ਨਵੀਂ ਦਿੱਲੀ: ਲਿਵ-ਇਨ ਪਾਰਟਨਰ ਸ਼ਰਧਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਵਾਲੇ ਆਫਤਾਬ ਅਮੀਨ ਪੂਨਾਵਾਲਾ ਬਾਰੇ ਦਿੱਲੀ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਜੰਗਲ 'ਚ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਹੁਣ ਤੱਕ ਸ਼ਰਧਾ ਦੀ ਲਾਸ਼ ਦੇ ਕਰੀਬ 12 ਟੁਕੜੇ ਬਰਾਮਦ ਕੀਤੇ ਹਨ ਪਰ ਅਜੇ ਤੱਕ ਸਿਰ ਨਹੀਂ ਮਿਲਿਆ ਹੈ। ਪੁਲਿਸ ਦੀ ਤਲਾਸ਼ ਜਾਰੀ ਹੈ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਬਰਾਮਦ ਹੋਈ ਲਾਸ਼ ਦੇ ਟੁਕੜੇ ਸ਼ਰਧਾ ਦੇ ਹਨ ਜਾਂ ਨਹੀਂ। ਪੁਲਿਸ ਮੰਗਲਵਾਰ ਨੂੰ ਆਫਤਾਬ ਨੂੰ ਲੈ ਕੇ ਮਹਿਰੌਲੀ ਦੇ ਜੰਗਲ 'ਚ ਗਈ ਅਤੇ ਉਥੇ ਕਰੀਬ ਢਾਈ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਪਤਾ ਲੱਗਾ ਹੈ ਕਿ ਆਫਤਾਬ ਪੁੱਛਗਿੱਛ ਦੌਰਾਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ।
ਪ੍ਰੇਮਿਕਾ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕੀਤੇ ਸਨ: ਆਫਤਾਬ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਆਪਣੀ ਲਿਵ-ਇਨ ਗਰਲਫ੍ਰੈਂਡ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਖ਼ੂਨ ਸਾਫ਼ ਕਰਨ ਲਈ ਗੂਗਲ ਦੀ ਮਦਦ ਲਈ। ਗੂਗਲ 'ਤੇ ਉਹ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਅੰਦਰੋਂ ਮਨੁੱਖੀ ਸਰੀਰ ਦੀ ਬਣਤਰ ਕਿਵੇਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਫਤਾਬ ਹੋਰ ਵੀ ਹੈਰਾਨੀਜਨਕ ਖੁਲਾਸੇ ਕਰੇਗਾ। ਦਿੱਲੀ ਦੇ ਮਹਿਰੌਲੀ ਇਲਾਕੇ 'ਚ ਪੁਲਿਸ ਵੱਖਰੀਆਂ ਟੀਮਾਂ ਭੇਜ ਰਹੀ ਹੈ ਕਿਉਂਕਿ ਆਫਤਾਬ ਮੁਤਾਬਕ ਉਨ੍ਹਾਂ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ ਪਰ ਅਜੇ ਤੱਕ ਕੁਝ ਟੁਕੜੇ ਬਰਾਮਦ ਨਹੀਂ ਹੋਏ ਹਨ।
ਹੁਣ ਤੱਕ ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਜ਼ੋਮੈਟੋ ਤੋਂ ਖਾਣਾ ਮੰਗਵਾਉਂਦਾ ਸੀ ਅਤੇ ਧੂਪ ਸਟਿਕ ਦਾ ਸੈੱਟ ਵੀ ਰੱਖਿਆ ਸੀ ਤਾਂ ਜੋ ਲਾਸ਼ ਦੀ ਬਦਬੂ ਬਾਹਰ ਨਾ ਜਾਵੇ। ਕਤਲ ਕਰਨ ਤੋਂ ਬਾਅਦ ਮੁਲਜ਼ਮ ਰਾਤ 12 ਤੋਂ 1 ਵਜੇ ਦੇ ਵਿਚਕਾਰ ਉਸ ਦੇ ਕਮਰੇ ਤੋਂ ਮਹਿਰੌਲੀ ਦੇ ਜੰਗਲ ਵਿਚ ਇਕ ਟੁਕੜਾ ਲੈ ਕੇ ਉਥੇ ਸੁੱਟ ਦਿੰਦਾ ਸੀ। ਇੰਨਾ ਹੀ ਨਹੀਂ, ਦੋਸ਼ੀ ਜਿਸ ਕਮਰੇ 'ਚ ਰਹਿੰਦਾ ਸੀ, ਉਸ ਦਾ ਕਿਰਾਇਆ 10,000 ਰੁਪਏ ਪ੍ਰਤੀ ਮਹੀਨਾ ਸੀ। ਸ਼ਰਧਾ ਦੇ ਕਤਲ ਤੋਂ 20-25 ਦਿਨਾਂ ਬਾਅਦ ਦੋਸ਼ੀ ਆਫਤਾਬ ਦੀ ਮੁਲਾਕਾਤ ਡੇਟਿੰਗ ਐਪ ਰਾਹੀਂ ਇਕ ਹੋਰ ਲੜਕੀ ਨਾਲ ਵੀ ਹੋਈ ਸੀ।
ਅਲਮਾਰੀ 'ਚ ਲੁਕਾਏ ਸੀ ਸਰੀਰ ਦੇ ਅੰਗ: ਆਫਤਾਬ ਨੇ ਸ਼ਰਧਾ ਦੇ ਕਈ ਅੰਗ ਲੁਕਾ ਕੇ ਅਲਮਾਰੀ 'ਚ ਰੱਖੇ ਹੋਏ ਸੀ। ਸਲਫਿਊਰਿਕ ਹਾਈਡ੍ਰੋਕਲੋਰਿਕ ਐਸਿਡ ਵਰਤਿਆ ਜਾਂਦਾ ਹੈ। ਜਿਸ ਨਾਲ ਉਸ ਨੇ ਫਰਸ਼ ਧੋਤਾ, ਤਾਂ ਜੋ ਫੋਰੈਂਸਿਕ ਜਾਂਚ ਦੌਰਾਨ ਡੀਐਨਏ ਸੈਂਪਲ ਨਾ ਮਿਲੇ। ਝਗੜੇ ਦੌਰਾਨ ਆਫਤਾਬ ਨੇ ਸ਼ਰਧਾ ਦੀ ਛਾਤੀ 'ਤੇ ਬੈਠ ਕੇ ਉਸ ਦਾ ਗਲਾ ਘੁੱਟ ਦਿੱਤਾ। ਹੱਤਿਆ ਕਰਨ ਤੋਂ ਬਾਅਦ ਉਸ ਨੇ ਸ਼ਰਧਾ ਦੀ ਲਾਸ਼ ਨੂੰ ਬਾਥਰੂਮ 'ਚ ਰੱਖ ਦਿੱਤਾ।
