ਦਿੱਲੀ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਇਨ੍ਹਾਂ ਤੋਂ ਕਤਲ ਦੇ ਸਬੰਧ 'ਚ ਪੁੱਛਗਿੱਛ ਕਰ ਰਹੀ ਹੈ। ਗੁਜਰਾਤ ਦੇ ਮੁੰਦਰਾ ਏਅਰਪੋਰਟ ਤੋਂ 2 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕਾਂ ਇਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ। ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਦੋ ਮੁੱਖ ਸ਼ੂਟਰਾਂ ਸਣੇ ਤਿੰਨ ਵਿਅਕਤੀਆਂ ਦੇ ਕਬਜ਼ੇ 'ਚੋਂ AK47, 3 ਪਿਸਟਲਾਂ, ਗ੍ਰਨੇਡ, 36 ਕਾਰਤੂਸ, ਗ੍ਰਨੇਡ ਲਾਂਚਰ ਅਤੇ 9 ਡੈਟੋਨੇਟਰ ਬਰਾਮਦ ਕੀਤੇ ਗਏ ਹਨ। ਦਿੱਲੀ ਦੀ ਸਪੈਸ਼ਲ ਸੈਲ ਮੁਤਾਬਕ ਹਿਸਾਰ ਵਿੱਚ ਇਹ ਰਿਜ਼ਰਵ ਹਥਿਆਰ ਰੱਖੇ ਗਏ ਸਨ।
ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ: ਦਿੱਲੀ ਦੇ ਸਪੈਸ਼ਲ ਸੈਲ ਦੇ ਸੀਪੀ HGS ਧਾਲੀਵਾਲ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਰੀਆਂ ਟੀਮਾਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 6 ਸ਼ੂਟਰਾਂ ਦੀ ਪਛਾਣ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 2 ਮੋਡਿਓਲ ਉਸ ਦਿਨ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ ਸੀ। ਦੋਨੋਂ ਮੋਡਿਊਲ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸੰਪਰਕ ਵਿੱਚ ਸਨ। ਬੋਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ, ਪ੍ਰਿਅਵ੍ਰਤ ਫੌਜੀ ਮੋਡਿਊਲ ਨੂੰ ਹੈਡ ਕਰ ਰਿਹਾ ਸੀ। ਅੰਕਿਤ ਸਿਰਸਾ ਤੇ ਦੀਪਕ ਵੀ ਇਨ੍ਹਾਂ ਦੇ ਨਾਲ ਇੱਕ ਗੱਡੀ ਵਿੱਚ ਮੌਜੂਦ ਸੀ, ਕੁੱਲ 4 ਇਕ ਗੱਡੀ ਵਿੱਚ ਸਨ। ਕੋਰੋਲਾ ਗੱਡੀ ਵਿੱਚ ਜਗਰੂਪ ਰੂਪਾ ਮੌਜੂਦ ਸੀ ਜੋ ਗੱਡੀ ਚਲਾ ਰਿਹਾ ਸੀ ਅਤੇ ਮਨਪ੍ਰੀਤ ਮਨੂੰ ਉਸ ਦੇ ਨਾਲ ਬੈਠਾ ਸੀ।
ਜਦੋਂ ਸ਼ੁਭਦੀਪ ਸਿੱਧੂ ਘਰੋਂ ਨਿਕਲੇ ਤਾਂ , ਸੰਦੀਪ ਕੇਕੜਾ ਨੇ ਇਸ ਦੀ ਖ਼ਬਰ ਮੁਖ ਮੁਲਜ਼ਮਾਂ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ ਰੇਕੀ ਵੀ ਹੋ ਚੁੱਕੀ ਸੀ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਸਿੱਧੂ ਨਾਲ ਕੋਈ ਸਕਿਊਰਿਟੀ ਨਹੀਂ ਹੈ, ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਨ੍ਹਾਂ ਵਿੱਚ ਕੋਰੋਲਾ ਨੇ ਸਿੱਧੂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਓਵਰਟੇਕ ਕਰਦੇ ਹੋਏ ਮਨਪ੍ਰੀਤ ਮਨੂੰ ਨੇ ਪਹਿਲਾਂ ਫਾਇਰਿੰਗ ਕੀਤੀ। ਪਿੱਛੇ ਕੋਰੋਲਾ ਗੱਡੀ ਵੀ ਸੀ ਜਿਸ ਚੋਂ ਇਹ ਦੋਵੇਂ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਨਿਕਲੇ ਅਤੇ 6 ਜਣਿਆਂ ਨੇ ਸਿੱਧੂ ਉੱਤੇ ਫਾਇੰਰਿਗ ਕੀਤੀ।
