ਚੰਡੀਗੜ੍ਹ: ਸਿੱਖ ਕੌਮ ਵਿੱਚ ਜੇਕਰ ਅਜਿਹੇ ਇਨਸਾਨ ਜਾਂ ਸ਼ਾਸਕ ਲੈਣਾ ਹੋਵੇ, ਜਿਹੜਾ ਆਪਣੇ ਸਮੇਂ ਦਾ ਮਹਾਨ ਵਿਅਕਤੀ ਰਹੇ ਹੋਣ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਪ ਮੁਹਾਰੇ ਨਿਕਲ ਜਾਂਦਾ ਹੈ। ਸ਼ੇਰ-ਏ-ਪੰਜਾਬ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਦੇਸ਼ ਭਰ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਜਨਮ ਤੇ ਮਾਤਾ ਪਿਤਾ
ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਮਹਾ ਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਰਾਜ ਕੌਰ ਸੀ। ਮਹਾਰਾਜਾ ਦੇ ਪਿਤਾ ਸ਼ੁੱਕਰਚੱਕੀਆ ਮਿਸਲ ਨਾਲ ਸੰਬੰਧਿਤ ਸਨ।
ਸ਼ੇਰੇ ਪੰਜਾਬ ਸਿੱਖ ਸਾਮਰਾਜ ਦਾ ਆਗੂ ਸੀ, ਜਿਸਨੇ 19ਵੀਂ ਸਦੀ ਦੇ ਸ਼ੁਰੂਆਤੀ ਅੱਧ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਏ, ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠੇ।
ਮਹਾਰਾਜਾ ਦੀ ਉਪਾਧੀ
ਉਹਨਾਂ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ। ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ, ਉਹਨਾਂ ਨੇ ਆਪਣੇ ਕਿਸ਼ੋਰ ਸਾਲਾਂ ਵਿੱਚ ਅਫ਼ਗਾਨਾਂ ਨੂੰ ਕੱਢਣ ਲਈ ਕਈ ਲੜਾਈਆਂ ਲੜੀਆਂ, ਅਤੇ 21 ਸਾਲ ਦੀ ਉਮਰ ਵਿੱਚ ਉਸਨੂੰ "ਪੰਜਾਬ ਦੇ ਮਹਾਰਾਜਾ" ਵਜੋਂ ਘੋਸ਼ਿਤ ਕੀਤਾ ਗਿਆ।
ਮਹਾਰਾਜਾ ਰਣਜੀਤ ਸਿੰਘ ਇਕ ਚੰਗੇ ਸ਼ਾਸਕ ਹੋਣ ਦੇ ਨਾਲ ਇਕ ਕਾਬਲ ਫੌਜੀ ਕਮਾਂਡਰ ਵੀ ਸਨ। ਉਨ੍ਹਾ ਨੇ ਸਿੱਖ ਖਾਲਸਾ ਫੌਜ ਬਣਾਈ ਸੀ। ਜਿਸ ਨੂੰ ਬ੍ਰਿਟਿਸ਼ ਭਾਰਤ ਦੀ ਸਰਵਸ੍ਰੇਸ਼ਟ ਫੌਜ ਮੰਨਦੇ ਸਨ।
ਮਹਾਰਾਜਾ ਰਣਜੀਤ ਸਿੰਘ ਦੀ ਸਿੱਖਿਅਤ ਨਹੀਂ ਸਨ, ਪਰ ਪੜ੍ਹੇ ਲਿਖੇ ਅਤੇ ਕਾਬਲ ਲੋਕਾਂ ਦੇ ਲਈ ਉਨ੍ਹਾਂ ਦੇ ਮਨ ਵਿਚ ਬਹੁਤ ਸਨਮਾਨ ਸੀ। ਉਹ ਧਾਰਮਿਕ ਰੂਪ ਵਿਚ ਕੱਟੜ ਨਹੀਂ ਸਨ, ਪਰ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਆ ਕਰਦੇ ਸਨ।
