ETV Bharat / bharat

ਸਿੱਧੂ ਦੀ NRI ਭੈਣ ਨੇ ਕੌਮੀ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ - lodged a complaint with the National Commission

ਨਵਜੋਤ ਸਿੱਧੂ ਦਾ ਵਿਵਾਦਾਂ ਨਾਲ ਗਹਿਰਾ ਰਿਸ਼ਤਾ ਰਿਹਾ ਹੈ। ਇਸ ਦੇ ਚੱਲਦਿਆਂ ਨਵਜੋਤ ਸਿੱਧੂ ਦੀ ਐਨ.ਆਰ.ਆਈ ਭੈਣ ਸੁਮਨ ਤੂਰ ਵਲੋਂ ਕੌਮੀ ਮਹਿਲਾ ਕਮਿਸ਼ਨ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸਿੱਧੂ ਦੀ NRI ਭੈਣ ਨੇ ਕੌਮੀ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ

author img

By

Published : Feb 18, 2022, 2:14 PM IST

ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਸੂਬੇ 'ਚ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਦੌਰਾਨ ਕਈ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਜਾਰੀ ਹੈ। ਜਿਥੇ ਆਗੂਆਂ ਵਲੋਂ ਇਕ ਦੂਸਰੇ ਖਿਲਾਫ਼ ਬਿਆਨ ਦਿੱਤੇ ਜਾ ਰਹੇ ਹਨ,ਉਥੇ ਹੀ ਕਈ ਨਵੇਂ ਵਿਵਾਦ ਵੀ ਸਾਹਮਣੇ ਆਏ ਹਨ।

ਇਸ ਦੇ ਚੱਲਿਦਿਆਂ ਪਿਛਲੇ ਦਿਨੀਂ ਨਵਜੋਤ ਸਿੱਧੂ ਦੀ ਐਨ.ਆਰ.ਆਈ ਭੈਣ ਮੀਡੀਆ ਸਾਹਮਣੇ ਆਈ ਸੀ, ਜਿਥੇ ਉਨ੍ਹਾਂ ਨਵਜੋਤ ਸਿੱਧੂ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਸੀ। ਇਸ ਦੇ ਚੱਲਦਿਆਂ ਹੁਣ ਸੁਮਨ ਤੂਰ ਵਲੋਂ ਕੌਮੀ ਮਹਿਲਾ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਹੈ। ਸੁਮਨ ਤੂਰ ਵਲੋਂ ਨਵੀਂ ਦਿੱਲੀ 'ਚ ਕੌਮੀ ਮਹਿਲਾ ਕਮਿਸ਼ਨ ਕੋਲ ਰਾਈਟ ਟੂ ਲਿਵ ਵਿਦ ਡਿਗਨਿਟੀ, ਮਾਣਹਾਨੀ, ਮਾਨਸਿਕ ਤਸ਼ੱਦਦ,ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਕੀ ਸੀ ਮਾਮਲਾ ?

ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵਲੋਂ ਅਚਾਨਕ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਉਨ੍ਹਾਂ ਉੱਤੇ ਇਲਜ਼ਾਮ ਲਾਏ ਗਏ ਸਨ। ਸਿੱਧੂ ਦੀ ਭੈਣ ਤੂਰ ਨੇ ਪ੍ਰੈਸ ਸਾਹਮਣੇ ਆ ਕੇ ਸਿੱਧੂ ਉੱਤੇ ਜ਼ਿਆਦਤੀ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਸਿੱਧੂ ਕਾਰਨ ਉਨ੍ਹਾਂ ਦੀ ਮਾਂ ਨੂੰ ਘਰ ਤੋਂ ਬਾਹਰ ਕੱਢਿਆ ਸੀ ਅਤੇ ਰੇਲਵੇ ਸਟੇਸ਼ਨ ਉੱਤੇ ਮਾਂ ਦੀ ਲਾਵਾਰਸ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਕਰਦਿਆਂ ਸੁਮਨ ਤੂਰ ਭਾਵੁਕ ਹੋ ਗਈ ਅਤੇ ਰੋ-ਰੋ ਕੇ ਉਨ੍ਹਾਂ ਨੇ ਆਪਣੀ ਮਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਸੀ।

