ETV Bharat / bharat

Atiq-Ashraf Murder Case: ਸ਼ਾਇਸਤਾ ਪਰਵੀਨ ਤੇ ਅਸ਼ਰਫ ਦੀ ਪਤਨੀ ਜ਼ੈਨਬ ਕਰ ਸਕਦੀ ਹੈ ਆਤਮ ਸਮਰਪਣ!

ਪ੍ਰਯਾਗਰਾਜ 'ਚ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਤੋਂ ਬਾਅਦ ਸ਼ਾਇਸਤਾ ਪਰਵੀਨ ਅਤੇ ਅਸ਼ਰਫ ਦੀ ਪਤਨੀ ਜ਼ੈਨਬ ਦੇ ਆਤਮ ਸਮਰਪਣ ਦੀ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ। ਪੁਲਿਸ ਨੇ ਸਾਵਧਾਨੀ ਦੇ ਤੌਰ 'ਤੇ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ।

Shaista Parveen and Ashraf's wife Zainab can surrender
ਸ਼ਾਇਸਤਾ ਪਰਵੀਨ ਅਤੇ ਅਸ਼ਰਫ ਦੀ ਪਤਨੀ ਜ਼ੈਨਬ ਕਰ ਸਕਦੀ ਹੈ ਆਤਮ ਸਮਰਪਣ
author img

By

Published : Apr 16, 2023, 4:26 PM IST

ਪ੍ਰਯਾਗਰਾਜ : ਬਾਹੂਬਲੀ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦਾ ਸ਼ਨੀਵਾਰ ਦੇਰ ਰਾਤ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਦੋਂ ਤੋਂ ਫਰਾਰ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਅਤੇ ਅਸ਼ਰਫ ਦੀ ਪਤਨੀ ਜ਼ੈਨਬ ਫਾਤਿਮਾ ਦੇ ਆਤਮ ਸਮਰਪਣ ਦੀ ਚਰਚਾ ਜ਼ੋਰ ਫੜ ਰਹੀ ਹੈ। ਪੁਲਿਸ ਨੇ ਅਦਾਲਤ ਅਤੇ ਆਲੇ-ਦਿਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਅਦਾਲਤ ਦੇ ਆਲੇ-ਦੁਆਲੇ ਐਲਆਈਯੂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਹਰ ਆਉਣ-ਜਾਣ ਵਾਲੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਦੇ ਤਿੰਨਾਂ ਥਾਣਿਆਂ ਵਿੱਚੋਂ ਕਿਸੇ ਇੱਕ ਵਿੱਚ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਚੱਲ ਰਹੀ ਹੈ। ਇਨ੍ਹਾਂ ਵਿੱਚ ਧੂਮਨਗੰਜ ਥਾਣਾ, ਖੁਲਦਾਬਾਦ ਥਾਣਾ ਅਤੇ ਪੁਰਮੁਫਤੀ ਥਾਣਾ ਸ਼ਾਮਲ ਹਨ।

ਉਮੇਸ਼ਪਾਲ ਕਤਲ ਕਾਂਡ ਦੀ ਮੁਲਜ਼ਮ ਹੈ ਸ਼ਾਇਸਤਾ ਪਰਵੀਨ : ਦੱਸ ਦੇਈਏ ਕਿ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਉਮੇਸ਼ ਪਾਲ ਕਤਲ ਕਾਂਡ ਦੀ ਮੁਲਜ਼ਮ ਹੈ। ਪੁਲਿਸ ਨੇ ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਉਦੋਂ ਤੋਂ ਸ਼ਾਇਸਤਾ ਪਰਵੀਨ ਫਰਾਰ ਹੈ। ਬੇਟੇ ਅਸਦ ਦੇ ਐਨਕਾਊਂਟਰ ਤੋਂ ਬਾਅਦ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਜ਼ੋਰ ਫੜ ਗਈ ਹੈ। ਹਾਲਾਂਕਿ ਅਸਦ ਦੇ ਸਪੁਰਦ-ਏ-ਖਾਕ ਦੌਰਾਨ ਬੁਰਕਾ ਪਹਿਨੀ ਔਰਤ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਫੋਟੋ ਸ਼ਾਇਸਤਾ ਪਰਵੀਨ ਦੀ ਸੀ। ਅਤੀਕ ਅਹਿਮਦ ਅਤੇ ਅਸ਼ਰਫ ਨੂੰ ਸ਼ਨੀਵਾਰ ਦੇਰ ਰਾਤ ਤਿੰਨ ਕਾਤਲਾਂ ਨੇ ਮਾਰ ਦਿੱਤਾ ਸੀ। ਉਦੋਂ ਤੋਂ ਹੀ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਜ਼ੋਰ ਫੜ ਗਈ ਸੀ।

ਇਹ ਵੀ ਪੜ੍ਹੋ : Atiq Ahmad Killed: ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ 'ਤੇ ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ, ਜਾਣੋ ਕਿਸ ਨੇ ਕੀ ਕਿਹਾ?

ਬੁਰਕਾਨਸ਼ੀਨ ਔਰਤਾਂ 'ਤੇ ਪੁਲਿਸ ਦੀ ਤਿੱਖੀ ਨਜ਼ਰ : ਦੱਸਿਆ ਗਿਆ ਹੈ ਕਿ ਐਤਵਾਰ ਨੂੰ ਉਹ ਅਸ਼ਰਫ ਦੀ ਪਤਨੀ ਜ਼ੈਨਬ ਫਾਤਿਮਾ ਦੇ ਨਾਲ ਸਪੈਸ਼ਲ ਰਿਮਾਂਡ ਮੈਜਿਸਟ੍ਰੇਟ ਨਰਿੰਦਰ ਕੁਮਾਰ ਦੀ ਅਦਾਲਤ 'ਚ ਆਤਮ ਸਮਰਪਣ ਕਰ ਸਕਦੀ ਹੈ। ਇਸ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਅਤੇ ਐਲਆਈਯੂ ਦੇ ਨਾਲ ਹੀ ਮਹਿਲਾ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ। ਬੁਰਕਾਨਸ਼ੀਨ ਔਰਤਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਦੇ ਤਿੰਨ ਥਾਣਿਆਂ ਵਿੱਚੋਂ ਇੱਕ ਵਿੱਚ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : Atiq Ahmed News: ਅਤੀਕ ਅਹਿਮਦ ਦਾ ਇੱਕ ਮੁਲਜ਼ਮ ਸੰਨੀ ਕਈ ਸਾਲਾਂ ਤੋਂ ਅਪਣੇ ਘਰ ਨਹੀਂ ਗਿਆ, ਪਰਿਵਾਰ ਨੇ ਵੀ ਮੋੜਿਆ ਮੂੰਹ

ETV Bharat Logo

Copyright © 2024 Ushodaya Enterprises Pvt. Ltd., All Rights Reserved.