ਹੈਦਰਾਬਾਦ: ਅਮਰੀਕਾ ਦੇ ਵਰਜੀਨੀਆ ਤੋਂ ਇੱਕ ਸਿੱਖ ਨੌਜਵਾਨ ਦਾ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨੌਜਵਾਨ ਹਿਪ ਹੋਪ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਕਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦਾ ਡਾਂਸ ਸਭ ਪਸੰਦ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਮਰੀਕਾ ਦੇ ਵਰਜੀਨੀਆ 'ਚ ਜਾਰਜ ਮੇਸਨ ਯੂਨੀਵਰਸਿਟੀ ਦੀ ਹੈ। ਇਸ ਨੌਜਵਾਨ ਉਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੈ ਅਤੇ ਇਸ ਦਾ ਨਾਂ ਸਮਿੰਦਰ ਸਿੰਘ ਢੀਂਡਸਾ ਦੱਸਿਆ ਜਾ ਰਿਹਾ ਹੈ। ਇਸ ਦਾ ਸ਼ਾਨਦਾਰ ਅੰਦਾਜ਼ 'ਚ ਡਾਂਸ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ !, ਸੀਐੱਮ ਮਾਨ ਨਾਲ ਕਰ ਸਕਦੇ ਹਨ ਮੁਲਾਕਾਤ
ਇਸ ਤੋਂ ਪਹਿਲਾਂ ਵੀ ਸਿੱਖ ਨੌਜਵਾਨਾਂ ਦੀਆਂ ਵੀਡੀਓਜ਼ ਜਾਂ ਤੇ ਭੰਗੜੇ ਕਰਦਿਆਂ ਦੀ ਹੁੰਦੀਆਂ ਹਨ ਜਾਂ ਫਿਰ ਬਾਰਡਰ ਦੇ ਦੇਸ਼ ਦੀ ਰੱਖਿਆ ਕਰਦਿਆਂ ਦੀ ਹੁੰਦਿਆਂ ਹਨ। ਇਗ ਵੀਡੀਓ ਵੱਖਰੇ ਅੰਦਾਜ ਦੀ ਹੈ ਜਿਸ ਵਿੱਚ ਇਹ ਨੌਜਵਾਨ ਹਿੱਪ ਹੋਪ ਕਰ ਰਿਹਾ ਹੈ। ਇਹ ਖਾਸ ਕਾਰਨ ਹੈ ਜਿਸ ਦੇ ਚੱਲਦੇ ਇਹ ਵੀਡੀਓ ਖਿੱਚ ਦਾ ਕਾਰਨ ਬਣੀ ਹੋਈ ਹੈ।