ETV Bharat / bharat

ਚਾਹ-ਪਕੌੜੇ ਵੇਚਣ ਵਾਲੇ ਦਾ ਪੁੱਤਰ ਬਣਿਆ IPS, ਪੜ੍ਹੋ ਸੰਘਰਸ਼ ਦੀ ਕਹਾਣੀ.. - ਅਲਤਾਫ ਸ਼ੇਖ

ਮਹਾਰਾਸ਼ਟਰ ਦੇ ਇੱਕ ਸਕੂਲ ਵਿੱਚ ਚਾਹ-ਪਕੌੜੇ ਵੇਚਣ ਵਾਲੇ ਦੇ ਪੁੱਤਰ ਨੇ ਯੂਪੀਐਸਸੀ ਦੀ ਪ੍ਰੀਖਿਆ (UPSC Examination) ਪਾਸ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸਫਲਤਾ ਦੇ ਇਸ ਮੁਕਾਮ ਤੇ ਪਹੁੰਚਣ ਲਈ ਉਸਦੀ ਯਾਤਰਾ ਆਸਾਨ ਨਹੀਂ ਸੀ, ਪਰ ਉਸਨੇ ਸਖਤ ਮਿਹਨਤ ਅਤੇ ਲਗਨ ਨਾਲ ਅਧਿਐਨ ਕਰਕੇ ਇਸਨੂੰ ਪੂਰਾ ਕੀਤਾ।

ਚਾਹ-ਪਕੌੜੇ ਵੇਚਣ ਵਾਲੇ ਦਾ ਪੁੱਤਰ ਬਣਿਆ IPS
ਚਾਹ-ਪਕੌੜੇ ਵੇਚਣ ਵਾਲੇ ਦਾ ਪੁੱਤਰ ਬਣਿਚਾਹ-ਪਕੌੜੇ ਵੇਚਣ ਵਾਲੇ ਦਾ ਪੁੱਤਰ ਬਣਿਆ IPSਆ IPS
author img

By

Published : Sep 25, 2021, 7:21 PM IST

ਬਾਰਾਮਤੀ : ਕਿਹਾ ਜਾਂਦਾ ਹੈ ਕਿ ਸਫਲਤਾ ਦੀ ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਉੱਡਾਨ ਹੁੰਦੀ ਹੈ। ਮਹਾਰਾਸ਼ਟਰ ਦੇ ਅਲਤਾਫ ਸ਼ੇਖ ਦੀ ਵੀ ਅਜਿਹੀ ਹੀ ਕਹਾਣੀ ਹੈ ਜਿਸ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਆਈਪੀਐਸ ਬਣ ਗਿਆ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਸ਼ੁੱਕਰਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ 2020 (CIVIL SERVICES EXAMINATION 2020) ਦਾ ਅੰਤਮ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਕੁੱਲ 761 ਉਮੀਦਵਾਰਾਂ ਨੇ ਪ੍ਰੀਖਿਆ ਵਿੱਚ ਯੋਗਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਵਿੱਚੋਂ 545 ਪੁਰਸ਼ ਅਤੇ 216 ਔਰਤਾਂ ਹਨ। ਸ਼ੁਭਮ ਕੁਮਾਰ ਨੇ ਸਿਵਲ ਸੇਵਾਵਾਂ ਪ੍ਰੀਖਿਆ 2020 ਵਿੱਚ ਟਾਪ ਕੀਤਾ ਹੈ। ਜਦਕਿ ਜਾਗ੍ਰਿਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਬਾਰਾਮਤੀ, ਮਹਾਰਾਸ਼ਟਰ ਦਾ ਅਲਤਾਫ ਸ਼ੇਖ ਵੀ ਪ੍ਰੀਖਿਆ ਪਾਸ ਕਰਨ ਵਾਲਿਆਂ ਵਿੱਚ ਸ਼ਾਮਲ ਹੈ। ਇੱਕ ਸਾਧਾਰਨ ਘਰ ਵਿੱਚ ਜਨਮੇ ਅਲਤਾਫ ਸ਼ੇਖ (Altaf Sheikh) ਦਾ ਸਫ਼ਰ ਕਾਫ਼ੀ ਸੰਘਰਸ਼ਪੂਰਨ ਰਿਹਾ ਹੈ। ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ, ਪਿਤਾ ਸਕੂਲਾਂ ਵਿੱਚ ਚਾਹ ਅਤੇ ਪਕੌੜੇ ਵੇਚ ਕੇ ਪਰਿਵਾਰ ਚਲਾਉਂਦੇ ਸਨ।

ਫੂਡ ਟੈਕਨਾਲੌਜੀ ਵਿੱਚ ਬੀ.ਏ

ਮਹਿੰਗੇ ਸਕੂਲ ਵਿੱਚ ਪੜ੍ਹਨ ਲਈ ਫੀਸਾਂ ਦੇ ਪੈਸੇ ਨਹੀਂ ਸਨ, ਇਸੇ ਕਰਕੇ ਉਸਨੇ ਇਸਲਾਮਪੁਰ ਦੇ ਨਵੋਦਿਆ ਵਿਦਿਆਲਿਆ ਵਿੱਚ ਪੜ੍ਹਾਈ ਕੀਤੀ। ਅਲਤਾਫ ਪੜ੍ਹਾਈ ਅਤੇ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਪਿਤਾ ਨਾਲ ਚਾਹ ਅਤੇ ਪਕੌੜੇ ਵੇਚਦਾ ਸੀ। ਕਿਸੇ ਤਰ੍ਹਾਂ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ, ਉਸਨੇ ਫੂਡ ਟੈਕਨਾਲੌਜੀ ਵਿੱਚ ਬੀਏ ਕੀਤੀ।

ਇਹ ਵੀ ਪੜ੍ਹੋ:ਵੈਨ ਡਰਾਈਵਰ ਸਮੇਤ 6 REET ਪ੍ਰੀਖਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ

ਉਸਨੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ। ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ। ਇਸ ਸਮੇਂ, ਉਹ ਉਸਮਾਨਾਬਾਦ ਵਿੱਚ ਇੱਕ ਖੁਫੀਆ ਅਧਿਕਾਰੀ ਵਜੋਂ ਸੇਵਾ ਨਿਭਾ ਰਿਹਾ ਹੈ। ਪਰ ਆਈਪੀਐਸ ਬਣ ਕੇ, ਉਸਨੇ ਆਪਣੇ ਸੰਘਰਸ਼ ਦੇ ਦਿਨ ਜਿੱਤੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.