ETV Bharat / bharat

ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ ! ਕੀ ਕਾਂਗਰਸ ’ਚ ਸ਼ਾਮਲ ਹੋਣਗੇ ਸੋਨੂੰ ਸੂਦ ?

author img

By

Published : Nov 14, 2021, 8:57 AM IST

Updated : Nov 14, 2021, 9:25 AM IST

12 ਨਵੰਬਰ ਨੂੰ ਸੋਨੂੰ ਸੂਦ (Sonu Sood) ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕੀਤੀ ਸੀ, ਹਾਲਾਂਕਿ ਅਧਿਕਾਰਿਤ ਤੌਰ ’ਤੇ ਮੁਲਾਕਾਤ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੋਨੂੰ ਸੂਦ (Sonu Sood) ਅੱਜ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ਵਿੱਚ ਕੋਈ ਵੱਡਾ ਧਮਾਕਾ ਹੋਣ ਦੇ ਅਸਾਰ ਹੈ।

ਕੀ ਕਾਂਗਰਸ ’ਚ ਸ਼ਾਮਲ ਹੋਣਗੇ ਸੋਨੂੰ ਸੂਦ
ਕੀ ਕਾਂਗਰਸ ’ਚ ਸ਼ਾਮਲ ਹੋਣਗੇ ਸੋਨੂੰ ਸੂਦ

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ ਤੇ ਪੰਜਾਬ ਦੀ ਸਿਆਸਤ ਦਿਨ-ਬ-ਦਿਨ ਗਰਮਾਉਂਦੀ ਹੀ ਜਾ ਰਹੀ ਹੈ, ਹਰ ਪਾਰਟੀ ਵੱਲੋਂ ਸੱਤਾ ਹਾਸਿਲ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਪੰਜਾਬ ਦੀ ਸਿਆਸਤ 'ਚ ਆਉਣ ਵਾਲੇ ਸਮੇਂ ਦੌਰਾਨ ਵੱਡੇ ਧਮਾਕੇ ਦੇ ਆਸਾਰ ਨਜ਼ਰ ਆ ਰਹੇ ਹਨ। ਕਿਆਸਰਾਈਆ ਲਗਾਈਆਂ ਜਾ ਰਹੀਆਂ ਹਨ ਕਿ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ (Sonu Sood) ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ।

ਦਰਅਸਲ 12 ਨਵੰਬਰ ਨੂੰ ਸੋਨੂੰ ਸੂਦ (Sonu Sood) ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕੀਤੀ ਸੀ, ਹਾਲਾਂਕਿ ਅਧਿਕਾਰਿਤ ਤੌਰ ’ਤੇ ਮੁਲਾਕਾਤ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹੁਣ ਸੋਨੂੰ ਸੂਦ (Sonu Sood) ਅੱਜ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ਵਿੱਚ ਕੋਈ ਵੱਡਾ ਧਮਾਕਾ ਹੋਣ ਦਾ ਅਸਾਰ ਹੈ।

ਇਹ ਵੀ ਪੜੋ: ਸੋਨੂੰ ਸੂਦ ਵੱਲੋਂ CM ਚੰਨੀ ਨਾਲ ਮੁਲਾਕਾਤ

ਬੀਤੇ ਦਿਨ ਸੋਨੂੰ ਸੂਦ ਦੇ ਘਰ ਰਹੀ ਹਲਚਲ

ਬੀਤੇ ਦਿਨ ਮੋਗੇ ਵਿਖੇ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ (Sonu Sood) ਦੇ ਘਰ ਕਾਫ਼ੀ ਹਲਚਲ ਰਹੀ, ਖ਼ਬਰਾਂ ਹਨ ਕਿ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ (Sonu Sood) ਨਾਲ ਬੀਤੇ ਦਿਨ ਕਾਫ਼ੀ ਲੋਕਾਂ ਨੇ ਮੁਲਾਕਾਤ ਕੀਤੀ, ਇਥੋਂ ਤਕ ਕਿ ਖ਼ਬਰਾਂ ਇਹ ਵੀ ਰਹੀਆਂ ਸਨ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ (Sonu Sood) ਨਾਲ ਮੁਲਾਕਾਤ ਕਰ ਸਕਦੇ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਮੁਲਾਕਾਤ

ਦੱਸ ਦਈਏ ਕਿ 12 ਨਵੰਬਰ ਨੂੰ ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ (SONU SOOD) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 35 ਵਿੱਚ ਨਿੱਜੀ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਜੋ ਜਾਣਕਾਰੀ ਨਿੱਕਲ ਕੇ ਸਾਹਮਣੇ ਆਈ ਹੈ ਉਸ ਅਨੁਸਾਰ ਇਸ ਮੁਲਾਕਾਤ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ।

ਫਿਲਹਾਲ ਅਧਿਕਾਰਿਤ ਤੌਰ ’ਤੇ ਸੋਨੂੰ ਸੂਦ (SONU SOOD) ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਵੱਲੋਂ ਮੁਲਾਕਾਤ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਜਿਕਰਯੋਗ ਹੈ ਕਿ ਸੋਨੂੰ ਸੂਦ (SONU SOOD) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸੋਨੂੰ ਸੂਦ (SONU SOOD) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਵੀ ਮੁਲਾਕਾਤ ਕੀਤੀ ਸੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਉਨ੍ਹਾਂ ਨੂੰ ਸਰਕਾਰੀ ਸਕੂਲ ਦੇ ਮੈਂਟਰਸ਼ਿੱਪ ਪ੍ਰੋਗਰਾਮ ਦਾ ਬ੍ਰਾਂਡ ਐਂਬਸਡਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਸੋਨੀਆ ਮਾਨ ਦਾ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਪ੍ਰੋਗਰਾਮ ਮੁਲਤਵੀ !

Last Updated : Nov 14, 2021, 9:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.