ETV Bharat / bharat

ਮਨਸਾ ਦੇਵੀ ਮੰਦਿਰ 'ਚ ਛੋਟੇ ਕੱਪੜੇ ਪਾਉਣ ਵਾਲਿਆਂ ਲਈ ਨੋ ਐਂਟਰੀ ! - ਪ੍ਰਾਚੀਨ ਸ਼ਕਤੀਪੀਠ ਸ਼੍ਰੀ ਮਾਤਾ ਮਨਸਾ ਦੇਵੀ

ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮੰਦਿਰ ਵਿੱਚ(mansa devi mandir panchkula) ਮੰਦਿਰ ਬੋਰਡ ਦੇ ਸਕੱਤਰ ਵੱਲੋਂ ਛੋਟੇ ਕੱਪੜੇ ਪਾ ਕੇ ਮੰਦਿਰ ਆਉਣ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਮੰਦਿਰ ਵਿੱਚ ਛੋਟੇ ਕੱਪੜੇ ਪਾ ਕੇ ਆਉਣ ਵਾਲੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੰਦਿਰ ਬੋਰਡ ਨੇ ਸਕੱਤਰ ਦੇ ਇਸ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ।

ਮਨਸਾ ਦੇਵੀ ਮੰਦਿਰ 'ਚ ਛੋਟੇ ਕੱਪੜੇ ਪਾਉਣ ਵਾਲਿਆਂ ਲਈ ਨੋ ਐਂਟਰੀ !

author img

By

Published : Aug 21, 2021, 7:59 PM IST

ਪੰਚਕੂਲਾ: ਪੰਚਕੂਲਾ ਵਿੱਚ ਸਥਿਤ ਪ੍ਰਾਚੀਨ ਸ਼ਕਤੀਪੀਠ ਸ਼੍ਰੀ ਮਾਤਾ ਮਨਸਾ ਦੇਵੀ(mansa devi mandir panchkula) ਦੇ ਦਰਬਾਰ ਵਿੱਚ ਮਾਡਰਨ ਪਹਿਰਾਵੇ ਅਤੇ ਛੋਟੇ ਕੱਪੜੇ ਪਾ ਕੇ ਆਉਣ(mansa devi temple jeans ban) 'ਤੇ ਸ਼੍ਰੀ ਮਾਤਾ ਮਨਸਾ ਦੇਵੀ ਪੂਜਾ ਬੋਰਡ ਦੀ ਸਕੱਤਰ ਸ਼ਾਰਦਾ ਪ੍ਰਜਾਪਤੀ ਨੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਮਾਡਰਨ ਪਹਿਰਾਵੇ ਅਤੇ ਸ਼ਾਰਟਸ ਪਾ ਕੇ ਮੰਦਿਰ ਵਿੱਚ ਆਉਣ ਦੀ ਮਨਾਹੀ ਹੈ ਅਤੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਸਕ੍ਰਿਤੀ ਦੀ ਪਾਲਣਾ ਕਰਦਿਆਂ ਅਤੇ ਮੰਦਿਰ ਦੀ ਸ਼ਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਆਧੁਨਿਕ ਪਹਿਰਾਵਾ ਪਹਿਨ ਕੇ ਨਾ ਆਉਣ।

ਉਨ੍ਹਾਂ ਕਿਹਾ ਕਿ ਇਸ ਨਾਲ ਮੰਦਿਰ ਵਿੱਚ ਆਉਣ ਵਾਲੇ ਬਹੁਤ ਸਾਰੇ ਬਜ਼ੁਰਗਾਂ ਅਤੇ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਗੁਰੂਦੁਆਰਾ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ ਇਸ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਸਿਰ ਵੀ ਢੱਕਿਆ ਹੁੰਦਾ ਹੈ, ਤਾਂ ਇਹ ਇੱਥੇ ਕਿਉਂ ਨਹੀਂ ਹੋ ਸਕਦਾ। ਇਸ ਲਈ ਅਜਿਹੇ ਕੱਪੜੇ ਪਾ ਕੇ ਮੰਦਿਰ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਮੰਦਿਰ ਦੇ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਨੂੰ ਅਜਿਹੇ ਪਹਿਰਾਵੇ 'ਤੇ ਇਤਰਾਜ਼ ਹੈ। ਹਰ ਕਿਸੇ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ, ਕਿਸੇ ਨੂੰ ਸ਼ਾਟਸ ਪਾ ਕੇ ਨਹੀਂ ਆਉਣਾ ਚਾਹੀਦਾ।

