ETV Bharat / bharat

Shraddha Walker Murder Case: ਕਤਲ ਤੋਂ ਬਾਅਦ ਕਿਸੇ ਹੋਰ ਕੁੜੀ ਨੂੰ ਡੇਟ ਕਰ ਰਿਹਾ ਸੀ ਆਫਤਾਬ - ਸ਼ਰਧਾ ਦਾ ਕਤਲ

ਸ਼ਰਧਾ ਵਾਕਰ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ (Shraddha Walker Murder Case) ਹੋਇਆ ਹੈ। ਸੂਤਰਾਂ ਮੁਤਾਬਕ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਸੁੱਟਣ ਦੌਰਾਨ, ਮੁਲਜ਼ਮ ਆਫਤਾਬ ਕਿਸੇ ਹੋਰ ਲੜਕੀ ਨੂੰ ਵੀ ਡੇਟ ਕਰ ਰਿਹਾ ਸੀ।

Shraddha Walker Murder Case
Shraddha Walker Murder Case
author img

By

Published : Nov 16, 2022, 12:25 PM IST

ਨਵੀਂ ਦਿੱਲੀ: ਮਹਾਰਾਸ਼ਟਰ ਦੀ ਸ਼ਰਧਾ ਵਾਕਰ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ (Shraddha Walker Murder Case) ਹੋਇਆ ਹੈ। ਕਤਲ ਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਜੰਗਲ ਵਿੱਚ ਸੁੱਟਣ ਵਾਲੇ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਦੀ ਅਸਲੀਅਤ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀ ਹੈ। ਇਸ ਕਤਲ ਕਾਂਡ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਸ਼ਰਧਾ ਦਾ ਕਤਲ ਕਰਨ ਤੋਂ ਬਾਅਦ, ਆਫਤਾਬ ਕਿਸੇ ਹੋਰ ਲੜਕੀ ਨੂੰ ਡੇਟ ਕਰ ਰਿਹਾ ਸੀ, ਉਦੋਂ ਵੀ ਜਦੋਂ ਉਸ ਨੇ ਉਸ ਦੀ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਫਰਿੱਜ ਵਿਚ ਰੱਖਿਆ ਸੀ।

ਦਿੱਲੀ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਆਫਤਾਬ ਡੇਟਿੰਗ ਐਪ ਰਾਹੀਂ ਕਿਸੇ ਹੋਰ ਲੜਕੀ ਦੇ ਸੰਪਰਕ ਵਿੱਚ ਆਇਆ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਆਫਤਾਬ ਕਦੋਂ ਤੋਂ ਦੂਜੀ ਲੜਕੀ ਦੇ ਸੰਪਰਕ 'ਚ ਸੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਆਫਤਾਬ ਸ਼ਰਧਾ ਨੂੰ ਮਾਰਨ ਦੀ ਕਾਫੀ ਪਹਿਲਾਂ ਤੋਂ ਯੋਜਨਾ ਬਣਾ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਅਫਤਾਬ ਨੇ ਕਤਲ ਕਰਨ ਤੋਂ ਬਾਅਦ ਪੁਲਿਸ ਤੋਂ ਬਚਣ ਦਾ ਤਰੀਕਾ ਜਾਣਨ ਲਈ ਵੈੱਬ ਸੀਰੀਜ਼ ਅਤੇ ਕ੍ਰਾਈਮ ਸ਼ੋਅ ਦੇ ਨਾਲ-ਨਾਲ ਇੰਟਰਨੈੱਟ 'ਤੇ ਵੀ ਕੋਸ਼ਿਸ਼ ਕੀਤੀ ਸੀ। ਪਰ ਆਫਤਾਬ ਨੂੰ ਨਹੀਂ ਪਤਾ ਸੀ ਕਿ ਅਪਰਾਧ ਕਰਨ ਤੋਂ ਬਾਅਦ ਪੁਲਿਸ ਤੋਂ ਬਚਣਾ ਅਸੰਭਵ ਹੈ।

ਇੰਟਰਨੈਟ ਤੋਂ ਲਈ ਜਾਣਕਾਰੀ: ਕਤਲ ਕਰਨ ਤੋਂ ਪਹਿਲਾਂ ਆਫਤਾਬ ਨੇ ਇੰਟਰਨੈੱਟ ਨਾਲ ਜੁੜੀ ਜਾਣਕਾਰੀ ਸਰਚ ਕੀਤੀ ਸੀ। ਸਰੀਰ ਦੇ ਕੱਟੇ ਹੋਏ ਅੰਗਾਂ ਨੂੰ ਲੰਬੇ ਸਮੇਂ ਲਈ ਘਰ ਵਿੱਚ ਕਿਵੇਂ ਸਟੋਰ ਕਰਨਾ ਹੈ, ਖੂਨ ਨੂੰ ਕਿਵੇਂ ਸਾਫ ਕਰਨਾ ਹੈ ਆਦਿ? ਆਫਤਾਬ ਨੇ ਇਹ ਸਾਰੀ ਜਾਣਕਾਰੀ ਇੰਟਰਨੈੱਟ 'ਤੇ ਸਰਚ ਕੀਤੀ। ਪੁਲਿਸ ਨੇ ਉਸ ਦਾ ਮੋਬਾਈਲ, ਕੰਪਿਊਟਰ ਆਦਿ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਦੱਖਣੀ ਜ਼ਿਲ੍ਹੇ ਦੇ ਐਡੀਸ਼ਨਲ ਡੀਸੀਪੀ ਅੰਕਿਤ ਚੌਹਾਨ ਦੇ ਅਨੁਸਾਰ, ਪੁਲਿਸ ਦਾ ਧਿਆਨ ਸਰਚ ਅਤੇ ਬਰਾਮਦਗੀ 'ਤੇ ਹੈ। ਡਿਜੀਟਲ ਸਬੂਤਾਂ ਨੂੰ ਜੋੜ ਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜ ਮਹੀਨੇ ਬਾਅਦ ਗ੍ਰਿਫਤਾਰੀ: ਆਫਤਾਬ ਮੁੰਬਈ ਤੋਂ 1500 ਕਿਲੋਮੀਟਰ ਦੂਰ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਆਇਆ ਅਤੇ ਆਪਣੀ ਲਾਈਵ ਇਨ ਪਾਰਟਨਰ ਸ਼ਰਧਾ (26) (Girl murdered in love affair in Delhi) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟ ਦਿੱਤਾ। ਹੁਣ ਦਿੱਲੀ ਪੁਲਿਸ ਨੇ ਇਸ ਕਤਲ ਦਾ ਭੇਤ ਸੁਲਝਾਉਂਦੇ ਹੋਏ ਪੰਜ ਮਹੀਨਿਆਂ ਬਾਅਦ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫਰਿੱਜ 'ਚ ਕੀਤੇ ਸਨ ਲਾਸ਼ ਦੇ ਟੁਕੜੇ ਸਟੋਰ: ਪੁਲਿਸ ਹੁਣ ਆਫਤਾਬ ਰਾਹੀਂ ਸ਼ਰਧਾ ਦੀ ਲਾਸ਼ ਦੇ ਉਨ੍ਹਾਂ ਟੁਕੜਿਆਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਨੂੰ ਮੁਲਜ਼ਮ ਨੇ ਉਸ ਦਾ ਕਤਲ ਕਰਨ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਸੀ। ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਹਰ ਰਾਤ 2 ਵਜੇ ਫਲੈਟ ਛੱਡ ਕੇ ਉਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਜਾਂਦਾ ਸੀ। ਉਨ੍ਹਾਂ ਟੁਕੜਿਆਂ ਨੂੰ ਫਰਿੱਜ ਵਿੱਚ ਰੱਖਣ ਲਈ ਉਸਨੇ 300 ਲੀਟਰ ਦਾ ਫਰਿੱਜ ਖ਼ਰੀਦਿਆ ਸੀ।

ਇਹ ਵੀ ਪੜ੍ਹੋ: Shraddha Murder Case: ਸ਼ਰਧਾ ਦੀ ਲਾਸ਼ ਦੇ 12 ਟੁਕੜੇ ਬਰਾਮਦ, ਹੁਣ ਤੱਕ ਨਹੀਂ ਮਿਲਿਆ ਸਿਰ

ETV Bharat Logo

Copyright © 2025 Ushodaya Enterprises Pvt. Ltd., All Rights Reserved.