ਦਿੱਲੀ ਪੁਲਿਸ ਅਨੁਸਾਰ ਸਪੈਸ਼ਲ ਸੈੱਲ ਦੀ ਟੀਮ ਮੂਸੇਵਾਲਾ ਕਤਲ ਕਾਂਡ ਸਬੰਧੀ ਕੰਮ ਕਰ ਰਹੀ ਸੀ। ਇਸ ਦੌਰਾਨ ਉਸ ਨੇ ਇਸ ਕਤਲ ਵਿੱਚ ਸ਼ਾਮਲ ਸ਼ੂਟਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਗੁਪਤ ਸੂਚਨਾ ’ਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ।
ਗ੍ਰੇਨੇਡ ਨਾਲ ਹਮਲਾ ਕਰਨ ਦੀ ਵੀ ਸੀ ਤਿਆਰੀ: ਦਿੱਲੀ ਦੇ ਸਪੈਸ਼ਲ ਸੈਲ ਦੇ ਸੀਪੀ HGS ਧਾਲੀਵਾਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ AK-47 ਵਰਤੀ ਗਈ। ਜੇਕਰ ਇਨ੍ਹਾਂ ਦਾ ਪਲਾਨ ਫੇਲ੍ਹ ਹੋ ਜਾਂਦਾ, ਤਾਂ ਮੁਲਜ਼ਮਾਂ ਨੇ ਗ੍ਰੇਨੇਡ ਨਾਲ ਹਮਲਾ ਕਰਨ ਲਈ ਬੇਕਅਪ ਰੱਖਿਆ ਸੀ।
ਵਾਰਦਾਤ ਤੋਂ ਬਾਅਦ ਹੋਏ ਫ਼ਰਾਰ: ਵਾਰਦਾਤ ਤੋਂ ਬਾਅਦ ਮਨੂੰ ਅਤੇ ਰੂਪਾ ਵੱਖ ਗਏ, ਪਰ ਬਾਕੀ 4 ਬੋਲੈਰੋ ਵਿੱਚ ਵੱਖ ਗਏ। ਬਾਅਦ ਵਿੱਚ ਕੇਸ਼ਵ ਵਲੋਂ ਮਨੂੰ ਅਤੇ ਰੂਪਾ ਨੂੰ ਕੁਝ ਕਿਲੋਮੀਟਰ ਤੋਂ ਬਾਅਦ ਪਿਕ ਕੀਤਾ ਅਤੇ ਉੱਥੇ ਆਪਣੀ ਬੋਲੈਰੋ ਛੱਡ ਦਿੱਤੀ। ਫਿਰ ਕੇਸ਼ਵ ਵਲੋਂ ਟ੍ਰਾਂਸਪੋਰਟ ਮੁਹਈਆ ਕਰਵਾਇਆ ਗਿਆ ਅਤੇ ਇਹ ਫਤੇਹਾਬਾਦ ਪਹੁੰਚੇ, ਜਿੱਥੇ ਕੁਝ ਦਿਨ ਰੁਕੇ। 19 ਤਰੀਕ ਨੂੰ ਸਵੇਰੇ ਸਪੈਸ਼ਲ ਸੈਲ ਦੀ ਟੀਮ ਨੇ ਇਨ੍ਹਾਂ ਨੂੰ ਮੁੰਦਰਾ ਏਅਰਪੋਰਟ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਇਨ੍ਹਾਂ ਨੇ ਡੀਲਰ ਜ਼ਰੀਏ ਕਿਰਾਏ ਉੱਤੇ ਮਕਾਨ ਲਿਆ ਸੀ। ਰੂਪਾ, ਮੰਨੂ ਅਤੇ ਪ੍ਰਿਅਵਰਤ ਫੌਜੀ ਮੁੱਖ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਹਨ।
ਹਥਿਆਰ ਅਤੇ ਗ੍ਰੇਨੇਡ ਬਰਾਮਦ: ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਦੋ ਮੁੱਖ ਨਿਸ਼ਾਨੇਬਾਜ਼ਾਂ ਸਮੇਤ ਤਿੰਨ ਵਿਅਕਤੀਆਂ ਦੇ ਕਬਜ਼ੇ 'ਚੋਂ AK47, 3 ਪਿਸਟਲਾਂ, ਗ੍ਰਨੇਡ, 36 ਕਾਰਤੂਸ, ਗ੍ਰਨੇਡ ਲਾਂਚਰ ਅਤੇ 9 ਡੈਟੋਨੇਟਰ ਬਰਾਮਦ ਕੀਤੇ ਗਏ ਹਨ। ਦਿੱਲੀ ਦੀ ਸਪੈਸ਼ਲ ਸੈਲ ਮੁਤਾਬਕ ਹਿਸਾਰ ਵਿੱਚ ਇਹ ਰਿਜ਼ਰਵ ਹਥਿਆਰ ਰੱਖੇ ਗਏ ਸਨ।