ਇਸ ਦੇ ਨਾਲ ਹੀ ਸਕੱਤਰ ਸ਼ਾਰਦਾ ਪ੍ਰਜਾਪਤੀ ਦੇ ਇਸ ਬਿਆਨ ਤੋਂ ਬਾਅਦ, ਸ਼੍ਰੀ ਮਨਸਾ ਦੇਵੀ ਮੰਦਿਰ ਬੋਰਡ ਨੇ ਇਸ ਤੋਂ ਪੱਲਾ ਝਾੜ ਲਿਆ ਹੈ। ਬੋਰਡ ਵੱਲੋਂ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ। ਇਸ ਦਾ ਬੋਰਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਬੋਰਡ ਨੇ ਅਜਿਹਾ ਕੋਈ ਕਾਨੂੰਨ ਬਣਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਦੇ ਨੇੜੇ ਪੰਚਕੂਲਾ ਵਿੱਚ ਮਾਤਾ ਮਨਸਾ ਦਾ ਇੱਕ ਵਿਸ਼ਾਲ ਮੰਦਰ ਹੈ। ਇੱਥੇ ਹਰ ਸਾਲ ਨਰਾਤਿਆਂ ਵਿੱਚ ਇੱਕ ਵਿਸ਼ਾਲ ਮੇਲਾ ਲਗਾਇਆ ਜਾਂਦਾ ਹੈ। ਇਹ ਇੱਕ ਵਿਸ਼ਾਲ ਮੰਦਿਰ ਹੈ ਜੋ 100 ਏਕੜ ਵਿੱਚ ਫੈਲਿਆ ਹੋਇਆ ਹੈ। ਇਹ ਮੰਦਿਰ ਰਾਜਾ ਗੋਪਾਲ ਸਿੰਘ ਦੁਆਰਾ ਸਾਲ 1811-1815 ਦੇ ਵਿਚਕਾਰ ਬਣਾਇਆ ਗਿਆ ਸੀ।

ਇਸ ਮੰਦਰ ਵਿੱਚ ਮਾਤਾ ਮਨਸਾ ਦੇਵੀ ਦੀ ਮੂਰਤੀ ਦੇ ਸਾਹਮਣੇ ਤਿੰਨ ਪਿੰਡੀਆਂ ਹਨ, ਜਿਨ੍ਹਾਂ ਨੂੰ ਮਾਂ ਦਾ ਰੂਪ ਮੰਨਿਆ ਜਾਂਦਾ ਹੈ। ਇਹ ਤਿੰਨੋਂ ਪਿੰਡੀਆਂ ਨੂੰ ਮਹਾਲਕਸ਼ਮੀ, ਮਨਸਾ ਦੇਵੀ ਅਤੇ ਸਰਸਵਤੀ ਦੇਵੀ ਵਜੋਂ ਜਾਣਿਆ ਜਾਂਦਾ ਹੈ। ਮੰਦਿਰ ਦੀ ਪਰਿਕਰਮਾ 'ਤੇ ਗਣੇਸ਼, ਹਨੂੰਮਾਨ, ਦਰਬਾਨ, ਵੈਸ਼ਨਵੀ ਦੇਵੀ, ਭੈਰਵ ਅਤੇ ਸ਼ਿਵਲਿੰਗ ਦੀਆਂ ਮੂਰਤੀਆਂ ਸਥਾਪਤ ਹਨ।

ਇਹ ਵੀ ਪੜ੍ਹੋ:ਮੰਗਲਵਾਰ ਨੂੰ ਹੋਵੇਗਾ ਪੂਰਨ ਤੌਰ ‘ਤੇ ਪੰਜਾਬ ਬੰਦ: ਮਨਜੀਤ ਸਿੰਘ ਰਾਏ

ETV Bharat Logo

Copyright © 2024 Ushodaya Enterprises Pvt. Ltd., All Rights Reserved.