ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ ਬੁੱਧਵਾਰ ਨੂੰ ਇੱਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀਆਂ ਚਾਰ ਭੈਣਾਂ ਹਨ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੁਲਜ਼ਮਾਂ ਨੇ ਧਮਕੀ ਦੇ ਕੇ ਕਿਹਾ ਸੀ ਕਿ ਤੇਰਾ ਰੱਖੜੀ ਦਾ ਦਿਨ ਖਰਾਬ ਕਰ ਦੇਵਾਂਗੇ ਅਤੇ ਉਨ੍ਹਾਂ ਨੇ ਇਸ ਨੂੰ ਸਹੀ ਸਾਬਤ ਕਰ ਦਿੱਤਾ। ਵਕੀਲ ਦੀ ਹੱਤਿਆ ਤੋਂ ਬਾਅਦ ਗਾਜ਼ੀਆਬਾਦ 'ਚ ਦਹਿਸ਼ਤ ਦਾ ਮਾਹੌਲ ਹੈ।
ਐਡਵੋਕੇਟ ਮਨੋਜ ਚੌਧਰੀ ਉਰਫ਼ ਮੋਨੂੰ ਦਾ ਉਸ ਦੇ ਚੈਂਬਰ ਵਿੱਚ ਕਤਲ ਕਰ ਦਿੱਤਾ ਗਿਆ, ਜਦੋਂ ਉਹ ਖਾਣਾ ਖਾ ਰਿਹਾ ਸੀ। ਇਸ ਮਾਮਲੇ 'ਚ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਮੁਲਜ਼ਮ ਮਾਸਕ ਪਾ ਕੇ ਤਹਿਸੀਲ ਕੰਪਲੈਕਸ 'ਚ ਬਾਈਕ 'ਤੇ ਆਉਂਦੇ ਦਿਖਾਈ ਦੇ ਰਹੇ ਹਨ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਭੈਣ ਨੇ ਦੱਸਿਆ ਕਿ ਮੇਰੀ ਵੱਡੀ ਭੈਣ ਦੇ ਪਤੀ ਅਮਿਤ ਡਾਗਰ ਨੇ ਮੇਰੇ ਭਰਾ ਨੂੰ ਇਸ ਲਈ ਮਾਰਿਆ, ਕਿਉਂਕਿ ਉਹ ਮੇਰੀ ਭੈਣ ਦੀ ਕੁੱਟਮਾਰ ਕਰਦਾ ਸੀ, ਜਿਸ ਦਾ ਮੇਰੇ ਭਰਾ ਨੇ ਵਿਰੋਧ ਕੀਤਾ। ਇਸ ਤੋਂ ਤੰਗ ਆ ਕੇ ਉਹ ਵਾਪਸ ਆਪਣੇ ਪੇਕੇ ਘਰ ਆ ਗਈ।
- ESMA Act in Punjab: ਹੜਤਾਲ 'ਤੇ ਜਾਣ ਤੋਂ ਪਹਿਲਾਂ ਹੀ ਮੁਲਾਜ਼ਮਾਂ 'ਤੇ ਦੇਰ ਰਾਤ ਸਰਕਾਰ ਨੇ ਲਾਈ ESMA, ਜਾਣੋ ਵਜ੍ਹਾ
- Bittu Bajrangi Released from Jail: ਜੇਲ੍ਹ ਤੋਂ ਬਾਹਰ ਆ ਕੇ ਸੁਣੋ ਕੀ ਬੋਲਿਆ ਨੂਹ ਹਿੰਸਾ ਦਾ ਮੁਲਜ਼ਮ ਬਿੱਟੂ ਬਜਰੰਗੀ
- Amritsar Heroin Seized: ਭਾਰਤੀ ਸਰਹੱਦ 'ਚ ਵੜਿਆ ਪਾਕਿਸਤਾਨੀ ਡਰੋਨ, ਅੰਮ੍ਰਿਤਸਰ 'ਚ ਸਰਹੱਦ 'ਤੇ ਤਲਾਸ਼ੀ ਦੌਰਾਨ ਮਿਲੀ 17.5 ਕਰੋੜ ਦੀ ਹੈਰੋਇਨ
ਭੈਣ ਨੇ ਦੱਸਿਆ ਕਿ ਅਮਿਤ ਡਾਗਰ ਨੇ ਪਹਿਲਾਂ ਵੀ ਆਪਣੀ ਮਾਂ 'ਤੇ ਗੋਲੀ ਚਲਾਈ ਸੀ ਅਤੇ ਉਹ ਜ਼ਮਾਨਤ 'ਤੇ ਰਿਹਾਅ ਸੀ। ਅਮਿਤ ਡਾਗਰ ਅਤੇ ਉਸ ਦਾ ਭਰਾ ਨਿਤਿਨ ਸੀਸੀਟੀਵੀ ਫੁਟੇਜ ਵਿੱਚ ਹਨ। ਦੋਵੇਂ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਕਿਹਾ ਕਿ ਅਮਿਤ ਡਾਗਰ ਵੱਲੋਂ ਪਹਿਲਾਂ ਵੀ ਧਮਕੀਆਂ ਦਿੱਤੀਆਂ ਗਈਆਂ ਸਨ ਪਰ ਬੁੱਧਵਾਰ ਸਵੇਰੇ ਸਾਨੂੰ ਦੁਬਾਰਾ ਧਮਕੀ ਦਿੱਤੀ ਗਈ। ਮ੍ਰਿਤਕ ਮਨੋਜ ਦੇ ਪਰਿਵਾਰ ਵਿੱਚ ਉਸਦੀ ਮਾਂ, ਚਾਰ ਭੈਣਾਂ, ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਦੇ ਬੱਚਿਆਂ ਦੀ ਉਮਰ 15 ਸਾਲ ਅਤੇ 12 ਸਾਲ ਹੈ।