ETV Bharat / bharat

ਟਿਕਰੀ ਬਾਰਡਰ 'ਤੇ ਰੇਪ ਮਾਮਲੇ ਦੀ ਸੰਯੁਕਤ ਕਿਸਾਨ ਮੋਰਚਾ ਕਰੇਗਾ ਜਾਂਚ - ਮਹਿਲਾ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ

ਸੰਯੁਕਤ ਕਿਸਾਨ ਮੋਰਚਾ ਟੀਕਰੀ ਬਾਰਡਰ ਪ੍ਰਦਰਸ਼ਨ ਸਥਾਨ 'ਤੇ ਇੱਕ ਮਹਿਲਾ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰੇਗਾ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਇਸ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਇੱਕ ਨਿਊਜ਼ ਰਿਪੋਰਟ ਦੇ ਹਵਾਲੇ ਤੋਂ ਟਵੀਟ ਕਰ ਕਿਹਾ ਕਿ ਉਹ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਣਗੇ।

ਟਿਕਰੀ ਬਾਰਡਰ ਜਿਨਸੀ ਸ਼ੋਸ਼ਣ ਮਾਮਲਾ
ਟਿਕਰੀ ਬਾਰਡਰ ਜਿਨਸੀ ਸ਼ੋਸ਼ਣ ਮਾਮਲਾ
author img

By

Published : May 11, 2021, 5:02 PM IST

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਇਸ ਦੋਸ਼ ਦੀ ਪੜਤਾਲ ਕਰੇਗਨਗੇ ਕਿ ਕੁਝ ਨੇਤਾ ਟਿਕਰੀ ਬਾਰਡਰ ਦੀ ਪ੍ਰਦਰਸ਼ਨ ਸਥਾਨ ‘ਤੇ ਇੱਕ ਮਹਿਲਾ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਦੀ ਖ਼ਬਰ ਤੋਂ ਜਾਣੂ ਸਨ। ਜਿਸ ਦੀ ਕਿ ਬਾਅਦ ਵਿੱਚ ਹਰਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।

ਯੋਗੇਂਦਰ ਯਾਦਵ ਨੂੰ ਮਹਿਲਾ ਕਮਿਸ਼ਨ ਤੋਂ ਨੋਟਿਸ
ਯੋਗੇਂਦਰ ਯਾਦਵ ਨੂੰ ਮਹਿਲਾ ਕਮਿਸ਼ਨ ਤੋਂ ਨੋਟਿਸ

ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਟਵੀਟ ਕਰ ਕਿਹਾ,ਹੈ ਕਿ ਉਹ ਇਸ ਗੱਲ ਤੋਂ ਬੇਹਦ ਹੈਰਾਨ ਹਨ, ਕਿ ਯੋਗੇਂਦਰ ਯਾਦਵ ਨੂੰ ਜੇਕਰ ਇਸ ਘਟਨਾ ਬਾਰੇ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਣਗੇ।

ਰੇਖਾ ਸ਼ਰਮਾ ਨੇ ਹਰਿਆਣਾ ਸਰਕਾਰ ਵਿੱਚ ਮੰਤਰੀ ਅਨਿਲ ਵਿਜ ਨੂੰ ਟੈਗ ਕਰਦਿਆਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਸਬੰਧੀ ਯੋਗੇਂਦਰ ਯਾਦਵ ਕੋਲੋਂ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ।

ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਅਸੀਂ ਟੈਲੀਵਿਜ਼ਨ‘ ਤੇ ਖ਼ਬਰਾਂ ਵੇਖੀਆਂ ਹਨ ਕਿ ਕੁੱਝ ਕਿਸਾਨ ਨੇਤਾਵਾਂ ਨੂੰ ਟਿੱਕਰੀ ਬਾਰਡ ‘ਤੇ ਹੋਏ ਸ਼ੋਸ਼ਣ ਬਾਰੇ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਕੋਈ ਕਦਮ ਨਹੀਂ ਚੁੱਕਿਆ। ਅਸੀਂ ਇਸ ਵੇਲੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਂਗੇ ਤੇ ਸਖ਼ਤ ਕਾਰਵਾਈ ਕਰਾਂਗੇ।

ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਖਬਰਾਂ ਨੂੰ ਲੈ ਕੇ ਐਤਵਾਰ ਨੂੰ ਕਿਹਾ ਸੀ ਕਿ ਉਹ ਮਹਿਲਾਵਾਂ ਦੇ ਖਿਲਾਫ ਹਿੰਸਾ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ, ਜਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਮਹਿਲਾ ਵਰਕਰ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

ਯਾਦਵ ਨੇ ਕਿਹਾ ਕਿ ਕਿਸਾਨ ਦੇ ਸੰਗਠਨ ਨੂੰ ਕਥਿਤ ਤੌਰ 'ਤੇ ਸ਼ੋਸ਼ਣ ਸਬੰਧੀ ਉਦੋਂ ਪਤਾ ਲੱਗਾ ਜਦ ਪੀੜਤਾ ਦੇ ਪਿਤਾ, ਜੋ ਪ੍ਰੈਸ ਕਾਨਫਰੰਸ 'ਚ ਮੌਜੂਦ ਸਨ, 2 ਮਈ ਨੂੰ ਉਨ੍ਹਾਂ ਨੂੰ ਮਿਲਣ ਪਹੁੰਚੇ।

ਉਨ੍ਹਾਂ ਨੇ ਕਿਹਾ," ਪਿਤਾ ਆਪਣੀ ਧੀ ਨੂੰ ਮਿਲਣ ਲਈ 29 ਅਪ੍ਰੈਲ ਨੂੰ ਦਿੱਲੀ ਪੁਜੇ ਤੇ ਉਸ ਸਮੇਂ ਪੀੜਤਾ ਦੀ ਹਾਲਤ ਗੰਭੀਰ ਸੀ। ਉਸ ਨੇ ਮੌਤ ਤੋਂ ਪਹਿਲਾ ਇਸ ਬਾਰੇ ਦੱਸਿਆ ਸੀ। 30 ਅਪ੍ਰੈਲ ਨੂੰ ਮਹਿਲਾ ਦੀ ਕੋਰੋਨਾ ਕਾਰਨ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸਾਹਮਣੇ ਆਏ ਸਨਸਨੀਖੇਜ਼ ਮਾਮਲੇ ਦੌਰਾਨ ਇਹ ਖੁਲਾਸਾ ਹੋਇਆ ਸੀ, ਕਿ ਪੱਛਮੀ ਬੰਗਾਲ ਦੀ ਮਹਿਲਾ ਦਾ ਦਿੱਲੀ-ਹਰਿਆਣਾ ਸਰਹੱਦ (ਟਿਕਰੀ ਬਾਰਡਰ) 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਮਹਿਲਾ ਦੇ ਪਿਤਾ ਦੀ ਸ਼ਿਕਾਇਤ 'ਤੇ, ਹਰਿਆਣਾ ਦੀ ਬਹਾਦੁਰਗੜ ਪੁਲਿਸ ਨੇ ਅੰਦੋਲਨ ਕਰ ਰਹੇ ਕਈ ਦੋਸ਼ੀ ਕਿਸਾਨਾਂ ਖਿਲਾਫ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਪੀੜਤ ਮਹਿਲਾ ਪੱਛਮੀ ਬੰਗਾਲ ਦੀ ਇੱਕ 26 ਸਾਲਾ ਮਹਿਲਾ ਕਾਰਕੁਨ ਸੀ, ਜਿਸ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.