ਵਾਰਦਾਤ 'ਚ ਲੋੜ ਪੈਣ ਉੱਤੇ ਵਰਤੇ ਜਾਣ ਵਾਲੇ ਹਥਿਆਰ ਬਰਾਮਦ: ਮੁਲਜ਼ਮਾਂ ਵਲੋਂ ਵਾਰਦਾਤ 'ਚ ਲੋੜ ਪੈਣ ਉੱਤੇ ਵਰਤੇ ਜਾਣ ਵਾਲੇ ਹਥਿਆਰ ਵੀ ਬਰਾਮਦ ਕਰ ਲਏ ਗਏ। ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਹਥਿਆਰ ਹਰਿਆਣਾ ਦੇ ਹਿਸਾਰ ਦੇ ਪਿੰਡ ਕਿਰਮਾੜ ਚੋਂ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਲੋਂ ਇਸ ਦਾ ਖੁਲਾਸਾ ਕੀਤਾ ਗਿਆ। 6 ਲੋਕਾਂ ਵਲੋਂ ਸਿੱਧੂ ਮੂਸੇਵਾਲਾ ਉੱਤੇ ਫਾਇਰਿੰਗ ਕੀਤੀ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਨੇ ਘਟਨਾ ਦੌਰਾਨ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਖਰੀਦੀਆਂ ਸਨ, ਪਰ ਉਨ੍ਹਾਂ ਕੋਲ ਨਾਮ ਪਲੇਟਾਂ ਨਾ ਹੋਣ ਕਾਰਨ ਉਨ੍ਹਾਂ ਦੀ ਵਰਤੋਂ ਨਹੀਂ ਕਰ ਸਕੇ। ਕੁੱਲ 6 ਵਰਦੀਆਂ ਖ਼ਰੀਦੀਆਂ ਗਈਆਂ।
ਮੂਸੇਵਾਲਾ ਨੂੰ 2 ਮਾਡਿਊਲਾਂ ਰਾਹੀਂ ਮਾਰਿਆ ਗਿਆ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ 2 ਮਾਡਿਊਲ ਸਰਗਰਮ ਸਨ। ਦੋਵੇਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ। ਉਸ ਟੀਮ ਦਾ ਮੁਖੀ ਪ੍ਰਿਅਵਰਤ ਫੌਜੀ ਸੀ। ਉਨ੍ਹਾਂ ਦੇ ਨਾਲ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਵੀ ਮੌਜੂਦ ਸਨ। ਕੋਰੋਲਾ ਕਾਰ ਜਗਰੂਪ ਰੂਪਾ ਚਲਾ ਰਿਹਾ ਸੀ। ਉਸ ਦੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ।
ਮੰਨੂ ਨੇ AK-47 ਨਾਲ ਗੋਲੀ ਚਲਾਈ: ਪਹਿਲਾਂ ਮੋਗਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ ਮੂਸੇਵਾਲਾ 'ਤੇ ਏ.ਕੇ.47 ਨਾਲ ਗੋਲੀਬਾਰੀ ਕੀਤੀ। ਜਿਸ ਦੀ ਗੋਲੀ ਮੂਸੇਵਾਲਾ ਨੂੰ ਲੱਗੀ। ਇਸ ਕਾਰਨ ਮੂਸੇਵਾਲਾ ਦਾ ਥਾਰ ਉਥੇ ਹੀ ਰੁਕ ਗਿਆ। ਫਿਰ ਇਹ ਕੋਰੋਲਾ ਤੋਂ ਉਤਰੀ ਅਤੇ ਬੋਲੈਰੋ ਤੋਂ 4 ਨਿਸ਼ਾਨੇਬਾਜ਼ ਵੀ ਉਤਰੇ। ਸਾਰੇ 6 ਸ਼ਾਰਪ ਸ਼ੂਟਰਾਂ ਨੇ ਫਾਇਰਿੰਗ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਮੂਸੇਵਾਲਾ ਬਚ ਨਹੀਂ ਸਕੇਗਾ ਤਾਂ ਉਹ ਉੱਥੋਂ ਭੱਜ ਗਏ।
-
Three persons including two main shooters arrested by Delhi Police Special Cell in the Sidhu Moose Wala murder case pic.twitter.com/G41p5eJANU
— ANI (@ANI) June 20, 2022 " class="align-text-top noRightClick twitterSection" data="
">Three persons including two main shooters arrested by Delhi Police Special Cell in the Sidhu Moose Wala murder case pic.twitter.com/G41p5eJANU