ਸਿੱਧੂ ਦੀ NRI ਭੈਣ ਨੇ ਕੌਮੀ ਮਹਿਲਾ ਕਮਿਸ਼ਨ ਕੋਲ ਕੀਤੀ ਸ਼ਿਕਾਇਤ

'ਸਿੱਧੂ ਨੂੰ ਮਿਲਣ ਗਈ ਸੀ ਅੰਮ੍ਰਿਤਸਰ ਘਰ'

ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਕਿਹਾ ਸੀ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਈ ਸੀ, ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਉਸ ਦਾ ਮੋਬਾਈਲ ਨੰਬਰ ਵੀ ਬਲਾਕ ਕੀਤਾ ਹੋਇਆ ਹੈ।

'ਸਿੱਧੂ ਦੀ ਸੱਸ ਨੇ ਕੀਤਾ ਘਰ ਬਰਬਾਦ'

ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਹੈ। ਮੈਂ ਕਦੇ ਵੀ ਆਪਣੇ ਜੱਦੀ ਘਰ ਵਾਪਸ ਨਹੀਂ ਜਾ ਸਕੀ। ਅਮਰੀਕਾ ਦੇ ਨਿਊਯਾਰਕ 'ਚ ਰਹਿੰਦੇ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਉਹ ਇੰਨੇ ਸਾਲਾਂ ਬਾਅਦ ਚੋਣਾਂ ਦੇ ਸਮੇਂ 'ਤੇ ਇਲਜ਼ਾਮ ਕਿਉਂ ਲਗਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਲੇਖ ਇਕੱਠਾ ਕਰਨਾ ਚਾਹੁੰਦੀ ਸੀ, ਜਿਸ 'ਚ ਨਵਜੋਤ ਸਿੱਧੂ ਨੇ ਮੇਰੇ ਮਾਂ ਅਤੇ ਪਿਤਾ ਦੇ ਵੱਖ

ਹੋਣ ਦਾ ਬਿਆਨ ਦਿੱਤਾ ਸੀ।

ਭੈਣ ਦੇ ਇਲਜ਼ਾਮਾਂ 'ਤੇ ਨਵਜੋਤ ਕੌਰ ਦਾ ਕਿਨਾਰਾ

ਇਸ ਪੂਰੇ ਮਾਮਲੇ 'ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਸੁਮਨ ਤੂਰ ਦੇ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਨਹੀਂ ਜਾਣਦੀ। ਉੁਨ੍ਹਾਂ ਨੇ ਕਿਹਾ ਸੀ ਕਿ ਸੁਮਨ ਤੂਰ ਆਪਣੀ ਜ਼ਿੰਦਗੀ ਦੌਰਾਨ ਕਦੇ ਵੀ ਉਨ੍ਹਾਂ ਦੇ ਨਾਲ ਨਹੀਂ ਰਹੀ। ਨਵਜੋਤ ਕੌਰ ਨੇ ਦੱਸਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੇ ਦੋ ਵਿਆਹ ਸਨ। ਸੁਮਨ ਤੂਰ ਦਾ ਜਨਮ ਪਹਿਲੇ ਵਿਆਹ ਤੋਂ ਹੋਇਆ ਸੀ, ਪਰ ਉਨ੍ਹਾਂ ਬਾਰੇ ਉਹ ਨਹੀਂ ਜਾਣਦੇ।

'ਨਵਜੋਤ ਕੌਰ ਸਿੱਧੂ ਕਰ ਰਹੀ ਹੈ ਭੈਣ ਭਰਾ ਨੂੰ ਦੂਰ'

