ਸ਼ਾਹਡੋਲ: ਸਬਜ਼ੀਆਂ ਵਿੱਚ ਇਸ ਵਾਰ ਟਮਾਟਰ ਰਾਜਾ ਬਣਿਆ ਹੋਇਆ ਹੈ। ਭਾਅ ਸੱਤਵੇਂ ਅਸਮਾਨ ਉੱਤੇ ਹੈ ਤੇ ਇਹ ਕਈਆਂ ਦੇ ਘਰ ਵੀ ਤੁੜਵਾ ਰਿਹਾ ਹੈ। ਤੜਕੇ ਵਿੱਚੋਂ ਗਾਇਬ ਹੋ ਰਹੇ ਇਸ ਟਮਾਟਰ ਨੇ ਇਕ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੀ ਦਰਾਰ ਪਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸ਼ਾਹਡੋਲ ਜ਼ਿਲ੍ਹੇ ਵਿੱਚ ਇਕ ਪਤੀ ਨੇ ਸਬਜ਼ੀ ਵਿੱਚ ਟਮਾਟਰ ਦਾ ਤੜਕਾ ਕੀ ਲਾ ਦਿੱਤਾ, ਘਰਵਾਲੀ ਨੇ ਗੁੱਸੇ ਵਿੱਚ ਆ ਕੇ ਘਰ ਹੀ ਛੱਡ ਦਿੱਤਾ ਹੈ। ਹੁਣ ਪਤੀ ਨੂੰ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣੀ ਪੈ ਗਈ ਹੈ। ਪੁਲਿਸ ਵੱਲੋਂ ਇਸ ਅਨੋਖੀ ਸ਼ਿਕਾਇਤ ਨੂੰ ਲੈ ਕੇ ਕਾਰਵਾਈ ਵੀ ਕਰਨੀ ਪੈ ਰਹੀ ਹੈ।
ਟਮਾਟਰ ਤੋਂ ਰਿਹਾ ਰਿਸ਼ਤੇ : ਦਰਅਸਲ, ਇਨ੍ਹਾਂ ਦਿਨਾਂ ਵਿੱਚ ਟਮਾਟਰ ਦਾ ਭਾਅ ਤੇਜ਼ ਹੈ ਅਤੇ ਹੋਰ ਸਬਜੀਆਂ ਨਾਲੋੋਂ ਇਸਦੀ ਪੁੱਛ ਪੜਤਾਲ ਵੀ ਵਧ ਗਈ ਹੈ। ਪਰ ਕਿਸੇ ਨੇ ਸ਼ਾਇਦ ਹੀ ਇਹ ਸੋਚਿਆ ਹੋਵੇਗਾ ਕਿ ਇਹ ਕਿਸੇ ਦਾ ਘਰ ਵੀ ਬਰਬਾਦ ਕਰ ਸਕਦਾ ਹੈ। ਸ਼ਾਹਡੋਲ ਜ਼ਿਲ੍ਹੇ ਦੇ ਧਨਪੁਰੀ ਥਾਣਾ ਖੇਤਰ ਵਿੱਚ ਪਿੰਡ ਬੇਮਹੋਰੀ ਦੇ ਰਹਿਣ ਵਾਲੇ ਸੰਦੀਪ ਬਰਮਨ ਦਾ ਢਾਬਾ ਹੈ ਅਤੇ ਇਹ ਵਿਅਕਤੀ ਟਿਫਨ ਤਿਆਰ ਕਰਨ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਉਸਨੇ ਆਪਣੀ ਘਰਵਾਲੀ ਨੂੰ ਪੁੱਛੇ ਬਗੈਰ ਟਮਾਟਰ ਦਾ ਤੜਕਾ ਲਾ ਦਿੱਤਾ। ਜਦੋਂ ਇਸਦੀ ਭਿਣਕ ਪਤਨੀ ਨੂੰ ਲੱਗੀ ਤਾਂ ਟਮਾਟਰ ਦੇ ਭਾਅ ਵਾਂਗ ਉੱਸਦਾ ਗੁੱਸਾ ਵੀ ਸੱਤਵੇਂ ਅਸਮਾਨ ਉੱਤੇ ਪਹੁੰਚ ਗਿਆ ਅਤੇ ਘਰੋਂ ਕਿਤੇ ਗਾਇਬ ਹੋ ਗਈ।
