ETV Bharat / bharat

Shardiya Navratri 2021 : ਮਾਂ ਸਿੱਧੀਦਾਤਰੀ ਦੀ ਪੂਜਾ ਦੇ ਨਾਲ ਹੁੰਦਾ ਹੈ ਨਵਰਾਤਿਆਂ ਦਾ ਸਮਾਪਨ - ਮਾਂ ਸਿੱਧੀਦਾਤਰੀ ਦੀ ਪੂਜਾ

ਸ਼ਰਦ ਨਰਾਤੇ (SHARDIYA NAVRATRI) 7 ਅਕਤੂਬਰ ਤੋਂ ਅਸ਼ਵਿਨ ਸ਼ੁਕਲਾ ਪ੍ਰਤਿਪਦਾ ਤੋਂ ਸ਼ਰਦ ਨਰਾਤੇ ਸ਼ੁਰੂ ਹੋਏ ਹਨ। ਨਰਾਤੇ ਦੇ ਨੌਂਵੇਂ ਦਿਨ ਮਾਂ ਸਿੱਧੀਦਾਤਰੀ (MAA SIDDHIDATRI) ਦੀ ਪੂਜਾ ਕੀਤੀ ਜਾਂਦੀ ਹੈ। ਨੌਵੇਂ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਦੇ ਨਾਲ ਨਵਰਾਤਿਆਂ ਦਾ ਸਮਾਪਨ ਮੰਨਿਆ ਜਾਂਦਾ ਹੈ।

ਮਾਂ ਸਿੱਧੀਦਾਤਰੀ ਦੀ ਪੂਜਾ
ਮਾਂ ਸਿੱਧੀਦਾਤਰੀ ਦੀ ਪੂਜਾ
author img

By

Published : Oct 14, 2021, 6:07 AM IST

ਗੁਰਦਾਸਪੁਰ : ਸ਼ਰਦ ਨਰਾਤੇ 7 ਅਕਤੂਬਰ ਤੋਂ ਸ਼ੁਰੂ ਹੋ ਹਨ ਤੇ ਇਹ 15 ਅਕਤੂਬਰ ਨੂੰ ਦੁਸਹਿਰੇ ਦੇ ਤਿਉਹਾਰ ਨਾਲ ਖ਼ਤਮ ਹੋਣਗੇ। ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਕੰਜਕਾਂ ਬੈਠਾ ਕੇ ਭੋਗ ਲਾਇਆ ਜਾਂਦਾ ਹੈ। 9 ਦਿਨ ਤੱਕ ਸ਼ਰਧਾਲੂਆਂ ਵਲੋਂ ਮਾਤਾ ਦੇ ਵਰਤ ਰੱਖੇ ਜਾਂਦੇ ਹਨ। ਨਰਾਤੇ ਦੇ ਨੌਂਵੇਂ ਦਿਨ ਮਾਂ ਸਿੱਧੀਦਾਤਰੀ (MAA SIDDHIDATRI) ਦੀ ਪੂਜਾ ਹੁੰਦੀ ਹੈ। ਨੌਵੇਂ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਦੇ ਨਾਲ ਨਵਰਾਤਿਆਂ ਦਾ ਸਮਾਪਨ ਮੰਨਿਆ ਜਾਂਦਾ ਹੈ।

ਮਾਂ ਸਿੱਧੀਦਾਤਰੀ ਦੀ ਪੂਜਾ ਦਾ ਮਹੱਤਵ

ਮਾਂ ਦੁਰਗਾ ਦੀ ਨੌ ਸ਼ਕਤੀਆਂ ਦਾ ਨੌਂਵਾਂ ਦਿਨ ਮਾਂ ਸਿੱਧੀਦਾਤਰੀ ਦਾ ਹੈ। ਸ਼ਾਸਤਰਾਂ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਮਾਂ ਸਿੱਧੀਦਾਤਰੀ ਵੱਖ ਵੱਖ ਸਿੱਧੀਆਂ ਦੀ ਮਾਲਕ ਹੈ। ਸ਼ਾਸਤਰਾਂ ਦੇ ਮੁਤਾਬਕ ਮਾਂ ਸਿੱਧੀਦਾਤਰੀ ਮਹਾਲਕਸ਼ਮੀ ਵਾਂਗ ਹੀ ਕਮਲ ਦੇ ਫੁੱਲ 'ਤੇ ਵਿਰਾਜਮਾਨ ਹੈ। ਮਾਂ ਦੇ ਚਾਰ ਹੱਥ ਹਨ। ਮਾਂ ਨੇ ਆਪਣੇ ਹੱਥਾਂ ਵਿੱਚ ਸ਼ੰਖ, ਗਦਾ, ਕਮਲ ਦਾ ਫੁੱਲ ਅਤੇ ਚੱਕਰ ਧਾਰਨ ਕੀਤਾ ਹੋਇਆ ਹੈ। ਮਾਂ ਸਿੱਧੀਦਾਤਰੀ ਨੂੰ ਮਾਤਾ ਸਰਸਵਤੀ ਦਾ ਰੂਪ ਵੀ ਮੰਨਿਆ ਜਾਂਦਾ ਹੈ।

