ਮੁੰਬਈ: ਅੰਧੇਰੀ ਪੂਰਬੀ ਤੋਂ ਸ਼ਿਵ ਸੈਨਾ ਦੇ ਵਿਧਾਇਕ ਰਮੇਸ਼ ਲਟਕੇ ਦਾ ਬੁੱਧਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ। ਲਟਕੇ ਆਪਣੇ ਦੋਸਤ ਨੂੰ ਮਿਲਣ ਦੁਬਈ ਗਏ ਹੋਏ ਸੀ ਅਤੇ ਇਸ ਮੌਕੇ ਉਹ ਘਰ 'ਚ ਇੱਕਲੇ ਸਨ ਅਤੇ ਊਨਾ ਦਾ ਪਰਿਵਾਰ ਬਜ਼ਾਰ ਗਿਆ ਹੋਇਆ ਸੀ |
ਮ੍ਰਿਤਕ ਦੇਹ ਲੈਣ ਦੀ ਕੋਸ਼ਿਸ਼ : ਇਸ ਬਾਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਅਨਿਲ ਪਰਬ ਨੇ ਕਿਹਾ, "ਅਸੀਂ ਹੁਣ ਉਸ ਦੀ ਮ੍ਰਿਤਕ ਦੇਹ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ"।
ਕੌਣ ਸਨ ਰਮੇਸ਼ ਲਟਕੇ : ਰਮੇਸ਼ ਲਟਕੇ ਸ਼ਿਵ ਸੈਨਾ ਅੰਧੇਰੀ ਪੂਰਬੀ ਮੁੰਬਈ ਤੋਂ ਵਿਧਾਇਕ ਸਨ, ਉਹ ਕਾਂਗਰਸ ਦੇ ਸੁਰੇਸ਼ ਸ਼ੈਟੀ ਨੂੰ ਹਰਾ ਕੇ, ਪਹਿਲੀ ਵਾਰ 2014 ਵਿੱਚ ਅੰਧੇਰੀ ਪੂਰਬੀ ਤੋਂ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ ਸਨ | ਲਟਕੇ ਨੇ 2019 ਵਿੱਚ ਆਜ਼ਾਦ ਉਮੀਦਵਾਰ ਐਮ ਪਟੇਲ ਨੂੰ ਵੀ ਹਰਾਇਆ ਸੀ।
ਕਾਰਪੋਰੇਟਰ ਤੋਂ MLA ਤੱਕ: ਉਹ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਵਿੱਚ ਕਈ ਵਾਰ ਕਾਰਪੋਰੇਟਰ ਵੀ ਰਹੇ। "ਕਾਰਪੋਰੇਟਰ ਤੋਂ MLA ਤੱਕ!" 2002 ਅਤੇ 2009 ਦੀਆਂ ਮਿਉਂਸਪਲ ਚੋਣਾਂ ਜਿੱਤਣ ਤੋਂ ਬਾਅਦ, ਉਸਨੇ ਦੋ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਚੋਣਾਂ ਜਿੱਤੀਆਂ।
ਪਰਿਵਾਰ ਅਤੇ ਚਾਹੁਣ ਵਾਲਿਆਂ 'ਚ ਸੋਗ ਦੀ ਲਹਿਰ : ਰਮੇਸ਼ ਲਟਕੇ ਦੇ ਇਸ ਤਰ੍ਹਾਂ ਨਾਲ ਅਚਾਨਕ ਦੁਨੀਆ ਤੋਂ ਚਲੇ ਜਾਣ ਕਰਕੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ 'ਚ ਸੋਗ ਦੀ ਲਹਿਰ ਫੈਲ ਗਈ ਹੈ |
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਨਾਲ ਮੁਲਾਕਾਤ