ਇਸ 'ਚ ਨਵਜੋਤ ਸਿੱਧੂ ਦੀ ਭੈਣ ਨੇ ਕਿਹਾ ਸੀ ਕਿ ਨਵਜੋਤ ਕੌਰ ਉਨ੍ਹਾਂ ਨੂੰ ਆਪਣੇ ਭਰਾ ਤੋਂ ਦੂਰ ਕਰ ਰਹੀ ਹੈ, ਉਨ੍ਹਾਂ ਕਿਹਾ ਸੀ ਕਿ ਸਿੱਧੂ ਦੇ ਕਹਿਣ 'ਤੇ ਉਨ੍ਹਾਂ ਨੇ ਮਰੇ ਹੋਏ ਪਿਉ ਦੇ ਦੋ ਵਿਆਹ ਕਰਵਾ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜੋ ਕੁਝ ਵੀ ਹੋਇਆ ਹੈ, ਉਸ ਲਈ ਉਹ ਬੇਹੱਦ ਦੁਖੀ ਹਨ।

'ਲੋੜ ਪਈ ਤਾਂ ਅਦਾਲਤ ਵਿੱਚ ਜਾਵਾਂਗੀ'

ਉਨ੍ਹਾਂ ਕਿਹਾ ਸੀ ਕਿ ਮੈਨੂੰ ਆਪਣੇ ਭਰਾ ਦੇ ਰੱਖੜੀ ਬੰਨਣ ਦਾ ਹੱਕ ਵੀ ਨਵਜੋਤ ਕੌਰ ਨੇ ਖੋਹ ਲਿਆ। ਉਨ੍ਹਾਂ ਕਿਹਾ ਸੀ ਕਿ ਹੁਣ ਤੱਕ ਤਾਂ ਉਹ ਅਦਾਲਤ ਤੱਕ ਨਹੀਂ ਗਏ ਪਰ ਲੋੜ ਪੈਣ 'ਤੇ ਜੇਕਰ ਉਨ੍ਹਾਂ ਨੂੰ ਅਦਾਲਤ ਵੀ ਜਾਣਾ ਪਿਆ ਤਾਂ ਉਹ ਇਸ ਬਾਰੇ ਵੀ ਸੋਚ ਸਕਦੇ ਹਨ।

'ਲੋੜ ਪਈ ਤਾਂ ਕਾਂਗਰਸ ਹਾਈਕਮਾਨ ਕੋਲ ਕਰਾਂਗੀ ਪਹੁੰਚ'

ਜਦੋਂ ਉਨ੍ਹਾਂ ਨੂੰ ਰਾਹੁਲ ਗਾਂਧੀ ਸੰਬੰਧੀ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਉਸ ਨੂੰ ਮਿਲਣ ਗਏ ਤਾਂ ਉਨ੍ਹਾਂ ਕਿਹਾ ਕਿ ਸੀ ਜੇ ਉਹ ਮਿਲਣਾ ਚਾਹੁਣਗੇ ਤਾਂ ਮੈਂ ਜ਼ਰੂਰ ਹਾਈਕਮਾਨ ਨੂੰ ਆਪਣੀ ਗੱਲ ਆਪਣੀ ਕਹਾਣੀ ਦੱਸਾਂਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜਾਂ ਉਸ ਦੀ ਪਤਨੀ ਜੋ ਮਰਜ਼ੀ ਕਰ ਲਵੇ ਪਰ ਉਸ ਦੀ ਭੈਣ ਮੈਂ ਹੀ ਰਹਾਂਗੀ ਕਿਉਂਕਿ ਮੈਂ ਉਸ ਨੂੰ ਆਪਣੇ ਹੱਥਾਂ ਵਿੱਚ ਖਿਲਾਇਆ ਹੈ।

ਇਹ ਵੀ ਪੜ੍ਹੋ: ਬਾਦਲਾਂ ਨੂੰ ਚੁਣਨ ਦਾ ਮਤਲਬ 10 ਸਾਲ ਪਿੱਛੇ ਜਾਣਾ: ਸਿੱਧੂ

ETV Bharat Logo

Copyright © 2025 Ushodaya Enterprises Pvt. Ltd., All Rights Reserved.