ਆਫਤਾਬ ਸ਼ੁਰੂ ਤੋਂ ਹੀ ਪੁਲਿਸ ਨਾਲ ਅੰਗਰੇਜ਼ੀ ਵਿੱਚ ਹੀ ਗੱਲ ਕਰਦਾ ਰਿਹਾ ਹੈ। ਬੋਲ ਰਿਹਾ ਹੈ'' yes i killed her' ਉਸ ਨੂੰ ਮਾਰਨ ਤੋਂ ਬਾਅਦ ਫਰਸ਼ ਧੋਣ ਲਈ ਤੇਜ਼ਾਬ ਬਾਰੇ ਗੂਗਲ 'ਤੇ ਸਰਚ ਵੀ ਕੀਤਾ ਸੀ। ਸਰੀਰ ਨੂੰ ਕੱਟਣ ਦੇ ਤਰੀਕਿਆਂ ਬਾਰੇ ਖੋਜ ਕੀਤੀ। ਸ਼ਰਧਾ ਦੇ ਅਤੇ ਉਸ ਦੇ ਖੂਨ ਨਾਲ ਲਿਬੜੇ ਕੱਪੜੇ ਐਮਸੀਡੀ ਦੀ ਗਾਰਬੇਜ ਵੈਨ ਵਿੱਚ ਪਾ ਦਿੱਤੇ ਗਏ। ਆਫਤਾਬ ਦੀ ਹਿਮਾਚਲ 'ਚ ਬਦਰੀ ਨਾਂ ਦੇ ਵਿਅਕਤੀ ਨਾਲ ਮੁਲਾਕਾਤ ਹੋਈ ਸੀ, ਬਦਰੀ ਖੁਦ ਛਤਰਪੁਰ ਇਲਾਕੇ 'ਚ ਰਹਿੰਦਾ ਹੈ। ਉਸ ਦੇ ਕਹਿਣ 'ਤੇ ਹੀ ਦੋਵੇਂ ਛੱਤਰਪੁਰ ਰਹਿਣ ਲੱਗੇ।
ਉਹ ਹਰ ਰੋਜ਼ ਸ਼ਰਧਾ ਦੀ ਲਾਸ਼ ਦਾ ਟੁਕੜਾ ਜੰਗਲ 'ਚ ਸੁੱਟਦਾ ਸੀ: ਦੱਸ ਦਈਏ ਕਿ ਸ਼ਰਧਾ ਮੁੰਬਈ ਦੀ ਰਹਿਣ ਵਾਲੀ ਸੀ। ਦੋਵੇਂ ਉੱਥੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੇ ਸਨ। ਉੱਥੇ ਹੀ ਦੋਹਾਂ ਦੀ ਮੁਲਾਕਾਤ ਹੋਈ ਅਤੇ ਫਿਰ ਦੋਸਤੀ ਪਿਆਰ 'ਚ ਬਦਲ ਗਈ। ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ, ਇਸ ਲਈ ਉਹ ਦਿੱਲੀ ਭੱਜ ਗਏ। ਇਥੇ ਕਿਰਾਏ 'ਤੇ ਮਕਾਨ ਲੈ ਲਿਆ ਅਤੇ ਆਫਤਾਬ ਇਕ ਵੱਡੇ ਹੋਟਲ ਵਿਚ ਸ਼ੈੱਫ ਦਾ ਕੰਮ ਕਰਨ ਲੱਗਾ। ਇਸ ਦੌਰਾਨ ਲਿਵ-ਇਨ 'ਚ ਰਹਿੰਦਿਆਂ ਸ਼ਰਧਾ ਨੇ ਵਿਆਹ ਲਈ ਦਬਾਅ ਪਾਇਆ। ਇਕ ਦਿਨ ਗੁੱਸੇ ਵਿਚ ਆ ਕੇ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਨਿਪਟਾਰੇ ਲਈ ਟੁਕੜੇ ਕਰ ਦਿੱਤਾ ਗਿਆ। ਉਹ ਹਰ ਰਾਤ ਬਾਹਰ ਨਿਕਲਦਾ ਸੀ ਅਤੇ ਮਹਿਰੌਲੀ ਦੇ ਜੰਗਲਾਂ ਵਿੱਚ ਇੱਕ ਟੁਕੜਾ ਸੁੱਟਦਾ ਸੀ।
ਇਹ ਵੀ ਪੜੋ: ਹਵਾਈ ਅੱਡੇ ਉੱਤੇ ਬੱਚੇ ਦਾ ਜਨਮ, ਅਧਿਕਾਰੀਆਂ ਨੇ ਸਭ ਤੋਂ ਘੱਟ ਉਮਰ ਦੇ ਯਾਤਰੀ ਦਾ ਕੀਤਾ ਸਵਾਗਤ