ਮਾਂ ਸਿੱਧੀਦਾਤਰੀ ਦੇ ਕੋਲ ਨੇ ਇਹ 8 ਸਿੱਧੀਆਂ

ਮਾਂ ਸਿੱਧੀਦਾਤਰੀ ਨੂੰ ਵੱਖ-ਵੱਖ ਸਿੱਧੀਆਂ ਦੀ ਦੇਵੀ ਵੀ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਸਿੱਧੀਦਾਤਰੀ ਕੋਲ ਅਣਿਮਾ, ਮਹਿਮਾ, ਪ੍ਰਾਪਤੀ, ਪ੍ਰਾਕਰਮ, ਗਰਿਮਾਸ ਲੰਘਿਮਾ , ਈਸ਼ਤੱਤਵ ਅਤੇ ਵਸ਼ੀਤੱਤਵ ਵਰਗੀਆਂ 8 ਸਿੱਧੀਆਂ ਹਨ।

ਭਗਵਾਨ ਸ਼ਿਵ ਨੇ ਇਨ੍ਹਾਂ ਨੂੰ ਪਾਉਣ ਲਈ ਕੀਤੀ ਸੀ ਤਪਸਿਆ

ਹਿੰਦੂ ਧਰਮ ਦੇ ਗ੍ਰੰਥ ਭਾਗਵਤੀ ਤੇ ਸ਼ਿਵ ਪੁਰਾਣ ਦੇ ਮੁਤਾਬਕ, ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਇਨ੍ਹਾਂ ਦੇਵੀ ਦੀ ਕੜੀ ਤਪਸਿਆ ਕਰਕੇ ਇਨ੍ਹਾਂ ਕੋਲੋਂ 8 ਸਿੱਧੀਆਂ ਹਾਸਲ ਕੀਤੀਆਂ ਸਨ। ਇਸ ਦੇ ਨਾਲ ਹੀ ਮਾਂ ਸਿੱਧੀਦਾਤਰੀ ਦੀ ਕ੍ਰਿਪਾ ਦੇ ਨਾਲ ਹੀ ਭਗਵਾਨ ਸ਼ਿਵ ਦਾ ਅੱਧਾ ਸਰੀਰ ਦੇਵੀ ਦਾ ਹੋ ਗਿਆ ਸੀ ਅਤੇ ਉਹ ਅਰਧਨਾਰੇਸ਼ਵਰ ਦੇ ਰੂਪ ਵਿੱਚ ਆਏ।

