ETV Bharat / bharat

ਸਿੰਘੂ ਬਾਰਡਰ ਕਤਲਕਾਂਡ: ਚਾਰਾਂ ਮੁਲਜ਼ਮ ਨਿਹੰਗ ਸਿੰਘਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ

Singhu Border Murder Case ਵਿਚ ਚਾਰਾਂ ਮੁਲਜ਼ਮਾਂ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਚਿ ਜੇਲ ਭੇਜ ਦਿੱਤਾ ਹੈ। ਚਾਰਾਂ ਮੁਲਜ਼ਮਾਂ ਦੀ ਅਗਲੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।

ਸਿੰਘੂ ਬਾਰਡਰ ਕਤਲਕਾਂਡ: ਚਾਰਾਂ ਮੁਲਜ਼ਮ ਨਿਹੰਗ ਸਿੰਘਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
ਸਿੰਘੂ ਬਾਰਡਰ ਕਤਲਕਾਂਡ: ਚਾਰਾਂ ਮੁਲਜ਼ਮ ਨਿਹੰਗ ਸਿੰਘਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
author img

By

Published : Oct 25, 2021, 8:01 PM IST

ਸੋਨੀਪਤ: ਸਿੰਘੂ ਬਾਰਡਰ (Singhu Border) 'ਤੇ ਲਖਬੀਰ ਸਿੰਘ (Lakhbir singh Murder Case) ਨਾਂ ਦੇ ਵਿਅਕਤੀ ਦੇ ਕਤਲ (Murder) ਦੇ ਮਾਮਲੇ ਵਿਚ ਸੋਮਵਾਰ ਨੂੰ ਜ਼ਿਲਾ ਕੋਰਟ (District Court) ਵਿਚ ਸੁਣਵਾਈ ਹੋਈ। ਇਸ ਦੌਰਾਨ ਕਤਲ ਦੇ ਚਾਰੋ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਜਿੱਥੇ ਕੋਰਟ ਨੇ ਚਾਰਾਂ ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ (Judicial custody) ਵਿਚ ਭੇਜ ਦਿੱਤਾ ਹੈ। ਉਥੇ ਹੀ ਕੋਰਟ ਨੇ ਗੋਵਿੰਦਪ੍ਰੀਤ ਸਿੰਘ (Govindpreet Singh) 'ਤੇ ਛੱਡ ਕੇ ਹੋਰ ਤਿੰਨਾਂ ਨਿਹੰਗਾਂ ਤੋਂ ਐੱਸ.ਟੀ. ਐਕਟ (ST Act) ਦੀਆਂ ਧਾਰਾਵਾਂ ਹਟਾ ਦਿੱਤੀਆਂ ਹਨ।

ਚਾਰੋ ਮੁਲਜ਼ਮਾਂ ਦੀ ਅਗਲੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਉਣ ਦੇ ਅਦਾਲਤ ਦੇ ਨਿਰਦੇਸ਼

ਇਸ ਦੌਰਾਨ ਕੋਰਟ ਨੇ ਮੁਲਜ਼ਮ ਧਿਰ ਦੇ ਵਕੀਲ ਨੂੰ ਨਿਰਦੇਸ਼ ਦਿੱਤੇ ਕਿ ਮੁਲਜ਼ਮਾਂ ਤੋਂ ਆਰਮਜ਼ ਐਕਟ ਦੀ ਧਾਰਾ ਨਾ ਹਟੇ ਇਸ 'ਤੇ ਸਰਕਾਰੀ ਵਕੀਲ ਨੂੰ 1 ਨਵੰਬਰ ਨੂੰ ਨੋਟੀਫਿਕੇਸ਼ਨ ਦਿਖਾਉਣੀ ਹੋਵੇਗੀ। ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ ਚਾਰੋ ਮੁਲਜ਼ਮਾਂ ਦੀ ਅਗਲੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।

ਕੀ ਸੀ ਮਾਮਲਾ :

15 ਅਕਤੂਬਰ ਨੂੰ ਸਿੰਘੂ ਬਾਰਡਰ (Singhu Border) 'ਤੇ ਲਖਬੀਰ ਸਿੰਘ (Lakhbir singh Murder Case) ਦੀ ਲਾਸ਼ ਕਿਸਾਨ ਮੰਚ (Farmers Forum) ਨੇੜੇ ਬੈਰੀਕੇਡ (Barricades) 'ਤੇ ਲਟਕੀ ਮਿਲੀ ਸੀ। ਨਿਹੰਗ ਸਿੰਘਾਂ (Nihang Singhs) ਨੇ ਦਾਅਵਾ ਕੀਤਾ ਸੀ ਕਿ ਲਖਬੀਰ ਸਿੰਘ (Lakhbir Singh) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਣ ਉਨ੍ਹਾਂ ਨੂੰ ਲਖਬੀਰ ਦੇ ਹੱਥ ਪੈਰ ਕੱਟ ਕੇ ਲਾਸ਼ ਨੂੰ ਬੈਰੀਕੇਡ ਨਾਲ ਲਟਕਾਇਆ ਸੀ। ਮਾਮਲੇ ਵਿਚ ਚਾਰ ਨਿਹੰਗ ਸਿੰਘ (Nihang Singh) ਪੁਲਿਸ (Police) ਦੇ ਸਾਹਮਣੇ ਸਰੰਡਰ ਕਰ ਚੁੱਕੇ ਹਨ।

ਕੋਰਟ ਨੇ 2 ਦਿਨਾਂ ਦੀ ਵਧਾਈ ਰਿਮਾਂਡ

ਜਿਨ੍ਹਾਂ ਵਿਚ ਸਰਬਜੀਤ (Sarabjit) ਨਾਂ ਦੇ ਮੁਲਜ਼ਮ ਨੂੰ ਅਦਾਲਤ ਨੇ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ। ਬਾਕੀ ਤਿੰਨ ਮੁਲਜ਼ਮਾਂ ਨੂੰ ਕੋਰਟ ਨੇ 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਅੱਜ ਕੋਰਟ ਨੇ ਇਨ੍ਹਾਂ ਮੁਲਾਜ਼ਮਾਂ ਦੀ ਦੋ ਦਿਨਾਂ ਦੀ ਰਿਮਾਂਡ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਮੀਤ ਰਾਮ ਰਹੀਮ ਖਿਲਾਫ਼ SIT ਦਾ ਵੱਡਾ ਐਕਸ਼ਨ !

ETV Bharat Logo

Copyright © 2024 Ushodaya Enterprises Pvt. Ltd., All Rights Reserved.