ETV Bharat / bharat

ਗੰਨਾ ਕਿਸਾਨਾਂ ਦੇ ਹੱਕ 'ਚ ਮੁੜ ਗਰਜੇ ਸਿੱਧੂ - ਗੰਨਾ ਕਿਸਾਨਾਂ

ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਤੋਂ ਬਾਗੀ ਚੱਲ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਗੰਨਾ ਕਿਸਾਨਾਂ ਨੇ ਹੱਕ ਵਿੱਚ ਗਰਜੇ ਹਨ।

ਗੰਨਾ ਕਿਸਾਨਾਂ ਦੇ ਹੱਕ 'ਚ ਮੁੜ ਗਰਜੇ ਸਿੱਧੂ
ਗੰਨਾ ਕਿਸਾਨਾਂ ਦੇ ਹੱਕ 'ਚ ਮੁੜ ਗਰਜੇ ਸਿੱਧੂ
author img

By

Published : Aug 24, 2021, 10:41 AM IST

Updated : Aug 24, 2021, 11:10 AM IST

ਚੰਡੀਗੜ੍ਹ: ਗੰਨਾ ਕਿਸਾਨਾਂ ਦੇ ਧਰਨੇ ਦਾ ਅੱਜ ਪੰਜਵਾਂ ਦਿਨ ਹੈ ਤੇ ਅੱਜ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਵੀ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਤੋਂ ਬਾਗੀ ਚੱਲ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਗੰਨਾ ਕਿਸਾਨਾਂ ਨੇ ਹੱਕ ਵਿੱਚ ਗਰਜੇ ਹਨ।

ਇਹ ਵੀ ਪੜੋ: ‘ਸੰਯੁਕਤ ਕਿਸਾਨ ਮੋਰਚਾ 5 ਸਤੰਬਰ ਨੂੰ ‘ਮਿਸ਼ਨ ਯੂਪੀ’ ਦੀ ਕਰੇਗਾ ਸ਼ੁਰੂਆਤ’

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ ‘ਕਿਸਾਨਾਂ ਦੀਆਂ ਮੰਗਾਂ ਅਨੁਸਾਰ ਐਸਏਪੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਬਕਾਇਆ ਰਾਸ਼ੀ ਵੀ ਜਲਦ ਜਾਰੀ ਕੀਤਾ ਜਾਵੇ। ਉਹਨਾਂ ਨੇ ਅੱਗੇ ਲਿਖਿਆ ਕਿ ਉੱਚ ਉਤਪਾਦਕਤਾ ਅਤੇ ਉੱਚ ਮੁੱਲ ਦੇ ਉਪ ਉਤਪਾਦਾਂ (ਈਥਾਨੌਲ, ਬਾਇਓਫਿਊਲ ਅਤੇ ਬਿਜਲੀ) ਦੇ ਉਤਪਾਦਨ ਲਈ ਖੰਡ ਮਿੱਲਾਂ ਦੇ ਆਧੁਨਿਕੀਕਰਨ ਦੇ ਨਾਲ-ਨਾਲ ਕਿਸਾਨਾਂ ਅਤੇ ਸ਼ੂਗਰ ਮਿੱਲਾਂ ਦੋਵਾਂ ਦੇ ਲਾਭ ਨੂੰ ਵਧਾਉਣ ਲਈ ਕਦਮ ਚੁੱਕੇ ਜਾਣ।

ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਗੰਨਾ ਕਿਸਾਨਾਂ ਦੀ ਐਸਏਪੀ 2018 ਤੋਂ ਨਹੀਂ ਵਧੀ ਹੈ, ਜਦੋਂ ਕਿ ਪਹਿਲਾਂ ਨਾਲੋਂ ਲਾਗਤ 30 ਫੀਸਦ ਤੋਂ ਜ਼ਿਆਦਾ ਵੱਧ ਗਈ ਹੈ। ਪੰਜਾਬ ਮਾਡਲ ਦਾ ਅਰਥ ਹੈ ਨੀਤੀਗਤ ਦਖਲਅੰਦਾਜ਼ੀ ਜੋ ਕਿ ਵਾਜਬ ਕੀਮਤਾਂ, ਮੁਨਾਫੇ ਵਿੱਚ ਬਰਾਬਰ ਹਿੱਸਾ, ਉਤਪਾਦਨ ਅਤੇ ਪ੍ਰੋਸੈਸਿੰਗ ਵਿੱਚ ਵਿਭਿੰਨਤਾ ਕਿਸਾਨਾਂ ਅਤੇ ਖੰਡ ਮਿੱਲ ਦੋਵਾਂ ਨੂੰ ਵਧੇਰੇ ਲਾਭ ਦੇਣ ਲਈ ਪ੍ਰਦਾਨ ਕਰਦੀ ਹੈ।

ਨਵਜੋਤ ਸਿੱਧੂ ਦਾ ਟਵੀਟ
ਨਵਜੋਤ ਸਿੱਧੂ ਦਾ ਟਵੀਟ

ਸੋ ਨਵਜੋਤ ਸਿੰਘ ਸਿੱਧੂ ਵੱਲੋਂ ਮੁੜ ਤੋਂ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ ਤੇ ਕਿਸਾਨਾਂ ਦਾ ਹੱਲ ਜਲਦ ਤੋਂ ਜਲਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਸਾਨਾਂ ਨੇ ਹੱਕ ਦੀ ਗੱਲ ਕੀਤੀ ਸੀ।

ਇਹ ਵੀ ਪੜੋ: ਕੀ ਅੱਜ ਨਿਕਲੇਗਾ ਗੰਨਾ ਕਿਸਾਨਾਂ ਦਾ ਹੱਲ ?

ਪੰਜ ਦਿਨਾਂ ਤੋਂ ਚੱਲ ਰਿਹਾ ਹੈ ਧਰਨਾ

ਗੰਨੇ ਦੇ ਸਮਰਥਨ ਮੁੱਲ ਵਿੱਚ ਵਾਧਾ ਅਤੇ ਗੰਨੇ ਦਾ ਬਕਾਇਆ ਰਾਸ਼ੀ ਜਾਰੀ ਕਰਨ ਨੂੰ ਲੈ ਕੇ ਗੰਨਾ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਉਹ ਧਰਨਾ ਪੰਜਵੇਂ ਦਿਨ ਵਿੱਚ ਐਂਟਰੀ ਕਰ ਗਿਆ ਹੈ ਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਥੇ ਹੀ ਇਸੇ ਵਿਚਾਲੇ ਅੱਜ ਗੰਨਾ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵੀ ਹੈ, ਜਿਸ ਵਿੱਚ ਹੱਲ ਨਿਕਲਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਦੁਪਹਿਰ 3 ਵਜੇ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਵੇਗੀ।

ਕਿਸਾਨਾਂ ਨੇ ਬੰਦ ਦੀ ਦਿੱਤੀ ਸੀ ਚਿਤਾਵਨੀ

ਦੱਸ ਦਈਏ ਕਿ ਬੀਤੇ ਦਿਨ ਜਲੰਧਰ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਸ਼ਾਮ ਤਕ ਨਾ ਹੋਇਆ ਤਾਂ ਉਹ 24 ਅਗਸਤ ਜਾਨੀ ਅੱਜ ਪੰਜਾਬ ਬੰਦ ਕਰਨਗੇ, ਪਰ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦਾ ਸਮਾਂ ਮਿਲਣ ਕਾਰਨ ਕਿਸਾਨਾਂ ਨੇ ਬੰਦ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।

Last Updated : Aug 24, 2021, 11:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.