ਮਾਂ ਸਿੱਧੀਦਾਤਰੀ ਦੀ ਪੂਜਾ ਦੇ ਨਾਲ ਹੁੰਦਾ ਹੈ ਨਵਰਾਤਿਆਂ ਦਾ ਸਮਾਪਨ

ਕਿੰਝ ਕਰੀਏ ਮਾਂ ਸਿੱਧੀਦਾਤਰੀ ਦੀ ਪੂਜਾ

ਨਰਾਤਿਆਂ ਦੇ ਨੌਂਵੇਂ ਦਿਨ, ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਉ। ਇਸ ਤੋਂ ਬਾਅਦ ਮਾਂ ਦੁਰਗਾ ਦੀ ਮੂਰਤੀ ਨੂੰ ਪਾਣੀ ਨਾਲ ਇਸ਼ਨਾਨ ਕਰਵਾਓ ਜਾਂ ਗੰਗਾਜਲ ਨਾਲ ਸ਼ੁੱਧ ਕਰੋ। ਮਾਂ ਦੀ ਮੂਰਤੀ ਨੂੰ ਕੁਮਕੁਮ, ਰੋਲੀ ਲਗਾਓ ਅਤੇ ਫੁੱਲ ਭੇਟ ਕਰੋ। ਨੌਵੇਂ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਦੇ ਦੌਰਾਨ ਨਵਾਹਨ ਪ੍ਰਸ਼ਾਦ ਤੇ ਨੌਂ ਰਸਾਂ ਨਾਲ ਬਣਿਆ ਭੋਜਨ ਅਤੇ ਨੌ ਤਰ੍ਹਾਂ ਦੇ ਫਲ ਤੇ ਫੁੱਲ ਆਦਿ ਭੇਂਟ ਕੀਤੇ ਜਾਂਦੇ ਹਨ। ਇਸ ਦਿਨ ਬੈਂਗਨੀ ਰੰਗ ਦੇ ਕਪੜੇ ਪਾ ਕੇ ਪੂਜਾ ਕਰਨੀ ਚਾਹੀਦੀ ਹੈ। ਕਿਉਂਕਿ ਬੈਂਗਨੀ ਰੰਗ ਅਤਿਆਧਮ ਦਾ ਪ੍ਰਤੀਕ ਹੁੰਦਾ ਹੈ। ਇਸ ਤੋਂ ਬਾਅਦ ਮਾਤਾ ਮਹਾਗੌਰੀ ਨੂੰ ਪੰਜ ਪ੍ਰਕਾਰ ਦੀਆਂ ਮਠਿਆਈਆਂ ਅਤੇ ਫਲ ਭੇਟ ਕਰੋ। ਦੇਵੀ ਮੰਤਰ ਦੇ ਨਾਲ ਵਿਧੀ ਵਿਧਾਨ ਨਾਲ ਕੰਜਕਾਂ ਬਿਠਾ ਕੇ ਨਵਮੀ ਪੂਜਾ ਕਰੋ ਅਤੇ ਬਾਅਦ ਮਾਂ ਦੀ ਆਰਤੀ ਕਰਕੇ ਵਰਤ ਦਾ ਸਮਾਪਨ ਕਰੋ।

ਮਾਂ ਸਿੱਧੀਦਾਤਰੀ ਦਾ ਭੋਗ

ਅਜਿਹੀ ਮਾਨਤਾ ਹੈ ਕਿ ਮਾਂ ਸਿੱਧੀਦਾਤਰੀ ਨੂੰ ਮੌਸਮੀ ਫਲਾਂ, ਚਨੇ, ਪੂੜੀ, ਖੀਰ ਨਾਰਿਅਲ ਤੇ ਹਲਵੇ ਬੇਹਦ ਪਸੰਦ ਹੈ। ਇਸ ਲਈ ਮਾਂ ਦੀ ਪੂਜਾ ਤੌਂ ਬਾਅਦ ਮਾਂ ਨੂੰ ਇਨ੍ਹਾਂ ਚੀਜ਼ਾਂ ਦੀ ਹੀ ਭੋਗ ਲਗਾਓ।

ਮਾਂ ਸਿੱਧੀਦਾਤਰੀ ਦੀ ਪੂਜਾ ਨਾਲ ਸਫਲ ਹੁੰਦਾ ਹੈ ਹਰ ਕੰਮ

ਜੋ ਵੀ ਸਾਧਕ ਵਿਧੀ ਵਿਧਾਨ ਨਾਲ ਮਾਤਾ ਦੀ ਪੂਜਾ ਕਰਦਾ ਹੈ, ਉਹ ਸਿਧੀਆਂ ਹਾਸਲ ਕਰਦਾ ਹੈ। ਮਾਂ ਸਿੱਧੀਦਾਤਰੀ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦਾ ਮੋਕਸ਼, ਸੁਖ ਸਮ੍ਰਿੱਧੀ ਹਾਸਲ ਹੁੰਦੀ ਹੈ। ਹਰ ਤਰ੍ਹਾਂ ਦੀ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ। ਮਾਨਤਾ ਹੈ ਕਿ ਮਾਂ ਸਿੱਧੀਦਾਤਰੀ ਦੀ ਪੂਜਾ ਹਰ ਦੇਵ, ਯਸ਼, ਕਿੰਨਰ, ਦਾਨਵ, ਰਿਸ਼ੀ , ਸਾਧਕ ਤੇ ਗ੍ਰਹਿਸਥ ਜੀਵਨ ਜਿਉਣ ਵਾਲਾ ਹਰ ਕੋਈ ਕਰਦਾ ਹੈ। ਨਰਾਤੇ ਦੇ ਆਖਰੀ ਦਿਨ ਪੂਰੇ ਵਿਧੀ ਵਿਧਾਨ ਨਾਲ ਮਾਂ ਦੀ ਪੂਜਾ ਕਰਨ ਨਾਲ ਸਾਧਕ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਉਸ ਨੂੰ ਬਲ, ਧਨ ਤੇ ਪ੍ਰਸਿੱਧੀ ਹਾਸਲ ਹੁੰਦੀ ਹੈ।