ਉਨ੍ਹਾਂ ਦਾ ਰਾਜ ਪੱਛਮ ਵਿਚ ਖੈਬਰ ਦਰੇ ਤੋਂ ਅਫ਼ਗਾਨਿਸਤਾਨ ਦੀ ਪਹਾੜੀ ਸ਼ੰਖਲਾ ਦੇ ਨਾਲ ਦੱਖਣ ਵਿਚ ਹਿੰਦੂਕੁਸ਼, ਦਰਦਸਤਾਨ ਅਤੇ ਉੱਤਰੀ ਖੇਤਰ ਵਿਚ ਚਿਤਰਾਲ, ਸਵਾਤ ਅਤੇ ਹਜ਼ਾਰਾਂ ਘਾਟੀਆ ਤੱਕ ਫੈਲ ਹੋਇਆ ਸੀ। ਇਸ ਦੇ ਇਲਾਵਾ ਕਸ਼ਮੀਰ (Kashmir), ਲੱਦਾਖ, ਸਤਲੁਜ ਨਦੀ ਤੱਕ ਦਾ ਇਲਾਕਾ, ਪਟਿਆਲਾ, ਜਿੰਦ ਅਤੇ ਨਾਭਾ ਤੱਕ ਉਨ੍ਹਾਂ ਦਾ ਰਾਜ ਸੀ।
ਰਣਜੀਤ ਸਿੰਘ ਨਾਮ ਕਿਵੇਂ ਪਿਆ
ਸ਼ੁਰੂ ਵਿੱਚ ਉਹਨਾਂ ਦਾ ਨਾਂ ਬੁੱਧ ਸਿੰਘ ਸੀ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਮਹਾਂ ਸਿੰਘ ਨੇ ਛਤਰ ਸਰਦਾਰ ਨੂੰ ਇੱਕ ਲੜਾਈ ਵਿੱਚ ਹਰਾਇਆ ਸੀ। ਮਹਾਂ ਸਿੰਘ ਨੇ ਇਸ ਯੁੱਧ ਵਿੱਚ ਆਪਣੀ ਜਿੱਤ ਦੇ ਬਾਅਦ ਆਪਣੇ ਪੁੱਤਰ ਦਾ ਨਾਮ ਰਣਜੀਤ ਰੱਖਿਆ, ਜਿਸਦਾ ਅਰਥ ਹੈ ਜੇਤੂ।
ਅੰਮ੍ਰਿਤਸਰ ਵਿੱਚ ਅੱਜ ਵੀ ਮੌਜੂਦ ਹਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ
- ਅੰਮ੍ਰਿਤਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਹਵਾ ਮਹਿਲ ਹੈ, ਜਿਸ ਨੂੰ ਸਮਰ ਪੈਲੇਸ ਵੀ ਕਿਹਾ ਜਾਂਦਾ ਹੈ। ਲਾਹੌਰ ਤੋਂ ਗਰਮੀਆਂ ਦੇ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਇਥੇ ਛੁੱਟੀਆਂ ਬਿਤਾਉਣ ਆਉਂਦੇ ਸਨ।ਪ੍ਰਸ਼ਾਸ਼ਨ ਵੱਲੋਂ ਅੱਜ ਵੀ ਇਸ ਮਹਿਲ ਨੂੰ ਸੰਭਾਲ ਕੇ ਰੱਖਿਆ ਗਿਆ ਹੈ।
- ਇਥੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਇੱਕ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰ ਕੇ ਉਥੇ ਇੱਕ ਖੂਬਸੂਰਤ ਪਨੋਰਮਾ ਬਣਾਇਆ ਗਿਆ ਹੈ। ਜਿਸ ਨੂੰ ਵੇਖਣ ਲਈ ਦੂਰ-ਦੂਰ ਤੋਂ ਸੈਨਾਲੀ ਆਉਂਦੇ ਹਨ। ਸੈਲਾਨੀ ਇਥੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਨਾਲ ਜੁੜੀਆਂ ਕਈ ਗੱਲਾਂ ਬਾਰੇ ਜਾਣਦੇ ਹਨ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿੱਖ ਰਾਜ ਕਾਇਮ ਕੀਤਾ। ਇਸ ਤੋਂ ਇਲਾਵਾ ਸੈਲਾਨੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਲੋਂ ਲੜੀਆਂ ਜੰਗਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ।
