ਹੈਦਰਾਬਾਦ: ਤੇਲੰਗਾਨਾ ਵਿੱਚ ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀਐੱਚਐਮਸੀ) ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਚੋਣਾਂ ਦੇ ਵਿੱਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਵਾਂਗ ਮੁਹਿੰਮ ਚੱਲੀ ਅਤੇ ਰਾਸ਼ਟਰੀ ਪੱਧਰ ਦੇ ਕਈ ਆਗੂ ਮੈਦਾਨ ਵਿੱਚ ਵਿਖਾਈ ਦਿੱਤੇ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ ਛੇ ਵਜੇ ਤੱਕ ਚੱਲੇਗੀ। ਇਨ੍ਹਾਂ ਚੋਣਾਂ ਵਿੱਚ 150 ਸੀਟਾਂ ਲਈ 1,112 ਉਮੀਦਵਾਰ ਮੈਦਾਨ ਵਿੱਚ ਹਨ। ਵੋਟਾਂ ਦੀ ਗਿਣਤੀ 4 ਦਸੰਬਰ ਨੂੰ ਹੋਵੇਗੀ।
74,44,260 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਣਗੇ
ਅਧਿਕਾਰਤ ਅੰਕੜਿਆਂ ਅਨੁਸਾਰ 74,44,260 ਵੋਟਰ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇ 150 ਵਾਰਡਾਂ ਦੀ ਚੋਣ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਣਗੇ।
ਸੁਰੱਖਿਆ ਦੇ ਸਖ਼ਤ ਪ੍ਰਬੰਧ
ਤੇਲੰਗਾਨਾ ਰਾਜ ਚੋਣ ਕਮਿਸ਼ਨ (ਐਸਈਸੀ) ਨੇ ਚੋਣ ਪ੍ਰਕਿਰਿਆ ਲਈ ਵਿਆਪਕ ਤਿਆਰੀ ਕਰ ਲਈ ਹੈ, ਜਿਸ ਵਿੱਚ 48,000 ਚੋਣ ਅਮਲੇ ਅਤੇ 52,500 ਪੁਲਿਸ ਮੁਲਾਜ਼ਮ ਤਾਇਨਾਤ ਹਨ।