ETV Bharat / bharat

ਸਮਾਗਮ ਦੌਰਾਨ ਲੂ ਨਾਲ 11 ਦੀ ਮੌਤ, CM ਸ਼ਿੰਦੇ ਵੱਲੋਂ ਮੁਆਵਜ਼ੇ ਦਾ ਐਲਾਨ - Bharat News

ਮੁੰਬਈ 'ਚ ਆਯੋਜਿਤ ਇਕ ਸਨਮਾਨ ਸਮਾਗਮ ਦੌਰਾਨ ਲੂ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Several People Died After Heat Stroke in Maharashtra

author img

By

Published : Apr 17, 2023, 11:56 AM IST

ਮੁੰਬਈ: ਇਸ ਵਾਰ ਅਪ੍ਰੈਲ ਮਹੀਨੇ 'ਚ ਹੀ ਗਰਮੀ ਦਾ ਪ੍ਰਕੋਪ ਨਜ਼ਰ ਆਉਣ ਲੱਗਾ ਹੈ। ਬੀਤੇ ਦਿਨ ਨਵੀਂ ਮੁੰਬਈ ਦੇ ਖਾਰਘਰ 'ਚ ਆਯੋਜਿਤ ਇੱਕ ਸਨਮਾਨ ਸਮਾਗਮ ਦੌਰਾਨ ਲੂ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 50 ਦੇ ਕਰੀਬ ਲੋਕ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਸ਼ਿੰਦੇ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਹਸਪਤਾਲ ਵਿੱਚ ਦਾਖਲ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।

ਗਰਮੀ ਦਾ ਜ਼ਿਕਰ, ਪਰ ਹੱਲ ਨਹੀਂ: ਦੱਸ ਦੇਈਏ ਕਿ ਸੀਨੀਅਰ ਸਮਾਜ ਸੇਵੀ ਅੱਪਾਸਾਹਿਬ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਭੂਸ਼ਣ ਨਾਲ ਸਨਮਾਨਿਤ ਕਰਨ ਲਈ ਖਾਰਘਰ ਦੇ ਸੈਂਟਰਲ ਪਾਰਕ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸਾਰੇ ਕੈਬਨਿਟ ਮੈਂਬਰ ਮੌਜੂਦ ਸਨ। ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਨੇ ਸਟੇਜ ਤੋਂ ਗਰਮੀ ਦਾ ਜ਼ਿਕਰ ਕੀਤਾ, ਪਰ ਫਿਰ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਕੋਈ ਕਦਮ ਨਹੀਂ ਚੁੱਕੇ ਗਏ।

  • Maharashtra | At least seven people dead while 24 are under treatment after suffering from heatstroke during Maharashtra Bhushan Award ceremony in Navi Mumbai's Kharghar. Deceasesd's families to be given Rs 5 lakhs while we are ensuring proper treatment for those admitted: CM… pic.twitter.com/xDzFuGsIp3

    — ANI (@ANI) April 16, 2023 " class="align-text-top noRightClick twitterSection" data=" ">

ਅਮਿਤ ਸ਼ਾਹ ਨੇ ਕੀਤਾ ਗਰਮੀ ਦਾ ਜ਼ਿਕਰ: ਤਾਪਮਾਨ 42 ਡਿਗਰੀ ਦੇ ਆਸ-ਪਾਸ ਸੀ ਜਿਸ ਦਾ ਜ਼ਿਕਰ ਖੁਦ ਅਮਿਤ ਸ਼ਾਹ ਨੇ ਆਪਣੇ ਭਾਸ਼ਣ 'ਚ ਕੀਤਾ ਸੀ। ਲੱਖਾਂ ਦੀ ਭੀੜ ਕਾਰਨ ਮਾਹੌਲ ਵਿਚ ਨਮੀ ਹੋਰ ਵਧ ਗਈ। ਕਈਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰੋਗਰਾਮ ਖ਼ਤਮ ਹੁੰਦੇ ਹੀ ਭਗਦੜ ਮੱਚ ਗਈ। ਤਪਦੀ ਦੁਪਹਿਰ ਵਿੱਚ ਸਾਰੇ ਮੈਂਬਰ ਬਿਨਾਂ ਛੱਤ ਤੋਂ ਖੁੱਲ੍ਹੀ ਥਾਂ ’ਤੇ ਬੈਠੇ ਸਨ ਅਤੇ ਜਿੱਥੇ ਉਹ ਬੈਠੇ ਸਨ ਨੇੜੇ ਪਾਣੀ ਦੀ ਕੋਈ ਸਹੂਲਤ ਨਹੀਂ ਸੀ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਤੋਂ ਬਾਅਦ ਵਾਤਾਵਰਨ ਵਿੱਚ ਨਮੀ ਵਧ ਗਈ ਅਤੇ ਫਿਰ ਲੋਕਾਂ ਨੂੰ ਸਿਰਦਰਦ, ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਤੇਜ਼ ਗਰਮੀ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਕੁਝ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

  • Navi Mumbai, Maharashtra | We have met the people who're undergoing treatment, interacted with 4-5, two among them are in critical condition. The event was not planned properly. Who will investigate this incident?: Uddhav Thackeray pic.twitter.com/INTGU2v45s

ਊਧਵ ਠਾਕਰੇ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ: ਘਟਨਾ ਤੋਂ ਬਾਅਦ ਊਧਵ ਠਾਕਰੇ, ਆਦਿਤਿਆ ਠਾਕਰੇ ਅਤੇ ਐਨਸੀਪੀ ਨੇਤਾ ਅਜੀਤ ਪਵਾਰ ਐਮਜੀਐਮ ਕਾਮੋਥੇ ਹਸਪਤਾਲ ਪਹੁੰਚੇ ਅਤੇ ਡਾਕਟਰ ਨਾਲ ਗੱਲ ਕੀਤੀ, ਨਾਲ ਹੀ ਸਥਿਤੀ ਦਾ ਜਾਇਜ਼ਾ ਲਿਆ। ਊਧਵ ਠਾਕਰੇ ਨੇ ਟਵੀਟ ਕਰਕੇ ਦੱਸਿਆ ਕਿ ਉਹ ਇਲਾਜ ਅਧੀਨ ਲੋਕਾਂ ਨੂੰ ਮਿਲੇ, 4-5 ਲੋਕਾਂ ਨਾਲ ਗੱਲ ਵੀ ਕੀਤੀ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਸੀ ਕਿ ਪ੍ਰੋਗਰਾਮ ਦੀ ਯੋਜਨਾ ਸਹੀ ਢੰਗ ਨਾਲ ਨਹੀਂ ਸੀ।

ਘਟਨਾ ਦੀ ਜਾਂਚ ਹੋਣੀ ਚਾਹੀਦੀ : ਮਹਾਰਾਸ਼ਟਰ ਦੇ ਐਲਓਪੀ ਅਤੇ ਐਨਸੀਪੀ ਨੇਤਾ ਅਜੀਤ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਇਕ ਮਰੀਜ਼ ਵੈਂਟੀਲੇਟਰ 'ਤੇ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਘਟਨਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Atiq Ahmed Murder Case: ਅਤੀਕ ਤੇ ਅਸ਼ਰਫ ਕਤਲਕਾਂਡ ਪਹੁੰਚਿਆਂ ਸੁਪਰੀਮ ਕੋਰਟ, ਨਿਰਪੱਖ ਜਾਂਚ ਦੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.