ਮੁੰਬਈ: ਮਹਾਰਾਸ਼ਟਰ ਦੇ ਮੁੱਖਮੰਤਰੀ ਏਕਨਾਥ ਸ਼ਿੰਦੇ ਕੈਂਪ ਦੇ ਸ਼ਿਵਸੈਨਾ ਵਿਧਾਇਕ ਸੰਜੇ ਸ਼ਿਰਸਾਟ ਦੇ ਇਕ ਬਿਆਨ ਤੋਂ ਰਾਜ ਵਿੱਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਸ਼ਿਰਸਾਟ ਨੇ ਉਧਵ ਠਾਕਰੇ ਧੜੇ ਦੀ ਸਾਂਸਦ ਪ੍ਰਿਅੰਕਾ ਚਤੁਰਵੇਦੀ ਉੱਤੇ ਇਕ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ। ਇਸ ਤੋਂ ਬਾਅਦ ਪ੍ਰਿਅੰਕਾ ਨੇ ਸ਼ਿਰਸਾਟ ਨੂੰ 'ਵਲਗਰ ਕੈਰੇਕਟ' ਵਾਲਾ ਦੱਸਿਆ।
ਵਿਧਾਇਕ ਸੰਜੇ ਸ਼ਿਰਸਾਟ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਆਦਿਤਿਆ ਠਾਕਰੇ ਨੇ ਪ੍ਰਿਅੰਕਾ ਦੀ ਖੂਬਸੂਰਤੀ ਦੇਖੀ ਅਤੇ ਉਸ ਨੂੰ ਸਾਂਸਦ ਬਣਾ ਦਿੱਤਾ। ਵਿਧਾਇਕ ਸੰਜੇ ਸ਼ਿਰਸਾਟ ਨੇ ਠਾਣੇ ਵਿਖੇ ਸੋਮਵਾਰ ਨੂੰ ਇਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਸ਼ਿਰਸਾਟ ਵਲੋਂ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਪ੍ਰਿਅੰਕਾ ਚਤੁਰਵੇਦੀ ਭੜਕ ਗਈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਸਾਂਸਦ ਕਿਵੇਂ ਬਣੀ। ਪ੍ਰਿਅੰਕਾ ਨੇ ਕਿਹਾ ਕਿ ਇਹ ਬਿਆਨ ਦੇਣ ਵਾਲਾ ਵਿਅਕਤੀ 'ਵਲਗਰ ਕੈਰੇਕਟਰ' ਵਾਲਾ ਵਿਅਕਤੀ ਹੈ। ਉਹ ਸਾਡੀ ਪਾਰਟੀ ਦਾ ਗੱਦਾਰ ਹੈ। ਪ੍ਰਿਅੰਕਾ ਨੇ ਕਿਹਾ ਕਿ ਅਜਿਹਾ ਬਿਆਨ ਦੇਣ ਵਾਲੇ ਦੇ ਪਿੱਛੇ ਕੌਣ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਦਾ ਇਸ਼ਾਰਾ ਭਾਜਪਾ ਅਤੇ ਸ਼ਿਵ ਸੈਨਾ ਵੱਲ ਸੀ।
ਪ੍ਰਿਅੰਕਾ ਨੇ ਟਵੀਟ ਕਰਕੇ ਸ਼ਿਰਸਾਟ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਕਿਹਾ ਕਿ ਜਿਸ ਵਿਅਕਤੀ ਨੇ 50 ਪੇਟੀ ਲਈ ਆਪਣਾ ਇਮਾਨ ਗੁਆ ਲਿਆ, ਉਹ ਸਾਨੂੰ ਲੈਕਚਰ ਦੇ ਰਿਹਾ ਹੈ। ਕੀ ਉਸਦੀ ਆਤਮਾ ਨਹੀਂ ਬਚੀ? ਕੀ ਹਰ ਕੋਈ ਨਹੀਂ ਜਾਣਦਾ ਕਿ ਉਹ ਸਾਡੀ ਪਾਰਟੀ ਦਾ ਗੱਦਾਰ ਹੈ। ਪ੍ਰਿਅੰਕਾ ਨੇ ਕਿਹਾ ਕਿ ਮੈਂ ਕਿਵੇਂ ਦਿਖਦੀ ਹਾਂ, ਮੈਂ ਕੀ ਕਰਦੀ ਹਾਂ, ਇਸ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ ਅਤੇ ਇਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਪ੍ਰਿਅੰਕਾ ਚਤੁਰਵੇਦੀ ਨੇ 2019 'ਚ ਕਾਂਗਰਸ ਛੱਡ ਕੇ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਸੀ।
ਇੱਕ ਸਾਲ ਬਾਅਦ 2020 ਵਿੱਚ, ਉਹ ਐਮਪੀ ਬਣੀ। ਸ਼ਿਵ ਸੈਨਾ (ਊਧਵ ਠਾਕਰੇ) ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ। ਸ਼ਿਰਸਾਤ ਦੇ ਇਸ ਬਿਆਨ 'ਤੇ ਆਦਿਤਿਆ ਠਾਕਰੇ ਨੇ ਵੀ ਸ਼ਿਰਸਾਟ ਨੂੰ ਬਿਮਾਰ ਮਾਨਸਿਕਤਾ ਵਾਲਾ ਕਿਹਾ। ਠਾਕਰੇ ਨੇ ਕਿਹਾ ਕਿ ਅਸੀਂ ਇਹ ਦੇਖ ਕੇ ਹੈਰਾਨ ਹਾਂ ਕਿ ਸ਼ਿਰਸਾਟ ਵਰਗਾ ਵਿਅਕਤੀ ਰਾਜਨੀਤੀ 'ਚ ਹੈ, ਇਹ ਦੇਖ ਕੇ ਹੈਰਾਨੀ ਹੁੰਦੀ ਹੈ।