ਨਵੀਂ ਦਿੱਲੀ: ਸੁਪਰੀਮ ਕੋਰਟ ਸੋਮਵਾਰ ਨੂੰ ਨੋਇਡਾ ਦੇ ਐਡਵੋਕੇਟ-ਆਨ-ਰਿਕਾਰਡ (ਏਓਆਰ) ਸੰਜੇ ਕੁਮਾਰ ਪਾਠਕ ਦੁਆਰਾ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰੇਗੀ। ਇਸ ਪਟੀਸ਼ਨ ਵਿਚ ਕੋਵਿਡ -19 ਮਹਾਂਮਾਰੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀਆਂ ਹਦਾਇਤਾਂ ਦੀ ਮੰਗ ਕੀਤੀ ਗਈ ਸੀ।
ਪਿਛਲੇ ਦਿਨੀਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਅਤੇ ਕੁੰਭ ਮੇਲੇ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਗਈ ਸੀ। ਪਾਠਕ ਨੇ ਇਹ ਪਟੀਸ਼ਨ 16 ਅਪ੍ਰੈਲ ਨੂੰ ਦਾਇਰ ਕੀਤੀ ਸੀ।ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਆਪਣੀ ਪਟੀਸ਼ਨ ਵਿੱਚ ਪਾਠਕ ਨੇ ਭਾਰਤੀ ਸੰਘ (UOI) ਅਤੇ ਉੱਤਰਾਖੰਡ ਰਾਜ ਨੂੰ ਤੁਰੰਤ ਸਖਤ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।
ਨਾਲ ਹੀ, ਹਰਿਦੁਆਰ ਸਰਕਾਰ ਨੂੰ ਕੁੰਭ ਲਈ ਸੱਦੇ ਗਏ ਸਾਰੇ ਇਸ਼ਤਿਹਾਰ ਵਾਪਸ ਲੈਣ ਲਈ ਨਿਰਦੇਸ਼ ਦੇਣ ਲਈ ਕਿਹਾ ਗਿਆ ਸੀ। ਇਸ ਦੌਰਾਨ ਉਸਨੇ ਕੁਝ ਚਿੰਤਾਜਨਕ ਤੱਥ ਵੀ ਪੇਸ਼ ਕੀਤੇ।ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਉੱਤਰਾਖੰਡ ਸਰਕਾਰ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (NDMA) ਨੂੰ ਹਿਦਾਇਤ ਕਰੇ ਕਿ ਭੀੜ ਨੂੰ ਜਲਦੀ ਤੋਂ ਜਲਦੀ ਹਟਾ ਕੇ ਕੁੰਭ ਤੋਂ ਵਾਪਸ ਆਉਣ ਵਾਲੇ ਲੋਕਾਂ ਦਾ ਸਨਮਾਨ ਦੇ ਨਾਲ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਕਿ ਉਹ ਕਿਸੇ ਵੀ ਇਕੱਠ ਜਾਂ ਸਮਾਗਮ ਨੂੰ ਉਤਸ਼ਾਹਤ ਨਾ ਕਰਨ, ਜੋ।ਇੱਕ ਹੋਰ ਨਿਰਦੇਸ਼ਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਰਾਜਾਂ ਵਿਚ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰੋ ਜਿੱਥੇ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰ ਚੋਣ ਪ੍ਰਚਾਰਕਾਂ ਅਤੇ ਜਨਤਾ ਖਿਲਾਫ਼ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਕਾਨੂੰਨ ਅਨੁਸਾਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਐਲਾਨ ਕੀਤਾ ਜਾਵੇ।
