ਨਵੀਂ ਦਿੱਲੀ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਅਤੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਹਰਮੀਤ ਸਿੰਘ ਕਾਲਕਾ, ਕਾਲਕਾਜੀ ਵਾਰਡ ਤੋਂ ਚੋਣ ਜਿੱਤਣ ਵਿੱਚ ਸਫਲ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ 22 ਅਗਸਤ ਨੂੰ ਚੋਣਾਂ ਹੋਈਆ ਸਨ।ਹਰਮੀਤ ਸਿੰਘ ਕਾਲਕਾ ਇਸ ਵਿੱਚ ਚੋਣ ਜਿੱਤਣ ਵਿੱਚ ਸਫਲ ਰਹੇ ਹਨ।
ਕਾਲਕਾਜੀ ਵਾਰਡ ਵਿੱਚ ਤਿਕੋਣਾ ਮੁਕਾਬਲਾ ਸੀ ਪਰ ਵੋਟਾਂ ਦੀ ਗਿਣਤੀ ਦੇ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਅਤੇ ਇਹ ਵਾਧਾ ਲਗਾਤਾਰ ਜਾਰੀ ਰਿਹਾ ਅਤੇ ਹਰਮੀਤ ਸਿੰਘ ਕਾਲਕਾ ਆਪਣੇ ਨੇੜਲੇ ਵਿਰੋਧੀ ਨੂੰ ਹਰਾ ਕੇ ਚੋਣ ਜਿੱਤਣ ਵਿੱਚ ਕਾਮਯਾਬ ਰਹੇ।ਕਾਲਕਾਜੀ ਤੋਂ ਜਾਗੋ ਪਾਰਟੀ ਵੱਲੋਂ ਹਰਜੀਤ ਸਿੰਘ ਜੀਕੇ ਅਤੇ ਪੰਥਕ ਸੇਵਾ ਦਲ ਤੋਂ ਹਰਦਿੱਤ ਸਿੰਘ ਗੋਵਿੰਦਪੁਰੀ ਚੋਣ ਮੈਦਾਨ ਵਿੱਚ ਸਨ। ਹਰਮੀਤ ਸਿੰਘ ਕਾਲਕਾ ਨੇ ਈਟੀਵੀ ਇੰਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੇਵਾ ਦੀ ਜਿੱਤ ਹੈ, ਅਸੀਂ ਸੇਵਾ ਕਰਦੇ ਰਹਾਂਗੇ।
ਹਰਮੀਤ ਸਿੰਘ ਕਾਲਕਾਜੀ ਵਾਰਡ ਤੋਂ ਕਾਲਕਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ। ਜੋ ਇਸ ਵੇਲੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਹਨ ਅਤੇ ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹਨ। ਉਹ 700 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ
ਇਹ ਵੀ ਪੜੋ:ਗੁਰਦੁਆਰਾ ਪ੍ਰਬੰਧ ਦੇ ਦਾਅਵੇਦਾਰਾਂ ’ਤੇ ਅੱਜ ਲੱਗੇਗੀ ਮੋਹਰ, ਨਤੀਜਿਆਂ ਦੇ ਨਾਲ ਆਵੇਗਾ ਚੁਣੌਤੀਆਂ ਦਾ ਭਾਰ