ਨਵੀਂ ਦਿੱਲੀ: ਕਿਸਾਨ ਮੋਰਚੇ ਦੀ ਮੀਟਿੰਗ(Kisan Morcha meeting) ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੱਜ ਕਿਸਾਨ ਨੇਤਾ ਯੁੱਧਵੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਅਤੇ ਸਰਕਾਰ 'ਚ ਸਹਿਮਤੀ ਬਣ ਗਈ ਹੈ। ਉਹਨਾਂ ਕਿਹਾ ਕੱਲ੍ਹ 12 ਵਜੇ ਦੁਬਾਰਾ ਮੀਟਿੰਗ ਕਿਸਤੀ ਜਾਏਗੀ। ਉਹਨਾਂ ਇਹ ਵੀ ਸਾਫ ਕੀਤਾ ਕਿ ਕਿਸਾਨਾਂ ਦੀ ਮੀਟਿੰਗ 'ਚ ਇਕ ਵਾਰ ਜੋ ਗੱਲਬਾਤ ਹੋ ਜਾਂਦੀ ਹੈ, ਉਹ ਪੱਥਰ ਤੇ ਲਕੀਰ ਹੁੰਦੀ ਹੈ।
ਯੁੱਧਵੀਰ ਨੇ ਕਿਹਾ ਕਿ ਡ੍ਰਾਫ਼੍ਟ ਇਕ ਬਿਨਾ ਸਾਈਨ ਕੀਤਾ ਪੇਪਰ ਹੈ, ਅਜੇ ਉਸ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਜਦ ਤੱਕ ਸਾਈਨ ਕੀਤਾ ਡ੍ਰਾਫਟ ਨਹੀਂ ਆਉਂਦਾ, ਤਾਂ ਉਦੋਂ ਤੱਕ ਕੁਝ ਹੋਰ ਨਹੀਂ ਕਿਹਾ ਜਾ ਸਕਦਾ। ਯਾਨੀ ਕਿ ਸਾਫ ਮਤਲਬ ਕੱਢਿਆ ਜਾ ਸਕਦਾ ਹੈ ਕਿ ਅੰਦੋਲਨ ਖ਼ਤਮ ਹੋਣ ਦੀ ਕੰਗਾਰ 'ਤੇ ਹੈ।
ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਰਾਕੇਸ਼ ਟਿਕੈਤ ਨੇ ਇਸ ਬਾਬਤ ਇਸ਼ਾਰਾ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਸੰਮਾਨ ਨਾਲ ਸਮਾਧਾਨ ਹੋਵੇ। ਕੁਲ ਮਿਲਾ ਕੇ ਕੱਲ੍ਹ 12 ਵਜੇ ਸਾਫ਼ ਹੋ ਜਾਵੇਗਾ, ਕਿ ਕਿਸਾਨ ਅੰਦੋਲਨ ਦਾ ਅਗਲਾ ਰੁੱਖ ਕੀ ਹੋਵੇਗਾ।
ਜ਼ਿਕਰਯੋਗ ਹੈ ਕਿ ਯੂਨਾਈਟਿਡ ਕਿਸਾਨ ਮੋਰਚਾ ਦੀ ਕੱਲ੍ਹ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਅਤੇ ਕਿਸਾਨ ਮੋਰਚਾ ਦੇ ਮੈਂਬਰਾਂ ਦਰਮਿਆਨ ਗੱਲਬਾਤ ਹੋਈ।
ਐਸਕੇਐਮ ਦੀ 5 ਮੈਂਬਰੀ ਕਮੇਟੀ ਦੇ ਮੈਂਬਰ ਅਸ਼ੋਕ ਧਾਵਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਅਤੇ ਲਿਖਤੀ ਰੂਪ ਵਿੱਚ ਕੁਝ ਦੇ ਰਹੀ ਹੈ। ਪਰ ਪ੍ਰਸਤਾਵ ਵਿਚ ਕੁਝ ਖਾਮੀਆਂ ਸਨ, ਇਸ ਲਈ ਬੀਤੀ ਰਾਤ, ਅਸੀਂ ਇਸ ਨੂੰ ਕੁਝ ਸੋਧਾਂ ਨਾਲ ਵਾਪਸ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ।
ਅਸ਼ੋਕ ਧਵਲੇ ਨੇ ਕਿਹਾ ਕਿ ਕਿਸਾਨ ਯੂਨੀਅਨ ਦੇ ਮੈਂਬਰਾਂ ਦੀ ਇੱਕ ਐਮਐਸਪੀ ਕੇਂਦਰਿਤ ਕਮੇਟੀ(Ashok Dhawale said that an MSP centric committee of Kisan Union members) ਬਣਾਉਣ ਦੀ ਲੋੜ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਅੰਦੋਲਨ ਖਤਮ ਕਰਕੇ ਸਾਡੇ ਖਿਲਾਫ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣਗੇ, ਜੋ ਕਿ ਗਲਤ ਹੈ। ਸਾਨੂੰ ਇੱਥੇ ਠੰਡ ਵਿੱਚ ਬੈਠਣਾ ਪਸੰਦ ਨਹੀਂ ਹੈ।
ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਖ਼ਤਮ ਨਹੀਂ Suspend ਹੋਵੇਗਾ: ਚੜੂਨੀ