ਮਹਾਰਾਜਾ ਦੇ ਇਤਿਹਾਸ ਨਾਲ ਸੰਬੰਧਿਤ ਕੁੱਝ ਰੌਚਿਕ ਗੱਲਾਂ
- ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਡਾ. ਜਸਵਿੰਦਰ ਸਿੰਘ ਅਤੇ ਐਡਵੋਕੇਟ ਸੰਦੀਪ ਸਿੰਘ ਨੇ ਕਿਹਾ ਕਿ ਹਾਲਾਂਕਿ ਮਹਾਰਾਜਾ ਨੂੰ ਭਾਰਤ ਵਿੱਚ ਇੰਨੀ ਮਹੱਤਤਾ ਨਹੀਂ ਮਿਲੀ ਸੀ, ਪਰ ਹੁਣ ਸਾਰਾ ਸੰਸਾਰ ਉਨ੍ਹਾਂ ਨੂੰ ਰਾਜ ਕਰਨ ਵਾਲਾ ਅਤੇ ਕੁਸ਼ਲ ਸ਼ਾਸਕ ਵਜੋਂ ਮੰਨਦਾ ਹੈ।
- ਉਹ ਅਜਿਹੇ ਸ਼ਾਸਕ ਸੀ ਜਿਨ੍ਹਾਂ ਨੇ ਆਪਣੀ ਹਕੂਮਤ ਨੂੰ ਦੇਸ਼ ਦੀਆਂ ਸਰਹੱਦਾਂ ਤੋਂ ਲੈ ਕੇ ਪੇਸ਼ਾਵਰ, ਪਖਤੂਨਖਵਾ, ਕਸ਼ਮੀਰ ਤਕ ਵਧਾ ਦਿੱਤਾ ਸੀ। ਸਿਰਫ ਇਹੋ ਨਹੀਂ, ਉਨ੍ਹਾਂ ਨੇ ਉਸ ਸਮੇਂ ਲੜਦੀਆਂ ਰਿਆਸਤਾਂ ਨੂੰ ਇੱਕ ਫਾਰਮੂਲੇ 'ਚ ਜੋੜ ਦਿੱਤਾ ਤੇ ਇੱਕ ਖੁਸ਼ਹਾਲ ਤੇ ਸੰਗਠਿਤ ਸ਼ਾਸਨ ਬਣਾਇਆ ਸੀ।
- ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਗੁਰਦੁਆਰੇ 'ਚ ਸੰਗਮਰਮਰ ਲਗਵਾਇਆ ਤੇ ਸੋਨਾ 'ਚ ਮੱਢਵਾਇਆ, ਉਦੋਂ ਤੋਂ ਇਸ ਥਾਂ ਨੂੰ ਗੋਲਡਨ ਟੈਂਪਲ ਵਜੋਂ ਜਾਣਿਆ ਜਾਣ ਲੱਗਾ।
- ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਅਮਨ-ਕਾਨੂੰਨ ਦੀ ਸਥਾਪਨਾ ਕੀਤੀ ਤੇ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਉਨ੍ਹਾਂ ਦਾ ਸੂਬਾ ਧਰਮ ਨਿਰਪੱਖ ਸੀ। ਉਸ ਨੇ ਹਿੰਦੂਆਂ ਤੇ ਸਿੱਖਾਂ ਦੇ ਜਜੀਆਂ ਤੋਂ ਮੁਕਤ ਕੀਤਾ ਸੀ।
- ਅਮਰੀਕਨ ਯੂਨੀਵਰਸਿਟੀ ਅਲਾਬਾਮਾ ਦੇ ਇੱਕ ਸਰਵੇਖਣ ਵਿੱਚ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਪਹਿਲੇ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ 500 ਸਾਲਾਂ ਦੇ ਇਤਿਹਾਸ 'ਚ ਸਰਬੋਤਮ ਸ਼ਾਸਕ ਸਾਬਤ ਹੋਏ ਹਨ।