ਪਾਠਕ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ 16 ਅਪ੍ਰੈਲ 2021 ਨੂੰ ਭਾਰਤ ਵਿਚ ਕੋਵਿਡ -19 ਸਕਾਰਾਤਮਕ ਮਰੀਜ਼ਾਂ ਦੇ 2 ਲੱਖ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਸਨ। ਬਹੁਤ ਸਾਰੇ ਰਾਜਾਂ ਵਿਚ ਸਿਹਤ ਢਾਂਚਾ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ। ਹਸਪਤਾਲ ਅਤੇ ਸ਼ਮਸ਼ਾਨਘਾਟ ਵਿਚ ਕੋਈ ਜਗ੍ਹਾ ਨਹੀਂ ਹੈ ਤੇ ਕਈ ਸ਼ਹਿਰਾਂ ਚ ਲੋੜੀ ਦੀਆਂ ਦਵਾਈਆਂ ਦੀ ਘਾਟ ਹੋ ਰਹੀ ਹੈ। ਕੇਰਲਾ, ਪੁਡੂਚੇਰੀ, ਤਾਮਿਲਨਾਡੂ, ਅਸਾਮ ਅਤੇ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਈਆਂ।
ਪਾਠਕ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਚੋਣ ਕਮਿਸ਼ਨ ਕੋਵਿਡ -19 ਨਿਯਮਾਂ ਨੂੰ ਲਾਗੂ ਨਹੀਂ ਕਰਾ ਸਕਿਆ। ਪਾਠਕ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ, ਮੁੱਖ ਮੰਤਰੀ ਅਤੇ ਸਬੰਧਤ ਸੂਬਿਆਂ ਦੇ ਸਟਾਰ ਪ੍ਰਚਾਰਕ ਚੋਣ ਰੈਲੀਆਂ ਦੌਰਾਨ ਕੋਵਿਡ -19 ਨਿਯਮਾਂ ਦੀਆਂ ਉਲੰਘਣਾ ਕਰਦੇ ਸ਼ਰੇਆਮ ਦੇਖੇ ਜਾ ਸਕਦੇ ਹਨ।
ਪਟੀਸ਼ਨ ਕਰਤਾ ਨੇ ਕਿਹਾ ਕਿ ਉੱਤਰਾਖੰਡ ਦੇ ਕੁੰਭ ਮੇਲੇ ਅਤੇ ਸੂਬਿਆਂ ਵਿੱਚ ਚੋਣ ਰੈਲੀਆਂ ਦੌਰਾਨ ਲੱਖਾਂ ਸ਼ਰਧਾਲੂਆਂ ਦਾ ਇਕੱਠ ਹੋਇਆ ਜੋ ਕਿ ਕੋਵਿਡ 19 ਪ੍ਰੋਟੋਕੋਲ ਦੀ ਅਣਦੇਖੀ ਸੀ। ਦੇਸ਼ ਭਰ ਚ ਕੋਰੋਨਾ ਦੀ ਲਾਗ ਫੈਲ ਰਹੀ ਹੈ ਪਰ ਇਸ ਦੇ ਬਾਵਜੂਦ, ਭਾਰਤੀ ਰੇਲਵੇ ਨੇ ਹਰਿਦੁਆਰ ਕੁੰਭ ਮੇਲੇ ਨੂੰ ਵੱਖ-ਵੱਖ ਥਾਵਾਂ ਨਾਲ ਜੋੜਨ ਲਈ ਸ਼ਰਧਾਲੂਆਂ ਲਈ 25 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਦ ਕਿ ਕੇਂਦਰੀ ਸਿਹਤ ਮੰਤਰੀ ਨੇ ਕੋਵਿਡ -19 ਦੇ ਵੱਧ ਰਹੇ ਪ੍ਰਸਾਰ ਨੂੰ ਲੈਕੇ ਆਮ ਨਾਗਰਿਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਬਹੁਤ ਲਾਪਰਵਾਹ ਹੋ ਗਏ ਹਨ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਪਾਠਕ ਨੇ ਪਟੀਸ਼ਨ ਵਿਚ ਕਿਹਾ ਕਿ ਇਕ ਪਾਸੇ ਗਰੀਬ ਲੋਕ ਸੜਕ' ਤੇ ਕੋਵਿਡ -19 ਨਿਯਮਾਂ ਦੀ ਪਾਲਣਾ ਨਾ ਕਰਨ ਲਈ ਅਕਸਰ ਪੁਲਿਸ ਅਧਿਕਾਰੀਆਂ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ ਅਤੇ ਦੂਜੇ ਪਾਸੇ, ਕੁੰਭ -2121 ਅਤੇ ਚੋਣ ਰੈਲੀਆਂ ਵਰਗੇ ਸਮਾਗਮਾਂ ਵਿੱਚ ਲੋਕਾਂ ਦੀ ਭੀੜ ਨੂੰ ਬੁਲਾਇਆ ਜਾਂਦਾ ਹੈ।
ਇਹ ਵੀ ਪੜੋ:ਦਿੱਲੀ ਲੌਕਡਾਉਨ 'ਚ 17 ਮਈ ਤੱਕ ਹੋਇਆ ਵਾਧਾ, ਮੈਟਰੋ ਵੀ ਬੰਦ ਰਹੇਗੀ