ਨਵੀਂ ਦਿੱਲੀ: 2022 ਦੀਆਂ ਵਿਧਾਨਸਭਾ ਚੋਣਾਂ ਆਉਣ ਵਾਲੀਆਂ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਚ ਭੂਚਾਲ ਆਇਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਦਕਿ ਸਿੱਧੂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ। ਪਰ ਇਸ ਮੀਟਿੰਗ ਤੋਂ ਬਾਅਦ ਕੋਈ ਸਿੱਟਾ ਨਹੀਂ ਨਿਕਲਿਆ। ਉੱਥੇ ਹੀ ਦੂਜੇ ਪਾਸੇ ਸ਼ਿਵਸੇਨਾ ਵੱਲੋਂ ਪੰਜਾਬ ਕਾਂਗਰਸ ਦੇ ਕਲੇਸ਼ ’ਤੇ ਨਿਸ਼ਾਨਾ ਸਾਧਿਆ ਗਿਆ ਹੈ।
ਸ਼ਿਵਸੇਨਾ ਨੇ ਕਿਹਾ ਕਿ ਪਿਛਲੇ ਸੱਤ ਅੱਠ ਸਾਲਾਂ ਤੋਂ ਕਾਗਰਸ ਵਧੀਆ ਕੰਮ ਨਹੀਂ ਕਰ ਰਹੀ ਹੈ। ਨਰਿੰਦਰ ਮੋਦੀ ਦੇ ਤੁਫਾਨ ਦੇ ਅੱਗੇ ਅਤੇ ਬੀਜੇਪੀ ਦੇ ਵਿਸਤਾਰ ਦੇ ਕਾਰਨ ਕਾਂਗਰਸ ਦੀ ਹਾਲਤ ਪਤਲੀ ਹੋਈ ਗਈ ਹੈ ਅਤੇ ਪੰਜਾਬ ਚ ਵੀ ਕਾਂਗਰਸ ਦੀਆਂ ਜੜ੍ਹਾਂ ਹਿਲ ਚੁੱਕੀਆਂ ਹਨ। ਕਾਂਗਰਸ ਦੇ ਦਿੱਗਜ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਨਵੀਂ ਕੈਬਨਿਟ ਸੱਤਾ ਚ ਆਈ। ਜਿਸ ਨੂੰ ਪੰਜਾਬ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਹਿਣ ਨਹੀਂ ਹੋਇਆ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿੱਧੂ ਦੇ ਲਗਾਤਾਰ ਝਗੜਿਆ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੁਣ ਸਿੱਧੂ ਵੀ ਚਲੇ ਗਏ ਹਨ। ਕਾਂਗਰਸ ਦੇ ਹੱਥ ਚ ਕੀ ਬਚਿਆ ਹੈ?
ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਦੌਰਾ
ਸਿਵਸੇਨਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਫਿਰ ਕਾਂਗਰਸ ਨੂੰ ਛੱਡ ਦਿੱਤਾ। ਕਿਹਾ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਸ਼ਾਮਲ ਹੋਣਗੇ ਪਰ ਅਜਿਹਾ ਨਹੀਂ ਹੋਇਆ। ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਹਿ ਦਿੱਤਾ ਕਿ ਉਹ ਕਾਂਗਰਸ ਚ ਨਹੀਂ ਰਹਿਣਗੇ। ਅਜਿਹਾ ਲਗਦਾ ਹੈ ਕਿ ਉਹ ਨਹੀਂ ਪਾਰਟੀ ਬਣਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅਮਿਤ ਸ਼ਾਹ ਨੂੰ ਮਿਲੇ ਸੀ ਜੋ ਕਿ ਸਰਾਸਰ ਝੂਠ ਹੈ। ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਸੀ ਕਿ ਉਹ ਪੰਜਾਬ ਚ ਨਹੀਂ ਦਿੱਲੀ ਚ ਅੰਦੋਲਨ ਕਰੋ ਯਾਨੀ ਉਹ ਸੂਬੇ ਚ ਕਿਸਾਨਾਂ ਦਾ ਵਿਰੋਧ ਨਹੀਂ ਚਾਹੁੰਦੇ ਸੀ। ਸ਼ਿਵਸੇਨਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋ ਉਹ ਆਪ ਸੀਐੱਮ ਸੀ ਤਾਂ ਉਹ ਕਿੰਨੀ ਵਾਰ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਦਿੱਲੀ ਆਏ ਸੀ। ਇਹ ਅਫਵਾਹ ਸੀ ਕਿ ਅਮਰਿੰਦਰ ਸਿੰਘ ਨੂੰ ਕੇਂਦਰੀ ਖੇਤੀਬਾੜੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਹੁਣ ਇਹ ਤੈਅ ਹੈ ਕਿ ਇਹ ਲੋਕ ਰਾਹੁਲ ਗਾਂਧੀ ਨੂੰ ਰੋਕਣ ਦੇ ਲਈ ਬੀਜੇਪੀ ਵਰਗੀ ਪਾਰਟੀ ਤੋਂ ਅੰਦਰੋ ਹੱਥ ਮਿਲਾ ਲੈਂਦੇ ਹਨ। ਬੇਸ਼ਕ ਕਾਂਗਰਸ ਨੂੰ ਡੁਬਾਉਣ ਦੀ ਸੁਪਾਰੀ ਕਾਂਗਰਸ ਦੇ ਲੋਕਾਂ ਨੇ ਲਈ ਹੋਈ ਸੀ ਪਰ ਕਾਂਗਰਸ ਨੂੰ ਇੱਕ ਸਥਾਈ ਪ੍ਰਧਾਨ ਦੇਦੋ। ਸ਼ਿਵਸੇਨਾ ਨੇ ਕਾਂਗਰਸ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਜਲਦ ਹੀ ਪੰਜਾਬ ਕਾਂਗਰਸ ਲਈ ਪ੍ਰਧਾਨ ਚੋਣ ਕਰਨੀ ਚਾਹੀਦੀ ਹੈ।
ਸ਼ਿਵਸੇਨਾ ਦੇ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਕੌਣ ਹੱਲ ਕਰਾਵੇਗਾ। ਕੰਨ੍ਹਿਇਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਵਰਗੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਸ਼ਾਮਲ ਕੀਤਾ ਗਿਆ ਹੈ। ਇਹ ਉਸ ਸਮੇਂ ਹੋਇਆ ਜਦੋ ਪੰਜਾਬ ’ਚ ਉਥਲ ਪੁਥਲ ਮਚੀ ਹੋਈ ਸੀ। ਕਾਂਗਰਸ ਦਾ ਭਵਿੱਖ ਚ ਜੋ ਹਾਲ ਹੋਵੇਗਾ ਉਹ ਬਹੁਤ ਹੀ ਭਿਆਨਕ ਹੋਵੇਗਾ। ਕਾਂਗਰਸ ਪਾਰਟੀ ਬੀਮਾਰ ਹੈ ਉਸਨੂੰ ਉਪਚਾਰ ਦੀ ਲੋੜ ਹੈ।
ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