ਪੁਲਿਸ ਨੂੰ ਦਰਜ ਕਰਾਈ ਸ਼ਿਕਾਇਤ : ਹੁਣ ਇਸ ਘਟਨਾ ਤੋਂ ਦੁਖੀ ਹੋ ਕੇ ਪਤੀ ਨੇ ਪਤਨੀ ਦੀ ਗੁੰਮਸ਼ੁਦਗੀ ਰਿਪੋਰਟ ਥਾਣਾ ਧਨਪੁਰੀ ਵਿਖੇ ਦਰਜ ਕਰਾਈ ਹੈ। ਇਸ ਮਾਮਲੇ ਨੂੰ ਲੈ ਕੇ ਧਨਪੁਰੀ ਥਾਣੇ ਦੇ ਇੰਚਾਰਜ ਸੰਜੇ ਜੈਸਵਾਲ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਨੇ ਥਾਣੇ ਵਿੱਚ ਇਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਪਤਨੀ ਸਿਰਫ਼ ਇਸ ਲਈ ਘਰ ਛੱਡ ਗਈ ਹੈ ਕਿ ਕਿਉਂਕਿ ਉਸਨੇ ਸਬਜੀ ਨੂੰ ਟਮਾਟਰ ਦਾ ਤੜਕਾ ਲਾ ਦਿੱਤਾ ਸੀ।
- ਤਿੰਨ ਦਿਨਾਂ ਤੋਂ ਟਾਵਰ ਉੱਤੇ ਫਸੇ ਕਾਂ ਦਾ ਰੈਸਕਿਊ, ਸਾਂਸਦ ਮੇਨਕਾ ਗਾਂਧੀ ਦੇ ਫੋਨ ਤੋਂ ਬਾਅਦ ਹੋਇਆ ਐਕਸ਼ਨ
- Delhi flood Explainer: ਯਮੁਨਾ ਦੀ ਮਾਰ ਹੇਠ ਦਿੱਲੀ, ਹੜ੍ਹ ਆਉਣ ਦੇ ਕੀ ਨੇ ਕਾਰਨ ? ਖ਼ਬਰ ਰਾਹੀਂ ਜਾਣੋ ਸਾਰੀ ਕਹਾਣੀ...
- ਕੁੜੀ ਨੂੰ ਕੁੜੀ ਨਾਲ ਹੋਇਆ ਪਿਆਰ, ਇੱਕ ਨੇ ਬਦਲਿਆ ਲਿੰਗ, ਜਾਣੋ ਪੂਰੀ ਕਹਾਣੀ...
ਸ਼ਾਹਡੋਲ 'ਚ ਟਮਾਟਰ ਦੀ ਕੀਮਤ 120 ਰੁਪਏ: ਇਹ ਵੀ ਜ਼ਿਕਰਯੋਗ ਹੈ ਕਿ ਇਸ ਵੇਲੇ ਟਮਾਟਰ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਟਮਾਟਰ ਕਿਤੇ-ਕਿਤੇ 250 ਰੁਪਏ ਪ੍ਰਤੀ ਕਿੱਲੋ ਵੀ ਵਿਕ ਰਿਹਾ ਹੈ। ਜਦੋਂ ਕਿ ਸ਼ਾਹਡੋਲ ਜ਼ਿਲ੍ਹੇ ਵਿੱਚ ਟਮਾਟਰ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ। ਦੂਜੇ ਪਾਸੇ ਲੋਕਾਂ ਨੂੰ ਖਦਸ਼ਾ ਹੈ ਕਿ ਇਹ ਕੀਮਤਾਂ ਹੋਰ ਨਾ ਵਧ ਜਾਣ। ਪਰ ਜੋ ਘਟਨਾ ਇਲਾਕੇ ਵਿਚ ਵਾਪਰੀ ਹੈ, ਉਸਦੀ ਜ਼ਰੂਰ ਚਰਚਾ ਹੋ ਰਹੀ ਹੈ।