— ANI (@ANI) June 20, 2022Three persons including two main shooters arrested by Delhi Police Special Cell in the Sidhu Moose Wala murder case pic.twitter.com/G41p5eJANU
— ANI (@ANI) June 20, 2022
ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ : ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 4 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ। ਇਸ ਵਿੱਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ, ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਜਗਰੂਪ ਰੂਪਾ ਅਤੇ ਮੋਗਾ ਦਾ ਰਹਿਣ ਵਾਲਾ ਮਨੂ ਕੁੱਸਾ ਸ਼ਾਮਲ ਹੈ। ਪੰਜਾਬ ਪੁਲਿਸ ਇਨ੍ਹਾਂ ਚਾਰਾਂ ਦੀ ਭਾਲ ਕਰ ਰਹੀ ਹੈ।
ਕੌਣ ਹੈ ਪ੍ਰਿਆਵਰਤ ਫੌਜੀ : ਪ੍ਰਿਆਵਰਤ ਫੌਜੀ ਹਰਿਆਣਾ ਦੇ ਸੋਨੀਪਤ ਦੇ ਗੜ੍ਹੀ ਸਿਸਾਨਾ ਦਾ ਰਹਿਣ ਵਾਲਾ ਹੈ। ਬਦਨਾਮ ਪ੍ਰਿਆਵਰਤ ਦੇ ਖਿਲਾਫ ਦੋ ਕਤਲਾਂ ਸਮੇਤ ਕੁੱਲ 11 ਮਾਮਲੇ ਦਰਜ ਹਨ। ਉਸ ਦੇ ਖਿਲਾਫ ਸੋਨੀਪਤ ਦੇ ਖਰਖੋਦਾ ਅਤੇ ਬੜੌਦਾ ਥਾਣਿਆਂ 'ਚ ਕਤਲ ਦਾ ਮਾਮਲਾ ਦਰਜ ਹੈ। ਉਸ ਨੂੰ 10 ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਡੇਢ ਸਾਲ ਪਹਿਲਾਂ ਕ੍ਰਿਸ਼ਨਾ ਕਤਲ ਕੇਸ ਵਿੱਚ ਉਸ ਦਾ ਨਾਂ ਆਇਆ ਸੀ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਸ 'ਤੇ 25 ਹਜ਼ਾਰ ਦਾ ਇਨਾਮ ਰੱਖਿਆ ਹੈ।
ਹੁਣ ਤੱਕ 11 ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ : ਪੰਜਾਬ ਪੁਲਿਸ ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਸ਼ਾਰਪ ਸ਼ੂਟਰਾਂ ਨੂੰ ਕੋਰੋਲਾ ਗੱਡੀਆਂ ਦੇਣ ਵਾਲੇ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ ਅਤੇ ਸਾਰਜ ਮਿੰਟੂ, ਪ੍ਰਭਦੀਪ ਸਿੱਧੂ ਉਰਫ਼ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਮਨਮੋਹਨ ਸਿੰਘ ਮੋਹਣਾ ਅਤੇ ਮੂਸੇਵਾਲਾ ਦੇ ਫੈਨ ਬਣੇ ਸੰਦੀਪ ਕੇਕੜਾ ਵੀ ਸ਼ਾਮਲ ਹਨ। ਸ਼ਾਮਲ ਹਨ।
ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ : ਪੰਜਾਬ ਪੁਲਿਸ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਗੈਂਗ ਦੇ ਸਰਗਨਾ ਗੈਂਗਸਟਰ ਲਾਰੈਂਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਸਾਥੀ ਕੈਨੇਡੀਅਨ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ: ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