ਹੈਦਰਾਬਾਦ: ਮੁੱਖ ਮੰਤਰੀ ਭਗਵੰਤ ਮਾਨ ਦੇ ਹੈਦਰਾਬਾਦ ਦੌਰੇ ਤੋਂ ਬਾਅਦ ਅੱਜ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤੇਲੰਗਾਨਾ ਵਿਧਾਨ ਸਭਾ (Kulthar Singh Sandhavan visited the Telangana) ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹੈਦਰਾਬਾਦ ਪਹੁੰਚਣ ਉੱਤੇ ਕੌਂਸਲ ਦੇ ਚੇਅਰਮੈਨ ਗੁੱਟਾ ਸੁਖੇਂਦਰ ਰੈਡੀ ਅਤੇ ਸਪੀਕਰ ਪੋਚਾਰਮ ਸ੍ਰੀ ਨਿਵਾਸ ਰੈਡੀ ਨੇ ਪੰਜਾਬ ਵਿਧਾਨ ਸਭਾ ਟੀਮ ਦਾ ਭਰਵਾ ਸਵਾਗਤ ਕੀਤਾ।
ਕੁਲਤਾਰ ਸਿੰਘ ਸੰਧਵਾਂ ਨੇ ਤੇਲੰਗਾਨਾ ਦੀ ਪ੍ਰਸ਼ੰਸਾ ਕੀਤੀ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਾਬਾਤ ਕਰਦਿਆ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਤੇਲੰਗਾਨਾ ਨਵਾਂ ਸੂਬਾ ਹੋਣ ਦੇ ਬਾਵਜੂਦ ਚਮਤਕਾਰ ਕਰ ਰਿਹਾ ਹੈ ਅਤੇ ਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਇਸ ਦੌਰਾਨ ਹੀ ਤੇਲੰਗਾਨਾ ਵਿਧਾਨ ਸਭਾ ਦੇ ਸਪੀਕਰ ਪੋਚਾਰਮ ਸ੍ਰੀ ਨਿਵਾਸ ਰੈਡੀ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤੇਲੰਗਾਨਾ ਰਾਜ ਵਿਧਾਨ ਸਭਾ ਦੇ ਪ੍ਰਸ਼ਾਸਨ ਅਤੇ ਕੰਮਕਾਜ ਦੀ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਤੇਲੰਗਾਨਾ ਵਿਧਾਨ ਸਭਾ ਦਾ ਪ੍ਰਬੰਧ ਸ਼ਾਨਦਾਰ ਹੈ ਅਤੇ ਜਨਤਕ ਮੁੱਦਿਆਂ 'ਤੇ ਸਾਰਥਕ ਚਰਚਾ ਹੁੰਦੀ ਹੈ।
ਦੋਵਾਂ ਰਾਜਾਂ ਵਿਚਕਾਰ ਮੀਟਿੰਗ ਹੋਈ:- ਇਸ ਮੀਟਿੰਗ ਦੌਰਾਨ ਹੀ ਦੋਵੇਂ ਰਾਜਾਂ ਦੇ ਚੇਅਰਪਰਸਨਾਂ ਨੇ ਵਿਧਾਨ ਸਭਾ ਸੈਸ਼ਨ ਚਲਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਚੇਅਰਮੈਨ ਗੁੱਟਾ ਅਤੇ ਸਪੀਕਰ ਪੋਚਾਰਮ ਸ੍ਰੀ ਨਿਵਾਸ ਰੈਡੀ ਨੇ ਪੰਜਾਬ ਵਿਧਾਨ ਸਭਾ ਟੀਮ ਨੂੰ ਤੇਲੰਗਾਨਾ ਰਾਜ ਸਰਕਾਰ ਵੱਲੋਂ ਚਲਾਈਆਂ ਵਿਕਾਸ ਅਤੇ ਭਲਾਈ ਸਕੀਮਾਂ ਬਾਰੇ ਵੀ ਦੱਸਿਆ।
ਇਹ ਵੀ ਪੜੋ:- ਕਿਰਾਏਦਾਰਾਂ ਤੋਂ ਬਿਜਲੀ ਬਿੱਲ ਵਸੂਲਣ ਵਾਲੇ ਮਕਾਨ ਮਾਲਕਾਂ 'ਤੇ ਹੋਵੇਗੀ ਕਾਰਵਾਈ, ਐਕਸ਼ਨ ’ਚ ਸਰਕਾਰ