ਹੋਏ ਇਹ ਕਿਹਾ ਸੀ ਕਿ ਜੈਸਮੀਨ ਨੂੰ 5 ਮਾਰਚ, 2021 ਨੂੰ ਕਿਡਨੈਪ ਕੀਤਾ ਗਿਆ ਅਤੇ ਉਸ ਨੂੰ ਤਸੀਹੇ ਸਹਿਣ ਲਈ ਮਜਬੂਰ ਕੀਤਾ ਗਿਆ ਹੈ। ਲੜਕੀ ਨੂੰ ਅਗਵਾ ਕਰਨ ਤੋਂ ਬਾਅਦ, ਟੇਪ ਅਤੇ ਤਾਰਾਂ ਨਾਲ ਨੂੜ ਕੇ ਪੂਰੀ ਹੋਸ਼ ਵਿੱਚ ਜਿਉਂਦੀ ਹੀ ਦਫਨ ਕਰ ਦਿੱਤਾ ਗਿਆ। ਹਾਲਾਂਕਿ ਲੜਕੀ ਦੀ ਗਰਦਨ ਉੱਤੇ ਉੱਪਰ ਕੱਟ ਦੇ ਨਿਸ਼ਾਨ ਵੀ ਸਨ, ਪਰ ਇਹ ਉਸ ਦੀ ਮੌਤ ਦਾ ਕਾਰਨ ਨਹੀਂ ਬਣੇ। ਦੂਜੇ ਪਾਸੇ, ਪੋਸਟਮਾਰਟਮ ਰਿਪੋਰਟ ਨੇ ਖੁਲਾਸਾ ਕੀਤਾ ਕਿ ਜੈਸਮੀਨ ਦੀ ਮੌਤ 6 ਮਾਰਚ, 2021 ਨੂੰ ਹੋਈ ਸੀ। ਮੁਲਜਮ ਤਾਰਿਕਜੋਤ ਨੇ ਇੱਕ ਹਾਰਡਵੇਅਰ ਸਟੋਰ ਤੋਂ ਦਸਤਾਨੇ, ਤਾਰਾਂ ਅਤੇ ਇੱਕ ਬੇਲਚਾ ਖਰੀਦਿਆ, ਜੋ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ। ਤਾਰਿਕਜੋਤ ਨੇ ਅਦਾਲਤ ਵਿੱਚ ਆਪਣਾ ਪੱਖ ਵੀ ਰੱਖਿਆ, ਪਰ ਅਗਲੇ ਮਹੀਨੇ ਗੈਰ-ਪੈਰੋਲ ਦੀ ਮਿਆਦ ਦੇ ਨਾਲ ਲਾਜ਼ਮੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਹ ਵੀ ਯਾਦ ਰਹੇ ਕਿ ਦੱਖਣੀ ਆਸਟ੍ਰੇਲੀਆ ਵਿੱਚ ਕਤਲ ਲਈ ਲਾਜ਼ਮੀ ਘੱਟੋ-ਘੱਟ 20 ਸਾਲ ਦੀ ਗੈਰ-ਪੈਰੋਲ ਮਿਆਦ ਹੁੰਦੀ ਹੈ।