ਨਵਮੀ ਦੇ ਦਿਨ ਕੰਜਕ ਪੂਜਾ ਦਾ ਖ਼ਾਸ ਮਹੱਤਵ

ਨਰਾਤਿਆਂ 'ਚ ਨੌਵੇਂ ਨਵਮੀ ਦੇ ਕੰਜਕ ਪੂਜਾ ਬੇਹਦ ਚੰਗੀ ਮੰਨੀ ਜਾਂਦੀ ਹੈ। ਇਸ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਕਈ ਲੋਕ ਕੰਜਕਾਂ ਪੂਜ ਕੇ ਨਵਰਾਤਿਆਂ ਦੇ ਵਰਤ ਨੂੰ ਸਪੂਰਨ ਕਰਦੇ ਹਨ। ਨਵਮੀ ਦੇ ਦਿਨ ਬਾਲ ਉਮਰ ਦੀਆਂ ਕੁੜੀਆਂ ਦੀ ਪੂਜਾ ਕਰਨ ਦਾ ਵਿਧਾਨ ਹੈ। ਬਹੁਤ ਸਾਰੇ ਲੋਕ ਨਵਮੀ ਦੇ ਦਿਨ ਨੌਂ ਵਰਤ ਪੂਰੇ ਕਰਨ 'ਤੇ ਹੀ ਕੰਜਕਾਂ ਪੂਜਦੇ ਹਨ। ਦਰਅਸਲ, ਮਾਰਕੰਡੇ ਪੁਰਾਣ ਦੇ ਮੁਤਾਬਕ, ਮਾਂ ਆਦਿ ਸ਼ਕਤੀ ਦੇ ਰੂਪ ਵਿੱਚ ਨੌ ਦੁਰਗਾ, ਵਿਆਸ਼ਾਪਕ ਦੇ ਰੂਪ ਵਿੱਚ ਨੌਂ ਗ੍ਰਹਿ, ਚਾਰ ਤਰ੍ਹਾਂ ਦੇ ਪੁਰਸ਼ਾਰਥ ਪ੍ਰਦਾਨ ਕਰਨ ਵਾਲੀ ,ਨੌਂ ਤਰ੍ਹਾਂ ਦੀ ਭਗਤੀ ਸੰਸਾਰ ਦੇ ਸੰਚਾਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ।

ਕੰਜਕ ਪੂਜਾ ਦੀ ਵਿਧੀ

ਆਮ ਤੌਰ 'ਤੇ ਕੰਜਕ ਪੂਜਾ ਵਰਤ ਸਪਤਮੀ ਤੋਂ ਹੀ ਸ਼ੁਰੂ ਹੁੰਦੀ ਹੈ। ਕੰਜਕਾਂ ਸਪਤਮੀ, ਅਸ਼ਟਮੀ ਅਤੇ ਨਵਮੀ 'ਤੇ, ਨਿੱਕੀ ਕੁੜੀਆਂ ਨੂੰ ਨੌ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਕੰਜਕਾਂ ਦੇ ਪੈਰ ਧੁਆ ਕੇ ਉਨ੍ਹਾਂ ਨੂੰ ਪ੍ਰਸਾਦ ਦੇ ਤੌਰ 'ਤੇ ਪੂਰੀ,ਛੋਲੇ, ਕੜ੍ਹਾ,ਫਲ ਦਾ ਭੋਜਨ ਕਰਵਾਓ। ਕੰਜਕਾਂ ਨੂੰ ਸ਼ਿੰਗਾਰ ਦਾ ਸਮਾਨ ਤੇ ਦਕਸ਼ਿਨਾ ਆਦਿ ਦੇ ਕੇ ਕੰਜਕ ਪੂਜਨ ਨਾਲ ਵਰਤ ਦਾ ਸਮਾਪਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਕੰਜਕ ਪੂਜਨ ਨਾਲ ਮਾਂ ਦੁਰਗਾ ਬੇਹਦ ਖੁਸ਼ ਹੁੰਦੀ ਹੈ ਤੇ ਭਗਤਾਂ ਨੂੰ ਮਨਚਾਹਾ ਵਰਦਾਨ ਦਿੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.